10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਾਘਾ ਪੁਰਾਣਾ ਦੀ ਰਜਿਸਟ੍ਰੇਸ਼ਨ ਜਲਦ ਸ਼ੁਰੂ ਹੋਵੇਗੀ-ਪ੍ਰਧਾਨ ਢਿਲਵਾਂ

ਬਾਘਾ ਪੁਰਾਣਾ, 10 ਨਵੰਬਰ (ਗੁਰਮੀਤ ਸਿੰਘ ਮਾਣੂੰਕੇ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ 295 ਪੰਜਾਬ ਦੇ ਬਲਾਕ ਬਾਘਾ ਪੁਰਾਣਾ ਦੀ ਵਿਸ਼ੇਸ਼ ਮੀਟਿੰਗ ਸਥਾਨਕ ਜਨਤਾ ਧਰਮਸ਼ਾਲਾ ਵਿਖੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਢਿਲਵਾਂ ਦੀ ਅਗਵਾਈ ਹੇਠ ਕੀਤੀ ਗਈ| ਇਸ ਮੀਟਿੰਗ ’ਚ ਇਲਾਕੇ ਦੇ ਡਾਕਟਰ ਸਾਥੀਆਂ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ ਅਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਮੀਤ ਪ੍ਰਧਾਨ ਜਗਸੀਰ ਸਿੰਘ ਮੀਨੀਆਂ ਅਤੇ ਮੁਕੰਦ ਸਿੰਘ ਮਾੜੀ ਮੁਸਤਫਾ, ਜ਼ਿਲ੍ਹਾ ਆਗੂ ਹਰਦੀਪ ਸਿੰਘ ਸੇਖਾ ਮਾਣੂੰਕੇ ਨੇ ਕਿਹਾ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵਲੋਂ ਮੈਡੀਕਲ ਪ੍ਰੈਕਟੀਸ਼ਨਰ ਦੀ ਰਜਿਸਟ੍ਰੇਸ਼ਨ ਜਲਦੀ ਸ਼ੁਰੂ ਕੀਤੀ ਜਾਵੇਗੀ ਜਿਸ ਤਹਿਤ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਾਘਾ ਪੁਰਾਣਾ ਦੇ ਯੂਨੀਅਨ ਸਾਥੀਆਂ ਦੇ ਨਾਂਅ ਅਤੇ ਪੂਰੀ ਯੋਗਤਾ ਸਬੰਧੀ ਸਾਰੇ ਪੋ੍ਰਫਾਰਮੇ (ਲਿਸਟਾਂ) ਭੇਜ ਦਿੱਤੇ ਗਏ ਹਨ ਅਤੇ ਜਥੇਬੰਦੀ ਤੋਂ ਬਾਹਰ ਬੈਠੇ ਡਾਕਟਰ ਸਾਥੀਆਂ ਦਾ ਸਰਕਾਰ ਡਾਟਾ ਇਕੱਠਾ ਕਰਕੇ ਰਜਿਸਟਰੇਸ਼ਨ ਲਈ ਜਲਦੀ ਨੋਟੀਫਿਕੇਸ਼ਨ ਜਾਰੀ ਕਰੇ| ਇਸ ਮੌਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖਾਲਸਾ ਮਾਣੂੰਕੇ ਤੇ ਸੁਖਦੇਵ ਸਿੰਘ ਗੁਲਾਬ ਸਿੰਘ ਵਾਲਾ, ਵੈਦ ਮੰਗਤ ਰਾਏ ਬੁੱਧ ਸਿੰਘ ਵਾਲਾ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸਾਰੇ ਸਾਥੀਆਂ ਵਧਾਈਆਂ ਦਿੰਦੇ ਹੋਏ ਜਥੇਬੰਦੀ ’ਚ ਆਏ ਨਵੇਂ ਸਾਥੀਆਂ ਨੂੰ ਜੀ ਆਇਆਂ ਕਹਿੰਦੇ ਹੋਏ ਸਾਫ ਸੁਥਰੀ ਪ੍ਰੈਕਟਿਸ ਕਰਨ ਦਾ ਸੁਨੇਹਾ ਦਿੱਤਾ| ਇਸ ਸਮੇਂ ਵੈਦ ਲਖਵਿੰਦਰ ਸਿੰਘ ਰੌਂਤਾ ਨੇ ਡਾਕਟਰ ਸਾਥੀਆਂ ਨਾਲ ਆਯੁਰਵੈਦ ਨੁਕਤੇ ਸਾਂਝੇ ਕਰਦਿਆਂ ਦੇਸੀ ਦਵਾਈਆਂ ਨਾਲ ਜੁੜਨ ਦੀ ਅਪੀਲ ਕੀਤੀ| ਇਸ ਮੌਕੇ ਅਵਤਾਰ ਸਿੰਘ, ਹੈਪੀ ਸਮਾਧ, ਜਸਵੀਰ ਸਿੰਘ ਕਾਲੇਕੇ, ਹਰਪ੍ਰੀਤ ਸਿੰਘ ਫੂਲੇਵਾਲਾ, ਚੰਦ ਸਿੰਘ ਬਾਘਾ ਪੁਰਾਣਾ, ਸੁਖਪਾਲ ਸਿੰਘ ਸੰਗਤਪੁਰਾ, ਹਰਦੇਵ ਸਿੰਘ ਘੋਲੀਆ ਖੁਰਦ, ਸੁਖਪਾਲ ਬਿੱਲਾ ਘੋਲੀਆ ਕਲਾਂ, ਬਲਤੇਜ ਸਿੰਘ ਨੱਥੋਕੇ, ਜਤਿੰਦਰ ਦੀਪ ਕੋਟਲਾ ਮੇਹਰ ਸਿੰਘ ਵਾਲਾ, ਹਰਬਿੰਦਰ ਸਿੰਘ ਜੈ ਸਿੰਘ ਵਾਲਾ, ਜਸਵੀਰ ਸਿੰਘ ਚੰਦ ਪੁਰਾਣਾ, ਜਗਤਾਰ ਸਿੰਘ ਲੰਗੇਆਣਾ, ਦਲਜੀਤ ਸੋਨੂੰ ਨੱਥੂਵਾਲਾ, ਮਨਪ੍ਰੀਤ ਸਿੰਘ ਮਾੜੀ, ਅੰਮ੍ਰਿਤਪਾਲ ਸਿੰਘ ਚੰਨੂਵਾਲਾ, ਅਨਾਇਤ ਅਲੀ ਮੰਡੀਰਾਂ, ਬਲਵਿੰਦਰ ਸਿੰਘ, ਸਤਨਾਮ ਸਿੰਘ ਰਾਜੇਆਣਾ, ਜਸਵਿੰਦਰ ਬਾਘਾ ਪੁਰਾਣਾ ਆਦਿ ਯੂਨੀਅਨ ਮੈਂਬਰ ਹਾਜ਼ਰ ਸਨ|

Ad Position 21
No active advertisement
ਸਾਰੇ ਸਾਥੀਆਂ ਨੂੰ ਸਾਫ-ਸੁਥਰੀ ਪ੍ਰੈਕਟਿਸ ਕਰਨ ਦਾ ਦਿੱਤਾ ਸੁਨੇਹਾ 11-11-2026

Ad Position 22
No active advertisement
ਪਿਛਲੀ ਖ਼ਬਰ ਮੌੜ ਨੌਂਆਬਾਦ ਦੇ ਖਰੀਦ ਕੇਂਦਰ ’ਚ ਚੁਕਾਈ ਨਾ ਹੋਣ ਕਾਰਨ ਬੋਰੀਆਂ ਦੇ ਲੱਗੇ ਅੰਬਾਰ ਅਗਲੀ ਖ਼ਬਰ ਅਜੀਤਵਾਲ ਕਾਲਜ ਵਿਚ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਕਰਵਾਈ
Ad Position 24