26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਮੁਸਲਿਮ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਕਾਲੇਕੇ ਨੇ ਮੁਸਲਿਮ ਭਾਈਚਾਰੇ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਬਾਘਾ ਪੁਰਾਣਾ, 26 ਨਵੰਬਰ (ਗੁਰਮੀਤ ਸਿੰਘ ਮਾਣੂੰਕੇ)- ਬਾਘਾ ਪੁਰਾਣਾ ਵਿਖੇ ਮੁਸਲਿਮ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਜਮਾਲ ਮੁਹੰਮਦ ਕਾਲੇਕੇ ਦੀ ਅਗਵਾਈ ’ਚ ਮੰਡੀਰਾਂ ਵਾਲੇ ਰੋਡ ’ਤੇ ਸਥਿਤ ਮਸਜਿਦ ’ਚ ਅਹਿਮ ਮੀਟਿੰਗ ਕੀਤੀ ਗਈ| ਜਿਸ ’ਚ ਮੁਸਲਿਮ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ| ਇਸ ਮੌਕੇ ਚੇਅਰਮੈਨ ਜਮਾਲ ਮੁਹੰਮਦ ਕਾਲੇਕੇ ਨੇ ਜ਼ਿਲ੍ਹਾ ਮੋਗੇ ਦੇ ਵੱਖ-ਵੱਖ ਪਿੰਡਾਂ ’ਚ ਅਧੂਰੇ ਪਏ ਮੁਸਲਿਮ ਭਾਈਚਾਰੇ ਦੇ ਕੰਮਾਂ ਦੀ ਜਾਣਕਾਰੀ ਪ੍ਰਾਪਤ ਕਰਦਿਆਂ ਅਧੂਰੇ ਪਏ ਕੰਮਾਂ ਦੀ ਸੂਚੀ ਤਿਆਰ ਕਰਦਿਆਂ ਉਕਤ ਕੰਮਾਂ ਨੂੰ ਜਲਦੀ ਹੱਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਭਰੋਸਾ ਦਿੱਤਾ| ਇਸ ਮੌਕੇ ਉਨ੍ਹਾਂ ਕਿਹਾ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਹਲਕੇ ਦੇ ਵਿਕਾਸ ਕਾਰਜਾਂ ਨੂੰ ਬਿਨਾਂ ਕਿਸੇ ਪੱਖਪਾਤ ਦੇ ਪਹਿਲ ਦੇ ਰਹੇ ਹਨ| ਇਸ ਮੌਕੇ ਮਜਲਸ ਅਹਿਰਾਰ ਇਸਲਾਮ ਹਿੰਦ ਦੀ ਜੋ ਜ਼ਿਲ੍ਹਾ ਮੋਗਾ ਦੀ ਕਮੇਟੀ ਬਣਾਉਣ ਤਹਿਤ ਅਹੁਦੇਦਾਰਾਂ ਦੀ ਲਿਸਟ ਬਣਾਈ ਗਈ| ਮੀਟਿੰਗ ਦੌਰਾਨ ਬਣਾਈ ਲਿਸਟ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਨਵੀ ਸ਼ਾਹੀ ਇਮਾਮ ਪੰਜਾਬ ਨੂੰ ਭੇਜੀ ਗਈ ਅਤੇ ਉਹ ਖੁਦ ਇਸ ਕਮੇਟੀ ਨੂੰ ਗਠਿਤ ਕਰਨ ਦਾ ਥੋੜ੍ਹੇ ਦਿਨਾਂ ਤੱਕ ਐਲਾਨ ਕਰਨਗੇ| ਇਸ ਉਪਰੰਤ ਮੌਲਵੀ ਖੁਰਸ਼ੀਦ ਮਾਣੂੰਕੇ ਅਤੇ ਮੌਲਵੀ ਰਾਊਫ ਬੱਧਨੀ ਵਲੋਂ ਦੁਆ ਕੀਤੀ ਗਈ ਅਤੇ ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਯੂਸਫ ਵੈਰੋਕੇ ਵਲੋਂ ਨਿਭਾਈ ਗਈ| ਇਸ ਮੀਟਿੰਗ ’ਚ ਮੁਹੰਮਦ ਇਕਬਾਲ ਲੰਡੇ, ਯੂਸਫ ਵੈਰੋਕੇ, ਇਕਬਾਲ ਦੀਨ ਕਾਲੇਕੇ, ਚਿਰਾਗ ਰੌਂਤਾ, ਅਕਬਰ ਚੜਿੱਕ, ਸੁਰਾਜ ਭਲੂਰ, ਬੀਰਬਲ ਰਣਸੀਂਹ, ਅਸਲਾਮ ਖਾਨ ਕਾਦਰੀ ਚੰਦ ਪੁਰਾਣਾ, ਭੱਟੀ ਸਮਾਲਸਰ, ਸਾਹਿਬ ਦੀਨ ਰਾਊਕੇ, ਅੱਲ੍ਹਾ ਰੱਖਾ ਬਾਘਾ ਪੁਰਾਣਾ, ਮੌਲਵੀ ਖੁਰਸ਼ੀਦ ਮਾਣੂੰਕੇ, ਅਨਵਰ ਸੰਗਤਪੁਰਾ, ਕਾਰੀ ਤੌਫੀਕ ਬੱਧਨੀ, ਮੌਲਵੀ ਆਬਿਦ ਬਾਘਾ ਪੁਰਾਣਾ, ਗੁਲਾਬ ਦੀਨ ਰਾਊਕੇ, ਭੋਲਾ ਖਾਨ ਕਾਲੇਕੇ, ਹਮੀਦ ਬੱਧਨੀ, ਮੌਲਵੀ ਰਾਊਫ ਬੱਧਨੀ ਕਲਾਂ, ਭੋਲਾ ਖਾਨ ਬਾਘਾ ਪੁਰਾਣਾ, ਹੁਸੈਨ ਦੀਨ ਦੱਲੂਵਾਲਾ, ਭਾਗ ਅਲੀ ਹਮੀਰਗੜ੍ਹ, ਮੁਹੰਮਦ ਧਾਲਾਲ ਹਮੀਰਗੜ੍ਹ, ਧਰਮ, ਕਰਮ, ਮੁਹੰਮਦ ਰਫੀਕ ਚੌਧਰੀ ਵਾਲਾ, ਜੁਲਫੇਕਰ ਅਲੀ ਚੌਧਰੀ ਵਾਲਾ, ਰਾਜਬ ਅਲੀ ਸੰਗਤਪੁਰਾ, ਹਾਫਿਜ਼ ਸਾਦਿਕ ਚੀਦਾ ਆਦਿ ਹਾਜ਼ਰ ਸਨ|

Ad Position 21
No active advertisement
ਬਾਘਾ ਪੁਰਾਣਾ ਵਿਖੇ ਮੁਸਲਿਮ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਜਮਾਲ ਮੁਹੰਮਦ ਕਾਲੇਕੇ ਦੀ ਅਗਵਾਈ ’ਚ ਮੁਸਲਿਮ ਭਾਈਚਾਰੇ ਦੇ ਲੋਕ ਮੀਟਿੰਗ ਸਮੇਂ| ਤਸਵੀਰ : ਮਾਣੂੰਕੇ 27-11-2026
ਬਾਘਾ ਪੁਰਾਣਾ, 26 ਨਵੰਬਰ (ਗੁਰਮੀਤ ਸਿੰਘ ਮਾਣੂੰਕੇ)- ਬਾਘਾ ਪੁਰਾਣਾ ਵਿਖੇ ਮੁਸਲਿਮ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਜਮਾਲ ਮੁਹੰਮਦ ਕਾਲੇਕੇ ਦੀ ਅਗਵਾਈ ’ਚ ਮੰਡੀਰਾਂ ਵਾਲੇ ਰੋਡ ’ਤੇ ਸਥਿਤ ਮਸਜਿਦ ’ਚ ਅਹਿਮ ਮੀਟਿੰਗ ਕੀਤੀ ਗਈ| ਜਿਸ ’ਚ ਮੁਸਲਿਮ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ| ਇਸ ਮੌਕੇ ਚੇਅਰਮੈਨ ਜਮਾਲ ਮੁਹੰਮਦ ਕਾਲੇਕੇ ਨੇ ਜ਼ਿਲ੍ਹਾ ਮੋਗੇ ਦੇ ਵੱਖ-ਵੱਖ ਪਿੰਡਾਂ ’ਚ ਅਧੂਰੇ ਪਏ ਮੁਸਲਿਮ ਭਾਈਚਾਰੇ ਦੇ ਕੰਮਾਂ ਦੀ ਜਾਣਕਾਰੀ ਪ੍ਰਾਪਤ ਕਰਦਿਆਂ ਅਧੂਰੇ ਪਏ ਕੰਮਾਂ ਦੀ ਸੂਚੀ ਤਿਆਰ ਕਰਦਿਆਂ ਉਕਤ ਕੰਮਾਂ ਨੂੰ ਜਲਦੀ ਹੱਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਭਰੋਸਾ ਦਿੱਤਾ| ਇਸ ਮੌਕੇ ਉਨ੍ਹਾਂ ਕਿਹਾ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਹਲਕੇ ਦੇ ਵਿਕਾਸ ਕਾਰਜਾਂ ਨੂੰ ਬਿਨਾਂ ਕਿਸੇ ਪੱਖਪਾਤ ਦੇ ਪਹਿਲ ਦੇ ਰਹੇ ਹਨ| ਇਸ ਮੌਕੇ ਮਜਲਸ ਅਹਿਰਾਰ ਇਸਲਾਮ ਹਿੰਦ ਦੀ ਜੋ ਜ਼ਿਲ੍ਹਾ ਮੋਗਾ ਦੀ ਕਮੇਟੀ ਬਣਾਉਣ ਤਹਿਤ ਅਹੁਦੇਦਾਰਾਂ ਦੀ ਲਿਸਟ ਬਣਾਈ ਗਈ| ਮੀਟਿੰਗ ਦੌਰਾਨ ਬਣਾਈ ਲਿਸਟ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਨਵੀ ਸ਼ਾਹੀ ਇਮਾਮ ਪੰਜਾਬ ਨੂੰ ਭੇਜੀ ਗਈ ਅਤੇ ਉਹ ਖੁਦ ਇਸ ਕਮੇਟੀ ਨੂੰ ਗਠਿਤ ਕਰਨ ਦਾ ਥੋੜ੍ਹੇ ਦਿਨਾਂ ਤੱਕ ਐਲਾਨ ਕਰਨਗੇ| ਇਸ ਉਪਰੰਤ ਮੌਲਵੀ ਖੁਰਸ਼ੀਦ ਮਾਣੂੰਕੇ ਅਤੇ ਮੌਲਵੀ ਰਾਊਫ ਬੱਧਨੀ ਵਲੋਂ ਦੁਆ ਕੀਤੀ ਗਈ ਅਤੇ ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਯੂਸਫ ਵੈਰੋਕੇ ਵਲੋਂ ਨਿਭਾਈ ਗਈ| ਇਸ ਮੀਟਿੰਗ ’ਚ ਮੁਹੰਮਦ ਇਕਬਾਲ ਲੰਡੇ, ਯੂਸਫ ਵੈਰੋਕੇ, ਇਕਬਾਲ ਦੀਨ ਕਾਲੇਕੇ, ਚਿਰਾਗ ਰੌਂਤਾ, ਅਕਬਰ ਚੜਿੱਕ, ਸੁਰਾਜ ਭਲੂਰ, ਬੀਰਬਲ ਰਣਸੀਂਹ, ਅਸਲਾਮ ਖਾਨ ਕਾਦਰੀ ਚੰਦ ਪੁਰਾਣਾ, ਭੱਟੀ ਸਮਾਲਸਰ, ਸਾਹਿਬ ਦੀਨ ਰਾਊਕੇ, ਅੱਲ੍ਹਾ ਰੱਖਾ ਬਾਘਾ ਪੁਰਾਣਾ, ਮੌਲਵੀ ਖੁਰਸ਼ੀਦ ਮਾਣੂੰਕੇ, ਅਨਵਰ ਸੰਗਤਪੁਰਾ, ਕਾਰੀ ਤੌਫੀਕ ਬੱਧਨੀ, ਮੌਲਵੀ ਆਬਿਦ ਬਾਘਾ ਪੁਰਾਣਾ, ਗੁਲਾਬ ਦੀਨ ਰਾਊਕੇ, ਭੋਲਾ ਖਾਨ ਕਾਲੇਕੇ, ਹਮੀਦ ਬੱਧਨੀ, ਮੌਲਵੀ ਰਾਊਫ ਬੱਧਨੀ ਕਲਾਂ, ਭੋਲਾ ਖਾਨ ਬਾਘਾ ਪੁਰਾਣਾ, ਹੁਸੈਨ ਦੀਨ ਦੱਲੂਵਾਲਾ, ਭਾਗ ਅਲੀ ਹਮੀਰਗੜ੍ਹ, ਮੁਹੰਮਦ ਧਾਲਾਲ ਹਮੀਰਗੜ੍ਹ, ਧਰਮ, ਕਰਮ, ਮੁਹੰਮਦ ਰਫੀਕ ਚੌਧਰੀ ਵਾਲਾ, ਜੁਲਫੇਕਰ ਅਲੀ ਚੌਧਰੀ ਵਾਲਾ, ਰਾਜਬ ਅਲੀ ਸੰਗਤਪੁਰਾ, ਹਾਫਿਜ਼ ਸਾਦਿਕ ਚੀਦਾ ਆਦਿ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਮਾਨਸਿਕ ਪ੍ਰੇਸ਼ਾਨੀ ਕਾਰਨ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਸਮਾਧ ਭਾਈ ਵਿਖੇ ਪ੍ਰਕਾਸ਼ ਪੁਰਬ ਮਨਾਇਆ
Ad Position 24