02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਅਵਨੀਤ ਕੌਰ ਨੇ ਨੈਸ਼ਨਲ ਮਾਰਸ਼ਲ ਆਰਟ ਗੇਮਾਂ 'ਚ ਸੋਨ ਤਗਮਾ ਜਿੱਤ ਕੇ ਪਿੰਡ ਦਾ ਨਾਂ ਰੌਸ਼ਨ ਕੀਤਾ <br/>

Ad Position 21
No active advertisement
ਅਜੀਤ ਡੈਸਕ 04-01-2026
ਛਾਜਲੀ, 3 ਜਨਵਰੀ (ਅਜਾਇਬ ਸਿੰਘ ਨੀਲੋਵਾਲ) - ਨੇੜਲੇ ਪਿੰਡ ਨੀਲੋਵਾਲ ਦੀ ਹੋਣਹਾਰ ਵਿਦਿਆਰਥਣ ਅਵਨੀਤ ਕੌਰ ਨੇ ਮੁਹਾਲੀ ਵਿਖੇ ਹਾਲ ਹੀ ਵਿਚ ਹੋਈਆਂ ਮਾਰਸ਼ਲ ਆਰਟ ਸਕੂਲ ਪੱਧਰੀ ਨੈਸ਼ਨਲ ਗੇਮਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤ ਕੇ ਆਪਣੇ ਪਿੰਡ, ਸਕੂਲ ਅਤੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ | ਜ਼ਿਕਰਯੋਗ ਹੈ ਕਿ ਅਵਨੀਤ ਕੌਰ ਦੀ ਇਹ ਉਪਲਬਧੀ ਉਸ ਦੀ ਲਗਨ, ਕਠਿਨ ਮਿਹਨਤ ਅਤੇ ਅਨੁਸ਼ਾਸਨ ਦਾ ਸਪਸ਼ਟ ਪ੍ਰਮਾਣ ਹੈ | ਇਸ ਤੋਂ ਪਹਿਲਾਂ ਵੀ ਬੀਤੇ ਵਰ੍ਹੇ ਉਸ ਨੇ ਇਨ੍ਹਾਂ ਹੀ ਨੈਸ਼ਨਲ ਗੇਮਾਂ ਵਿਚ ਭਾਗ ਲੈਂਦਿਆਂ ਚਾਂਦੀ ਦਾ ਤਗਮਾ ਜਿੱਤ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਸੀ | ਇਸ ਵਾਰ ਸੋਨ ਤਗਮੇ ਤੱਕ ਪਹੁੰਚ ਕੇ ਉਸ ਨੇ ਆਪਣੀ ਪਿਛਲੀ ਪ੍ਰਾਪਤੀ ਨੂੰ ਹੋਰ ਵੀ ਉਚਾਈ 'ਤੇ ਪਹੁੰਚਾਇਆ ਹੈ | ਅਵਨੀਤ ਕੌਰ ਦੀ ਇਸ ਕਾਮਯਾਬੀ ਨਾਲ ਪਿੰਡ ਨੀਲੋਵਾਲ ਅਤੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਪਿੰਡ ਵਾਸੀਆਂ, ਸਕੂਲ ਪ੍ਰਬੰਧਕਾਂ ਅਤੇ ਖੇਡ ਪ੍ਰੇਮੀਆਂ ਵਲੋਂ ਉਸ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ | ਲੋਕਾਂ ਨੇ ਆਸ ਜਤਾਈ ਹੈ ਕਿ ਅਵਨੀਤ ਕੌਰ ਭਵਿੱਖ ਵਿਚ ਰਾਜ ਅਤੇ ਦੇਸ਼ ਪੱਧਰ 'ਤੇ ਹੋਰ ਵੱਡੀਆਂ ਉਪਲਬਧੀਆਂ ਹਾਸਲ ਕਰ ਕੇ ਇਲਾਕੇ ਦਾ ਨਾਂ ਹੋਰ ਵੀ ਚਮਕਾਏਗੀ | ਇਸ ਮੌਕੇ ਅਵਨੀਤ ਕੌਰ ਦੇ ਪਰਿਵਾਰਕ ਮੈਂਬਰਾਂ ਅਤੇ ਕੋਚਾਂ ਨੇ ਉਸ ਦੀ ਮਿਹਨਤ ਦੀ ਖੁੱਲ੍ਹ ਕੇ ਸਰਾਹਨਾ ਕਰਦਿਆਂ ਕਿਹਾ ਕਿ ਸਹੀ ਮਾਰਗਦਰਸ਼ਨ, ਮਜ਼ਬੂਤ ਹੌਸਲੇ ਅਤੇ ਨਿਰੰਤਰ ਅਭਿਆਸ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਸਮਾਰਕ ਦੇ ਨਵੀਨੀਕਰਨ ਲਈ ਅਮਨ ਅਰੋੜਾ ਅਤੇ ਜਗਦੀਪ ਗੋਲਡੀ ਆਦਿ ਦਾ ਕਰਾਂਗੇ ਸਨਮਾਨ - ਮਨਦੀਪ ਜੋਸਨ <br/> ਅਗਲੀ ਖ਼ਬਰ ਗੁਰਦੁਆਰਾ ਅਕੋਈ ਸਾਹਿਬ ਵਿਖੇ ਗਿਆਰਾਂ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ <br/>
Ad Position 24