27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਬਲੂਮਿੰਗ ਬਡਜ਼ ਸਕੂਲ ਵਿਖੇ ਸੰਵਿਧਾਨ ਦਿਵਸ ਮਨਾਇਆ

ਨਿਹਾਲ ਸਿੰਘ ਵਾਲਾ, 27 ਨਵੰਬਰ (ਪਲਵਿੰਦਰ ਸਿੰਘ ਟਿਵਾਣਾ)-ਪੰਜਾਬੀ ਸਾਹਿਤ ਦੇ ਜਾਣੇ ਪਛਾਣੇ ਸੇਵਾਦਾਰ ਗੁਰਮੇਲ ਸਿੰਘ ਬੌਡੇ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ ਹਨ। ਵਰਤਮਾਨ ਸਮੇਂ ਉਹ ਕੈਨੇਡਾ ਚਲੇ ਗਏ ਹਨ।

Ad Position 21
No active advertisement
ਅਜੀਤ ਡੈਸਕ 28-11-2026
ਨਿਹਾਲ ਸਿੰਘ ਵਾਲਾ, 27 ਨਵੰਬਰ (ਪਲਵਿੰਦਰ ਸਿੰਘ ਟਿਵਾਣਾ)-ਪੰਜਾਬੀ ਸਾਹਿਤ ਦੇ ਜਾਣੇ ਪਛਾਣੇ ਸੇਵਾਦਾਰ ਗੁਰਮੇਲ ਸਿੰਘ ਬੌਡੇ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ ਹਨ। ਵਰਤਮਾਨ ਸਮੇਂ ਉਹ ਕੈਨੇਡਾ ਚਲੇ ਗਏ ਹਨ। ਇੱਥੇ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਚਾਰ ਨਵੰਬਰ ਨੂੰ ਦੂਰਦਰਸ਼ਨ ਦੇ ਮਕਬੂਲ ਪ੍ਰੋਗਰਾਮ ‘’ਗੱਲਾਂ ਅਤੇ ਗੀਤ’’ ਵਿਚ ਪ੍ਰੇਰਨਾ ਵਿਸ਼ੇ ਨਾਲ ਸਬੰਧਿਤ ਗੱਲਬਾਤ ਸੀ। ਇਹ ਵਿਸ਼ਾ ਸਕੂਲ ਵਿਦਿਆਰਥੀਆਂ ਲਈ ਬਹੁਤ ਅਹਿਮੀਅਤ ਰੱਖਦਾ ਹੈ ਕਿ ਉਹ ਚੰਗਾ ਸਮਾਜ ਸਿਰਜਣ ਲਈ ਸਾਹਿਤ ਅਤੇ ਦੁਨੀਆਂ ਦੇ ਜ਼ਿੰਦਗੀ ਵਿਚ ਬਹੁਤ ਹੀ ਔਖੀਆਂ ਹਾਲਤਾਂ ਵਿਚ ਸਮਾਜ ਲਈ, ਸੰਸਾਰ ਵਿਚ ਕਿਸ ਤਰ੍ਹਾਂ ਪ੍ਰੇਰਨਾ ਸਰੋਤ ਬਣੇ ਅਤੇ ਉਹ ਵੀ ਬਣ ਸਕਦੇ ਹਨ। ਉਨ੍ਹਾਂ ਦੀ ਇਹ ਇੰਟਰਵਿਊ ਕੁਝ ਸਕੂਲਾਂ ਵਿਚ ਪ੍ਰੋਜੈਕਟਾਂ ਰਾਹੀਂ ਵੱਡੀ ਸਕਰੀਨ ਤੇ ਦਿਖਾਈ ਜਾ ਰਹੀ ਹੈ ਜੋ ਕਿ ਸਮੁੱਚੇ ਅਧਿਆਪਕ ਵਰਗ ਲਈ ਅਤੇ ਗਿਆਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਮਾਣ ਵਾਲੀ ਗੱਲ ਹੈ। ਸ਼ਾਇਦ ਹੀ ਕੋਈ ਟੈਲੀਵਿਜ਼ਨ ਤੇ ਹੋਈ ਵਾਰਤਾਲਾਪ ਇਸ ਤਰ੍ਹਾਂ ਸਕੂਲਾਂ ਵਿਚ ਦਿਖਾਈ ਗਈ ਹੋਵੇ। ਇਹ ਪੰਜਾਬੀ ਦੇ ਸਮੂਹ ਸਾਹਿਤਕਾਰਾਂ ਲਈ ਵੀ ਮਾਣ ਦੀ ਗੱਲ ਹੈ। ਗੁਰਮੇਲ ਸਿੰਘ ਬੌਡੇ ਦੀ ਇਸ ਪ੍ਰਾਪਤੀ ਤੇ ਸਮੂਹ ਵਿਦਵਾਨਾਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਕੈਪਟਨ ਜਸਵੰਤ ਸਿੰਘ ਪੰਡੋਰੀ, ਸਾਹਿਤ ਸਿਰਜਣਾ ਸਮਾਜ ਦੀ ਸਮੁੱਚੀ ਟੀਮ, ਮੋਹੀ ਅਮਰਜੀਤ, ਡਾ. ਸੁਰਜੀਤ ਬਰਾੜ, ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ, ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਤੇ ਸਮੁੱਚਾ ਸਟਾਫ਼ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ, ਪ੍ਰਿੰਸੀਪਲ ਰੁਪਿੰਦਰਜੀਤ ਕੌਰ ਤੇ ਸਮੁੱਚਾ ਸਟਾਫ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ, ਡਾ ਚਰਨ ਸਿੰਘ ਤੇ ਸਮੁੱਚਾ ਸਟਾਫ਼ ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ, ਭੁਪਿੰਦਰ ਸਿੰਘ ਧਾਲੀਵਾਲ ਤੇ ਸਮੁੱਚਾ ਸਟਾਫ਼ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ, ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਦੇ ਸਮੂਹ ਮੈਂਬਰ, ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ, ਲੋਕ ਸਾਹਿਤ ਅਕਾਦਮੀ ਮੋਗਾ, ਲੋਕ ਸਾਹਿਤ ਅਕਾਦਮੀ ਲੁਧਿਆਣਾ, ਮਾਲਵਾ ਸੱਥ ਬਰਨਾਲਾ, ਡਾ. ਨਿਰਮਲ ਜੌੜਾ, ਡਾ. ਅਵਤਾਰ ਜੌੜਾ, ਪ੍ਰਿੰਸੀਪਲ ਸੁਖਚੈਨ ਸਿੰਘ ਹੀਰਾ, ਗੁਰਦੀਪ ਸਿੰਘ ਲੋਪੋ ਕੈਨੇਡਾ, ਹਰਵਿੰਦਰ ਧਾਲੀਵਾਲ ਬਿਲਾਸਪੁਰ, ਹਰਨੇਕ ਸਿੰਘ ਰੋਡੇ, ਸ਼ਿਵਚਰਨ ਜੱਗੀ ਕੁੱਸਾ, ਮਨਦੀਪ ਖੁਰਮੀ, ਭਵਨਦੀਪ ਪੁਰਬਾ, ਗੁਰਮੀਤ ਕੜਿਆਲਵੀ, ਸਵਰਨਜੀਤ ਸਿੰਘ ਬਰਾੜ, ਡਾ. ਸਰਬਜੀਤ ਕੌਰ ਬਰਾੜ, ਅਸ਼ੋਕ ਚਟਾਨੀ, ਚਰਨਜੀਤ ਸਿੰਘ ਸਮਾਲਸਰ ਆਦਿ ਹਸਤੀਆਂ ਨੇ ਗੁਰਮੇਲ ਸਿੰਘ ਬੌਡੇ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਮੋਗਾ ਦੀ ਖ਼ੁਸ਼ਹਾਲ ਪੰਜਾਬ ਰੈਲੀ ਵਿਚ ਪਹੁੰਚੇ ਵਰਕਰਾਂ, ਅਹੁਦੇਦਾਰਾਂ ਅਤੇ ਸਮਰਥਕਾਂ ਦਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ... ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਨੂੰ ਫੈਪ ਨੈਸ਼ਨਲ ਐਵਾਰਡ 2026 ਅਧੀਨ ਬੈੱਸਟ ਅਕੈਡਮਿਕ ਅਵਾਰਡ ਮਿਲਣ ’ਤੇ ਖ਼ੁਸ਼ੀ ਦੀ ਲਹਿਰ
Ad Position 24