27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

43ਵੀਂ ਬਰਸੀ ’ਤੇ ਭਰਵੀਂ ਰਾਜਸੀ ਕਾਨਫ਼ਰੰਸ ਗ਼ਦਰ ਲਹਿਰ, ਪੈਪਸੂ, ਮੁਜ਼ਾਰਾ ਅੱਜ ਦੇ ਅੰਦੋਲਨਾਂ ਦੀ ਵਡਮੁੱਲੀ ਵਿਰਾਸਤ-ਕਾਮਰੇਡ ਜਗਰੂਪ

ਮੋਗਾ, 27 ਨਵੰਬਰ (ਸੁਰਿੰਦਰਪਾਲ ਸਿੰਘ)-ਗ਼ਦਰੀ ਬਾਬਾ ਬਚਨ ਸਿੰਘ ਘੋਲੀਆ ਦੀ 43ਵੀਂ ਬਰਸੀਂ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਘੋਲੀਆ ਖ਼ੁਰਦ ਵਿਖੇ ਭਰਵੀਂ ਰਾਜਸੀ ਕਾਨਫ਼ਰੰਸ ਕੀਤੀ ਗਈ। ਕਾਨਫ਼ਰੰਸ ਦੀ ਸ਼ੁਰੂਆਤ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ, ਜ਼ਿਲ੍ਹਾ ਸਹਾਇਕ ਸਕੱਤਰ ਗੁਰਦਿੱਤ ਦੀਨਾ ਤੇ ਡਾ.

Ad Position 21
No active advertisement
ਵਾਰਡ ਨੰਬਰ 9 ’ਚ ਸੋਨੀਆ ਗੁਪਤਾ ਦੀ ਲੋਕਪ੍ਰਿਯਤਾ ਨੇ ਜਿੱਤ ਵੱਲ ਵਧਾਏ ਕਦਮ, ਚੋਣ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਬਾਬਾ ਗੁਰਦਿਆਲ ਸਿੰਘ ਕਥਾ ਵਿਚਾਰ ਕਰਦੇ ਹੋਏ ਤੇ ਹਾਜ਼ਰ ਸੰਗਤਾਂ। ਤਸਵੀਰ : ਨਵਦੀਪ ਸਿੰਘ 28-11-2026
ਮੋਗਾ, 27 ਨਵੰਬਰ (ਸੁਰਿੰਦਰਪਾਲ ਸਿੰਘ)-ਗ਼ਦਰੀ ਬਾਬਾ ਬਚਨ ਸਿੰਘ ਘੋਲੀਆ ਦੀ 43ਵੀਂ ਬਰਸੀਂ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਘੋਲੀਆ ਖ਼ੁਰਦ ਵਿਖੇ ਭਰਵੀਂ ਰਾਜਸੀ ਕਾਨਫ਼ਰੰਸ ਕੀਤੀ ਗਈ। ਕਾਨਫ਼ਰੰਸ ਦੀ ਸ਼ੁਰੂਆਤ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ, ਜ਼ਿਲ੍ਹਾ ਸਹਾਇਕ ਸਕੱਤਰ ਗੁਰਦਿੱਤ ਦੀਨਾ ਤੇ ਡਾ. ਇੰਦਰਵੀਰ ਗਿੱਲ ਨੇ ਪਾਰਟੀ ਬਰਾਂਚ ਦੀ ਹਾਜ਼ਰੀ ਵਿਚ ਬਾਬੇ ਜੀ ਦੇ ਘਰ ਉੱਪਰ ਝੰਡਾ ਲਹਿਰਾ ਕੇ ਕੀਤੀ। ਬਰਸੀਂ ਸਮਾਗਮ ਦੀ ਸ਼ੁਰੂਆਤ ਕਰਦਿਆਂ ਪਾਰਟੀ ਦੇ ਕੰਟਰੋਲ ਕਮਿਸ਼ਨ ਦੇ ਮੈਂਬਰ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ ਨੇ ਕਿਹਾ ਕਿ ਗ਼ਦਰੀ ਬਾਬਾ ਬਚਨ ਸਿੰਘ ਘੋਲੀਆ, ਜਿਨ੍ਹਾਂ ਨੇ ਗ਼ਦਰ ਲਹਿਰ ਦੇ ਸਿਪਾਹੀ ਵਜੋਂ ਅੱਧੀ ਦੁਨੀਆ ਉੱਤੇ ਫੈਲੀ ਬ੍ਰਿਟਿਸ਼ ਬਾਦਸ਼ਾਹਤ ਦੀ ਧਾਕੜਸ਼ਾਹੀ ਵਿਰੁੱਧ ਝੰਡਾ ਚੁੱਕਿਆ। ਉਨ੍ਹਾਂ ਦੇਸੀ ਹੁਕਮਰਾਨਾਂ ਵਿਰੁੱਧ ਕਿਸਾਨੀ ਨੂੰ ਲਾਮਬੰਦ ਕੀਤਾ ਅਤੇ ਆਪਣੀ ਐਮ.ਐਲ.ਏ. ਸ਼ਿਪ ਦੀ ਪਹਿਲੀ ਤਾਕਤ ਮੁਜ਼ਾਰਿਆਂ (ਕਿਸਾਨਾਂ) ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਲੇਖੇ ਲਾਈ। ਗ਼ਦਰ ਲਹਿਰ, ਪੈਪਸੂ ਮੁਜ਼ਾਰਾ ਲਹਿਰ ਅੱਜ ਦੇ ਅੰਦੋਲਨਾਂ ਦੀ ਵਡਮੁੱਲੀ ਵਿਰਾਸਤ ਹੈ। ਮਾਰਕਸਵਾਦ ਦੇ ਅਧਿਆਪਕ ਕਾਮਰੇਡ ਜਗਰੂਪ ਨੇ ਇਕੱਠ ਨੂੰ ਸੰਬੋਧਨ ਦੌਰਾਨ ਕਿਹਾ ਕਿ ਦੇਸ਼ ਵਿਚ ਹੋ ਰਹੀ ਵੋਟ ਚੋਰੀ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ‘ਤੇ ਹੋ ਰਹੇ ਹਮਲਿਆਂ ਦੇ ਖ਼ਤਰਿਆਂ ਪਹਿਚਾਣਦਿਆਂ ਚੇਤਨ ਟਾਕਰੇ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹੈਲਥ ਬਿੱਲ ਦੇ ਲੋਕ ਵਿਰੋਧੀ ਪੱਖਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰਾਂ ਸਿਹਤ ਵਰਗੀਆਂ ਬੁਨਿਆਦੀ ਸਹੂਲਤਾਂ ਦਾ ਨਿੱਜੀਕਰਨ ਕਰ ਕੇ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਕਰ ਰਹੀਆਂ ਹਨ। ਅਖੌਤੀ ਸਿਹਤ ਸੰਭਾਲ ਬਿੱਲ ਦੀ ਆੜ ਵਿਚ ਲੋਕਾਂ ਦੀ ਅਗਵਾਈ ਕਰਨ ਵਾਲੇ ਆਗੂਆਂ ਨੂੰ ਕਥਿਤ ਤੌਰ ‘ਤੇ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਵਿਉਂਤੀ ਜਾ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜੋਕੇ ਸਮੇਂ ਵਿਚ ਇਸ ਉੱਭਰ ਰਹੀ ਲੋਕ ਲਹਿਰ ਨੂੰ ਸਹੀ ਦਿਸ਼ਾ ਦੇਣ ਲਈ ਇਕ ਯੋਗ ਅਤੇ ਇਨਕਲਾਬੀ ਅਗਵਾਈ ਦੀ ਸਖ਼ਤ ਲੋੜ ਹੈ। ਬਰਸੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਾਮਰੇਡ ਜਗਰੂਪ ਨੇ ਮੌਜੂਦਾ ਸਿਆਸੀ ਅਤੇ ਆਰਥਿਕ ਹਾਲਾਤਾਂ ‘ਤੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਏ.ਆਈ. ਨਾਲ ਅੱਜ ਹਰ ਖੇਤਰ ਵਿਚ ਹੋ ਰਹੇ ਉਤਪਾਦਨ ਨੇ ਸਾਬਤ ਕਰ ਦਿੱਤਾ ਕਿ ਬਹੁਤ ਘੱਟ ਮਨੁੱਖੀ ਮਿਹਨਤ ਨਾਲ ਸਾਰੀ ਧਰਤੀ ‘ਤੇ ਵੱਸਦੀ ਆਬਾਦੀ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਦੀਆਂ। ਇਸ ਦੇ ਨਾਲ ਸਭ ਤੋਂ ਜ਼ਰੂਰੀ ਕਾਰਜ ਹੈ ਕਿ ਵਧੀ ਹੋਈ ਤਕਨੀਕ ਨਾਲ ਹੋ ਰਹੇ ਉਤਪਾਦਨ ਅਤੇ ਵੱਧ ਰਹੀ ਬੇਰੁਜ਼ਗਾਰੀ ਦੇ ਹੱਲ ਲਈ ਕੰਮ ਦਿਹਾੜੀ ਦੀ ਕਾਨੂੰਨੀ ਸਮਾਂ ਸੀਮਾ ਘੱਟ ਕਰ ਕੇ ਸਭ ਲਈ ਰੁਜ਼ਗਾਰ ਪੈਦਾ ਕੀਤਾ ਜਾਵੇ। ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ ਨੇ ਦੱਸਿਆ ਕਿ ਲੋਕ ਮਾਰੂ ਨੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਕੌਮੀ ਪਾਰਟੀ ਦੇ ਸੱਦੇ ‘ਤੇ 1 ਤੋਂ 3 ਦਸੰਬਰ ਤੱਕ ਕੀਤੇ ਜਾ ਰਹੇ ਜੇਲ੍ਹ ਭਰੋ ਅੰਦੋਲਨ ਦੀਆਂ ਤਿਆਰੀਆਂ ਜ਼ੋਰਾਂ ‘ ਤੇ ਹਨ। ਉਨ੍ਹਾਂ ਸਮੂਹ ਵਰਕਰਾਂ ਨੂੰ ਇਸ ਅੰਦੋਲਨ ਨੂੰ ਸਫਲ ਬਣਾਉਣ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ। ਜਿੱਥੇ ਮੋਗਾ ਦੀ ਇਪਟਾ ਟੀਮ ਵਲੋਂ ਅਵਤਾਰ ਚੜਿੱਕ ਦੀ ਅਗਵਾਈ ਹੇਠ ਨਾਟਕ, ਭੰਡ ਤੇ ਗੀਤ ਕੋਰੀਉਗਰਾਫ਼ੀਆਂ ਪੇਸ਼ ਕੀਤੀਆਂ ਉੱਥੇ ਬਾਬਾ ਬਚਨ ਸਿੰਘ ਘੋਲੀਆ ਸਰਕਾਰੀ ਸਕੂਲ ਦੇ ਬੱਚਿਆਂ ਨੇ ਵੀ ਗੀਤ ਕਵਿਤਾਵਾਂ, ਭਾਸ਼ਣ ਪਹਿਰਿਆਂ ਰਾਹੀਂ ਹਾਜ਼ਰੀ ਲਵਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਸ਼ੇਰ ਸਿੰਘ ਦੌਲਤਪੁਰਾ, ਕਾਮਰੇਡ ਸੁਖਦੇਵ ਸਿੰਘ ਭੋਲਾ, ਇੰਜੀਨੀਅਰ ਸਵਰਨ ਸਿੰਘ ਖੋਸਾ, ਕਾਮਰੇਡ ਗੁਰਮੇਲ ਸਿੰਘ ਨਾਹਰ, ਕਾਮਰੇਡ ਪੋਹਲਾ ਸਿੰਘ, ਜਸਪ੍ਰੀਤ ਬੱਧਨੀ, ਬਲਵਿੰਦਰ ਸਿੰਘ ਬੁੱਧ ਸਿੰਘ ਵਾਲਾ, ਬੁੱਗਰ ਮਾਣੂੰਕੇ, ਸਵਰਾਜ ਖੋਸਾ, ਨਵਜੋਤ ਬਿਲਾਸਪੁਰ, ਬੋਹੜ ਬੁੱਟਰ, ਕੇਵਲ ਰਾਉਕੇ, ਬੂਟਾ ਸਿੰਘ ਰਾਊਕੇ, ਬਲਰਾਜ ਬੱਧਨੀ ਆਦਿ ਆਗੂ ਸ਼ਾਮਿਲ ਹੋਏ। ਕਾਮਰੇਡ ਸੁਖਦੇਵ ਸਿੰਘ ਧੂੜਕੋਟ (ਕੈਨੇਡੀਅਨ) ਵਿਸ਼ੇਸ਼ ਤੌਰ ‘ਤੇ ਪਹੁੰਚੇ। ਸਟੇਜ ਸਕੱਤਰ ਦੀ ਭੂਮਿਕਾ ਬਲਾਕ ਬਾਘਾ ਪੁਰਾਣਾ ਦੇ ਸਕੱਤਰ ਗੁਰਮੀਤ ਵਾਂਦਰ ਨੇ ਬਾਖ਼ੂਬੀ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਸੂਬੇ ਦੇ ਬਿਹਤਰ ਭਵਿੱਖ ਲਈ ਲੋਕ ਅਕਾਲੀ-ਭਾਜਪਾ ਸਰਕਾਰ ਲਿਆਉਣ ਦਾ ਮਨ ਬਣਾ ਚੁੱਕੇ-ਬਰਜਿੰਦਰ ਸਿੰਘ ਮੱਖਣ ਬਰਾੜ ਕਿਹਾ-ਇਤਿਹ... ਅਗਲੀ ਖ਼ਬਰ ਹਿੰਮਤਪੁਰਾ ਵਿਚ ਕਾਂਗਰਸੀਆ ਦੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ
Ad Position 24