ਦਾਨੀ ਸੱਜਣਾਂ ਵਲੋਂ ਗੁਰੂ ਘਰ ਨੂੰ ਟਰੈਕਟਰ ਭੇਟ
ਸਮਾਲਸਰ, 17 ਨਵੰਬਰ (ਗੁਰਜੰਟ ਕਲਸੀ ਲੰਡੇ)- ਅਬੋਹਰ ਬਰਾਂਚ ਨਹਿਰੋਂ ਪਾਰ ਨਵੇਂ ਉਸਰ ਰਹੇ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਸਾਹਿਬ ਪਾਤਿਸ਼ਾਹੀ ਅੱਠਵੀਂ ਵਿਖੇ ਸਿੱਖ ਸੰਗਤਾਂ ਵਲੋਂ ਨਵਾਂ ਟਰੈਕਟਰ ਗੁਰਦੁਆਰਾ ਸਾਹਿਬ ਨੂੰ ਭੇਟ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਸੰਤ ਮਹਾਂਪੁਰਸ਼ ਬਾਬਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਹੈ।
ਸਮਾਲਸਰ, 17 ਨਵੰਬਰ (ਗੁਰਜੰਟ ਕਲਸੀ ਲੰਡੇ)- ਅਬੋਹਰ ਬਰਾਂਚ ਨਹਿਰੋਂ ਪਾਰ ਨਵੇਂ ਉਸਰ ਰਹੇ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਸਾਹਿਬ ਪਾਤਿਸ਼ਾਹੀ ਅੱਠਵੀਂ ਵਿਖੇ ਸਿੱਖ ਸੰਗਤਾਂ ਵਲੋਂ ਨਵਾਂ ਟਰੈਕਟਰ ਗੁਰਦੁਆਰਾ ਸਾਹਿਬ ਨੂੰ ਭੇਟ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਸੰਤ ਮਹਾਂਪੁਰਸ਼ ਬਾਬਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਹੈ। ਕਾਰ ਸੇਵਾ ਲਈ ਟਰੈਕਟਰ ਦੀ ਬਹੁਤ ਲੋੜ ਸੀ। ਇਸ ਲੋੜ ਨੂੰ ਮੁੱਖ ਰੱਖਦਿਆਂ ਸਤਨਾਮ ਸਿੰਘ ਨਿਹਾਲ ਸਿੰਘ ਵਾਲਾ, ਸਨੀ ਨਿਹਾਲ ਸਿੰਘ ਵਾਲਾ, ਸੁਖਵਿੰਦਰ ਸਿੰਘ ਸਰਪੰਚ ਝਤਰੇ, ਸਚਿਨ ਅਰੋੜਾ ਨਿਹਾਲ ਸਿੰਘ ਵਾਲਾ, ਗੁਰਪ੍ਰਤਾਪ ਸਿੰਘ ਬੁੱਕਣ ਵਾਲਾ, ਗੋਲੂ ਲੰਗੇਆਣਾ, ਗੁਰਪ੍ਰੀਤ ਸਿੰਘ, ਭਾਨਾ ਸਿੰਘ ਦਾਨੀ ਸੱਜਣਾਂ ਨੇ ਰਲ ਕੇ ਆਪਣੀ ਨੇਕ ਕਮਾਈ ਵਿਚੋਂ ਮਹਿੰਦਰਾ ਕੰਪਨੀ ਦਾ ਨਵਾਂ ਟਰੈਕਟਰ ਮਾਡਲ 265 ਗੁਰਦੁਆਰਾ ਸਾਹਿਬ ਲਈ ਭੇਟ ਕੀਤਾ। ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਬੋਹੜ ਸਿੰਘ ਲੰਡੇ, ਚਰਨਜੀਤ ਸਿੰਘ ਬੱਗੇਆਣਾ, ਬਲਕਰਨ ਸਿੰਘ ਘਣੀਏ ਵਾਲਾ, ਸੁਖਪ੍ਰੀਤ ਸਿੰਘ ਘੋਲੀਆ, ਆਕਾਸ਼ਦੀਪ ਸਿੰਘ ਬਿਸ਼ਨੰਦੀ, ਅਮਨਜੋਤ ਸਿੰਘ ਘੱਲ ਕਲਾਂ, ਬਲਜੀਤ ਸਿੰਘ ਸਮਾਲਸਰ, ਹਰਵਿੰਦਰ ਸਿੰਘ ਗੱਜਣਵਾਲਾ, ਸੰਦੀਪ ਸਿੰਘ ਵੈਰੋਕੇ ਆਦਿ ਨੇ ਦੱਸਿਆ ਕਿ ਦਾਨੀ ਸੱਜਣਾਂ ਨੇ ਅੱਜ ਨਵਾਂ ਟਰੈਕਟਰ ਲੈ ਕੇ ਗੁਰੂ ਘਰ ਦੇ ਸਪੁਰਦ ਕੀਤਾ ਅਤੇ ਟਰੈਕਟਰ ਦੀਆਂ ਚਾਬੀਆਂ ਸੰਤ ਗੁਰਪ੍ਰੀਤ ਸਿੰਘ ਨੂੰ ਸੌਂਪ ਦਿੱਤੀਆਂ।