29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਧਰਮਸ਼ਾਲਾ ਰਾਜਾ ਰਾਮ ਮੋਗਾ ਵਾਲੇ ਟਰੱਸਟ ਦੇ 50 ਸਾਲ ਪੂਰੇ ਹੋਣ ’ਤੇ ਮਨਾਈ ਜਾਵੇਗੀ ਸੁਨਹਿਰੀ ਜੁਬਲੀ

ਮੋਗਾ, 29 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਮੋਗਾ ਦੇ ਪ੍ਰਸਿੱਧ ਦਾਨਵੀਰ ਅਤੇ ਭੱਠਾ ਮਾਲਕ ਸਵਰਗੀ ਰਾਜਾ ਰਾਮ ਵਲੋਂ ਸਥਾਪਿਤ ਧਰਮਸ਼ਾਲਾ ਰਾਜਾ ਰਾਮ ਮੋਗਾ ਵਾਲੇ ਟਰੱਸਟ ਹਰਿਦੁਆਰ ਦੇ 50 ਸਾਲ ਪੂਰੇ ਹੋਣ ਦੇ ਮੌਕੇ ‘ਤੇ ਸ਼ਾਨਦਾਰ ਸੁਨਹਿਰੀ ਜੁਬਲੀ ਸਮਾਗਮ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਹਰਿਦੁਆਰ ਸਥਿਤ ਧਰਮਸ਼ਾਲਾ ਦਾ ਵਿਆਪਕ ਨਵੀਨੀਕਰਨ ਕਰਵਾ ਕੇ ਇਸ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ ।

Ad Position 21
No active advertisement
ਅਜੀਤ ਡੈਸਕ 30-11-2026
ਮੋਗਾ, 29 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਮੋਗਾ ਦੇ ਪ੍ਰਸਿੱਧ ਦਾਨਵੀਰ ਅਤੇ ਭੱਠਾ ਮਾਲਕ ਸਵਰਗੀ ਰਾਜਾ ਰਾਮ ਵਲੋਂ ਸਥਾਪਿਤ ਧਰਮਸ਼ਾਲਾ ਰਾਜਾ ਰਾਮ ਮੋਗਾ ਵਾਲੇ ਟਰੱਸਟ ਹਰਿਦੁਆਰ ਦੇ 50 ਸਾਲ ਪੂਰੇ ਹੋਣ ਦੇ ਮੌਕੇ ‘ਤੇ ਸ਼ਾਨਦਾਰ ਸੁਨਹਿਰੀ ਜੁਬਲੀ ਸਮਾਗਮ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਹਰਿਦੁਆਰ ਸਥਿਤ ਧਰਮਸ਼ਾਲਾ ਦਾ ਵਿਆਪਕ ਨਵੀਨੀਕਰਨ ਕਰਵਾ ਕੇ ਇਸ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ । ਇਸ ਸੰਬੰਧੀ ਟਰੱਸਟ ਦੇ ਟਰੱਸਟੀਆਂ ਦੀ ਇਕ ਮੀਟਿੰਗ ’ਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਧਰਮਸ਼ਾਲਾ ਦੇ 50 ਸਾਲ ਪੂਰੇ ਹੋਣ ‘ਤੇ ਸੁਨਹਿਰੀ ਜੁਬਲੀ ਸਮਾਗਮ ਨੂੰ ਯਾਦਗਾਰੀ ਢੰਗ ਨਾਲ ਮਨਾਇਆ ਜਾਵੇਗਾ। ਮੋਗਾ ਨਿਵਾਸੀ ਸਵਰਗੀ ਰਾਜਾ ਰਾਮ ਨੇ ਸਾਲ 1978-79 ’ਚ ਮੋਗਾ ਦੀ ਗਾਂਧੀ ਰੋਡ ਸਥਿਤ ਗੋਪਾਲ ਗਊਸ਼ਾਲਾ ਲਈ ਵੀ ਵੱਡਾ ਯੋਗਦਾਨ ਪਾਇਆ ਸੀ। ਉਨ੍ਹਾਂ ਨੇ ਪਿੰਡ ਖੋਸਾ ਪਾਂਡੋ ਵਿਖੇ ਗਊਸ਼ਾਲਾ ਨੂੰ 10 ਕਿੱਲੇ ਜ਼ਮੀਨ, ਪੰਜ ਲੱਖ ਰੁਪਏ ਨਕਦ, ਟਰੈਕਟਰ-ਟਰਾਲੀ, ਖੇਤੀਬਾੜੀ ਦੇ ਸਾਰੇ ਲੋੜੀਂਦੇ ਸੰਦ ਅਤੇ ਗਊਸ਼ਾਲਾ ਦੇ ਬਾਹਰ 11 ਦੁਕਾਨਾਂ ਬਣਵਾ ਕੇ ਦਾਨ ਕੀਤੀਆਂ ਸਨ। ਸਵਰਗੀ ਰਾਜਾ ਰਾਮ ਦੇ ਸੇਵਾ ਭਾਵ ਅਤੇ ਪਰਉਪਕਾਰ ਦੀ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਉਨ੍ਹਾਂ ਦੀ ਧਰਮ-ਪਤਨੀ ਸਵਰਗੀ ਸ੍ਰੀਮਤੀ ਗੌਰਾ ਦੇਵੀ ਨੇ ਵੀ ਸਾਲ 1992 ਵਿਚ ਪੱਕੀ ਵਸੀਅਤ ਰਾਹੀਂ ਲੱਖਾਂ ਰੁਪਏ ਦਾ ਬੈਂਕ ਬੈਲੈਂਸ ਅਤੇ ਚਾਰ ਕਿੱਲੇ ਜ਼ਮੀਨ ਹਰਿਦੁਆਰ ਸਥਿਤ ਧਰਮਸ਼ਾਲਾ ਟਰੱਸਟ ਨੂੰ ਸਮਰਪਿਤ ਕਰ ਦਿੱਤੀ ਸੀ। ਮੀਟਿੰਗ ’ਚ ਮੋਗਾ ਵਿਖੇ ਸਥਿਤ ਟਰੱਸਟ ਦੀ 18 ਮਰਲੇ ਜ਼ਮੀਨ ਦੀ ਸੁਚੱਜੀ ਵਰਤੋਂ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਯਾਤਰੀਆਂ ਦੀਆਂ ਸਿਹਤ ਸਬੰਧੀ ਲੋੜਾਂ ਨੂੰ ਧਿਆਨ ’ਚ ਰੱਖਦਿਆਂ ਧਰਮਸ਼ਾਲਾ ਦੇ ਅਹਾਤੇ ’ਚ ਜਲਦ ਹੀ ਮੈਡੀਕਲ ਡਿਸਪੈਂਸਰੀ ਸ਼ੁਰੂ ਕਰਨ ਦਾ ਵੀ ਅਹਿਮ ਫ਼ੈਸਲਾ ਲਿਆ ਗਿਆ। ਇਸ ਕਾਰਜ ਲਈ ਟਰੱਸਟ ਦੇ ਪ੍ਰਧਾਨ ਗਿਰੀਸ਼ ਕੁਮਾਰ ਅਤੇ ਸਕੱਤਰ ਸੰਦੀਪ ਗੁਪਤਾ ਵਿਸ਼ੇਸ਼ ਸਹਿਯੋਗ ਦੇਣਗੇ। ਇਸ ਤੋਂ ਇਲਾਵਾ ਟਰੱਸਟ ਦੇ ਉਪ ਪ੍ਰਧਾਨ ਦਿਨੇਸ਼ ਕੁਮਾਰ ਗੁਪਤਾ ਵਲੋਂ ਧਰਮਸ਼ਾਲਾ ਲਈ 50 ਡਬਲ ਬੈੱਡ ਦੀਆਂ ਚਾਦਰਾਂ ਭੇਟ ਕੀਤੀਆਂ ਗਈਆਂ। ਮੀਟਿੰਗ ’ਚ ਪ੍ਰਧਾਨ ਗਿਰੀਸ਼ ਕੁਮਾਰ ਦਿੱਲੀ, ਉਪ ਪ੍ਰਧਾਨ ਦਿਨੇਸ਼ ਕੁਮਾਰ ਗੁਪਤਾ ਮੋਗਾ, ਸਕੱਤਰ ਸੰਦੀਪ ਗੁਪਤਾ ਸਹਾਰਨਪੁਰ, ਅਰੁਣ ਕੁਮਾਰ ਮਫਰੀਦਾਬਾਦ, ਵੇਦ ਵਿਆਸ ਕਾਂਸਲ ਮੋਗਾ, ਰਾਜੀਵ ਕੁਮਾਰ ਬਰਨਾਲਾ, ਸੰਦੀਪ ਸਿੰਗਲਾ ਪੰਚਕੂਲਾ, ਨਰੇਸ਼ ਕੁਮਾਰ ਸੰਗਰੂਰ, ਵਿਕਾਸ ਗੋਇਲ ਅਤੇ ਕਸ਼ਿਤਿਜ ਗੋਇਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਮੀਟਿੰਗ ਵਿਚ ਵਿਕਾਸ ਗੋਇਲ ਅਤੇ ਕਸ਼ਿਤਿਜ ਗੋਇਲ ਨੇ ਪਹਿਲੀ ਵਾਰ ਟਰੱਸਟੀ ਵਜੋਂ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਅਮਨਇੰਦਰ ਸਿੰਘ ਦੀ ਯਾਦ ’ਚ ਪਿੰਡ ਬੁੱਟਰ ਕਲਾਂ ਵਿਖੇ ਲਗਾਇਆ ਮੁਫ਼ਤ ਖ਼ੂਨਦਾਨ ਕੈਂਪ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵਲੋਂ ਫ਼ੰਡ ਇਕੱਤਰ ਕੀਤਾ
Ad Position 24