20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਬੀ.ਆਈ.ਐੱਸ. ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਕੁਇਜ਼ ਮੁਕਾਬਲਾ ਕਰਵਾਇਆ

ਮੋਗਾ, 20 ਨਵੰਬਰ (ਸੁਰਿੰਦਰਪਾਲ ਸਿੰਘ)-ਬੀ. ਆਈ.

Ad Position 21
No active advertisement
ਅਜੀਤ ਡੈਸਕ 21-11-2026
ਮੋਗਾ, 20 ਨਵੰਬਰ (ਸੁਰਿੰਦਰਪਾਲ ਸਿੰਘ)-ਬੀ.ਆਈ.ਐੱਸ. ਗਰੁੱਪ ਆਫ਼ ਇੰਸਟੀਚਿਊਟਸ ਵਲੋਂ ਵਿਦਿਆਰਥੀਆਂ ਦੇ ਗਿਆਨ, ਬੌਧਿਕ ਯੋਗਤਾ ਤੇ ਆਤਮ ਵਿਸ਼ਵਾਸ ਵਿਚ ਵਾਧਾ ਕਰਨ ਦੇ ਉਦੇਸ਼ ਨਾ ਬਰੇਨ ਬੈਟਲ ਕੁਇਜ਼ ਮੁਕਾਬਲੇ ਦਾ ਆਯੋਜਨ ਡਾ. ਨਵਜੋਤ ਸਿੰਘ ਧਾਲੀਵਾਲ ਚੇਅਰਮੈਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਬੀ.ਸੀ.ਏ., ਬੀ.ਕਾਮ, ਬੀ.ਐਸ.ਸੀ., ਐਮ.ਐਲ.ਐਸ., ਬੀ.ਏ. ਕੰਪਿਊਟਰ ਸਾਇੰਸ ਤੇ ਬੀ.ਬੀ.ਏ. ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਕੁਇਜ਼ ਮੁਕਾਬਲੇ ਵਿਚ ਮੁੱਖ ਵਿਸ਼ੇ ਭਾਰਤੀ ਅਰਥ-ਵਿਵਸਥਾ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਜਨਰਲ ਨਾਲਜ ਜੋ ਅੱਜ ਕੱਲ੍ਹ ਬਹੁਤ ਮਸ਼ਹੂਰ ਹਨ, ਵਿਚ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਸ਼ਨਾਂ ਦੇ ਉੱਤਰ ਦੇ ਕੇ ਆਪਣੀ ਪ੍ਰਤਿਭਾ ਤੇ ਜਾਣਕਾਰੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਵਿਚ ਬੀ.ਕਾਮ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਜਿੱਤ ਹਾਸਲ ਕੀਤੀ। ਜੇਤੂ ਟੀਮ ਵਿਚ ਅਭਿਨਵ, ਜਸਕਰਨ ਤੇ ਕੁਲਦੀਪ ਕੌਰ ਸ਼ਾਮਿਲ ਸਨ। ਇਸ ਮੁਕਾਬਲੇ ਵਿਚ ਬਲਜੀਤ ਸਿੰਘ ਸੰਧੂ ਐਡਮਿਨ ਅਫ਼ਸਰ, ਰਾਜਦੀਪ ਸ਼ਰਮਾ ਕੋਆਰਡੀਨੇਟਰ, ਪ੍ਰੋ. ਡਾ. ਸੋਨੀ ਨੇ ਜੇਤੂ ਟੀਮ ਨੂੰ ਟਰਾਫ਼ੀਆਂ ਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ। ਮੁਕਾਬਲੇ ਦੇ ਅੰਤ ਵਿਚ ਮੁੱਖ ਮਹਿਮਾਨ ਡਾ. ਆਰ.ਪੀ. ਗੁਪਤਾ ਡਾਇਰੈਕਟਰ ਨੇ ਕਿਹਾ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ, ਤਰਕਸ਼ੀਲ ਸੋਚ, ਆਤਮ ਵਿਸ਼ਵਾਸ ਤੇ ਮੁਕਾਬਲੇ ਦੀ ਭਾਵਨਾ ਨੂੰ ਮਜ਼ਬੂਤ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਕਥਾ ਮੰਚ ਵਲੋਂ ਜੀ.ਟੀ.ਬੀ. ਗੜ੍ਹ ਕਾਲਜ ਰੋਡੇ ਵਿਖੇ ਕਹਾਣੀਕਾਰ ਅਗਾਜ਼ਬੀਰ ਨਾਲ ਰੂਬਰੂ ਕਰਵਾਇਆ ਅਗਲੀ ਖ਼ਬਰ 28 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ’ਚ ਕਾਂਗਰਸੀ ਉਮੀਦਵਾਰ ਵੱਡੇ ਫ਼ਰਕ ਨਾਲ ਜਿੱਤਣਗੇ-ਭੋਲਾ ਬਰਾੜ
Ad Position 24