ਬਾਘਾ ਪੁਰਾਣਾ ਤੋਂ ਸਮਾਲਸਰ ਜਾਂਦੀ 66 ਕੇ.ਵੀ. ਟਾਵਰ ਲਾਈਨ ਬੰਦ ਰਹਿਣ ਕਾਰਨ ਕਾਰੋਬਾਰੀ ਦੁਖੀ
ਸਮਾਲਸਰ, 29 ਨਵੰਬਰ (ਗੁਰਜੰਟ ਕਲਸੀ ਲੰਡੇ)-ਬਾਘਾ ਪੁਰਾਣਾ ਤੋਂ ਸਮਾਲਸਰ ਜਾਂਦੀ 66 ਕੇ. ਵੀ.
ਸਮਾਲਸਰ, 29 ਨਵੰਬਰ (ਗੁਰਜੰਟ ਕਲਸੀ ਲੰਡੇ)-ਬਾਘਾ ਪੁਰਾਣਾ ਤੋਂ ਸਮਾਲਸਰ ਜਾਂਦੀ 66 ਕੇ.ਵੀ. ਟਾਵਰ ਲਾਈਨ ਬੰਦ ਰਹਿਣ ਕਾਰਨ ਕਾਰੋਬਾਰੀ ਦੁਖੀ ਹਨ। ਸਮਾਜ ਸੇਵੀ ਡਾਕਟਰ ਰਾਜ ਦੁਲਾਰ ਸਿੰਘ, ਬਾਜ਼ਾਰ ਦੇ ਦੁਕਾਨਦਾਰਾਂ, ਪਿੰਡਾਂ ਦੇ ਉਦਯੋਗਿਕ ਅਦਾਰਿਆਂ ਦੇ ਕਰਮੀਆਂ ਨੇ ਦੱਸਿਆ ਕਿ ਬਾਘਾ ਪੁਰਾਣਾ ਤੋਂ ਸਮਾਲਸਰ ਜਾਂਦੀ 66 ਕੇ.ਵੀ. ਟਾਵਰ ਲਾਈਨ ਦਾ ਮੁਰੰਮਤ ਦਾ ਕੰਮ ਚਲਦਾ ਹੋਣ ਕਾਰਨ ਇਹ ਸਪਲਾਈ ਅਕਸਰ ਬੰਦ ਰਹਿੰਦੀ ਹੈ। ਡਾਕਟਰ ਰਾਜ ਦੁਲਾਰ ਵਲੋਂ ਚੇਅਰਮੈਨ ਬਿਜਲੀ ਵਿਭਾਗ ਪੰਜਾਬ ਨੂੰ ਭੇਜੇ ਪੱਤਰ ਵਿਚ ਦੱਸਿਆ ਕਿ ਇਸ 66 ਕੇ.ਵੀ. ਟਾਵਰ ਲਾਈਨ ਦੀ ਲੰਬਾਈ ਕਰੀਬ 10-11 ਕਿੱਲੋਮੀਟਰ ਹੋਵੇਗੀ। ਇਹ ਕੰਮ 6 ਨਵੰਬਰ ਨੂੰ ਸ਼ੁਰੂ ਹੋਇਆ ਸੀ ਅਤੇ 20 ਦਿਨਾਂ ਵਿਚ ਮਸਾਂ 3-4 ਕਿੱਲੋਮੀਟਰ ਕੰਮ ਵੀ ਪੂਰਾ ਨਹੀਂ ਹੋਇਆ। ਸਪਲਾਈ ਬੰਦ ਰਹਿਣ ਕਾਰਨ ਛੋਟੇ ਕਾਰੋਬਾਰੀਆਂ ਦਾ ਕੰਮ ਠੱਪ ਹੋ ਜਾਂਦਾ ਹੈ ਅਤੇ ਦਿਹਾੜੀ ਵੀ ਨਹੀਂ ਪੱਲੇ ਪੈਂਦੀ। ਮਾੜੀ ਮੁਸਤਫ਼ਾ ਦਾ 66 ਕੇ.ਵੀ. ਗਰਿੱਡ ਇਸ ਸਪਲਾਈ ਤੋ ਹੀ ਚੱਲਦਾ ਹੈ। ਇਸ ਕਾਰਨ ਸਬ ਡਿਵੀਜ਼ਨ ਸਮਾਲਸਰ ਤੋਂ ਅਨੇਕਾਂ ਪਿੰਡਾਂ ਨੂੰ ਜਾਂਦੀ ਸਪਲਾਈ ਬੰਦ ਰਹਿੰਦੀ ਹੈ, ਜਿਸ ਕਾਰਨ ਬਿਜਲੀ ਵਿਭਾਗ ਦਾ ਵੀ ਅਤੇ ਕਾਰੋਬਾਰੀਆਂ ਦਾ ਕੰਮ ਵੀ ਠੱਪ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਚੀਫ਼ ਇੰਜੀਨੀਅਰ ਨਾਲ ਵੀ ਗੱਲ ਕੀਤੀ ਹੈ, ਪਰ ਕੋਈ ਹੱਲ ਨਹੀਂ ਨਿਕਲਦਾ। ਉਨ੍ਹਾਂ ਮਸਲੇ ਦਾ ਹੱਲ ਜਲਦੀ ਕਰਨ ਦੀ ਅਪੀਲ ਕੀਤੀ ਹੈ।