01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਨੌਸਰਬਾਜ਼ ਨੇ ਕੇ.ਵਾਈ.ਸੀ. ਦੇ ਬਹਾਨੇ ਫਲ ਵਿਕਰੇਤਾ ਨਾਲ ਮਾਰੀ 5 ਹਜ਼ਾਰ ਰੁਪਏ ਦੀ ਠੱਗੀ

ਤਪਾ ਮੰਡੀ, 1 ਨਵੰਬਰ (ਪ੍ਰਵੀਨ ਗਰਗ)-ਇਲਾਕੇ ਦੇ ਬੱਸ ਸਟੈਂਡ ’ਤੇ ਰੇਹੜੀ ਲਾ ਕੇ ਫਲ ਫਰੂਟ ਵੇਚਣ ਵਾਲੇ ਵਿਅਕਤੀ ਨਾਲ ਇੱਕ ਨੌਸਰਬਾਜ਼ ਵਲੋਂ ਕੇ. ਵਾਈ.

Ad Position 21
No active advertisement
ਘਟਨਾ ਸੰਬੰਧੀ ਜਾਣਕਾਰੀ ਦੇਣ ਮੌਕੇ ਬ੍ਰਿਜੇਸ਼ ਕੁਮਾਰ ਨਾਲ ਬੈਠਾ ਸਾਥੀ ਭੂਸ਼ਨ ਕੁਮਾਰ। ਤਸਵੀਰ : ਪ੍ਰਵੀਨ ਗਰਗ 02-11-2026
ਤਪਾ ਮੰਡੀ, 1 ਨਵੰਬਰ (ਪ੍ਰਵੀਨ ਗਰਗ)-ਇਲਾਕੇ ਦੇ ਬੱਸ ਸਟੈਂਡ ’ਤੇ ਰੇਹੜੀ ਲਾ ਕੇ ਫਲ ਫਰੂਟ ਵੇਚਣ ਵਾਲੇ ਵਿਅਕਤੀ ਨਾਲ ਇੱਕ ਨੌਸਰਬਾਜ਼ ਵਲੋਂ ਕੇ.ਵਾਈ.ਸੀ. ਕਰਨ ਦੇ ਬਹਾਨੇ 5 ਹਜ਼ਾਰ ਰੁਪਇਆ ਦੀ ਆਨਲਾਈਨ ਠੱਗੀ ਮਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬ੍ਰਿਜੇਸ਼ ਕੁਮਾਰ ਪੁੱਤਰ ਰਾਮ ਪ੍ਰਕਾਸ਼, ਵਾਸੀ ਤਪਾ ਬੱਸ ਸਟੈਂਡ ਵਿਖੇ ਰੇਹੜੀ ਲਾ ਕੇ ਫਲ ਵੇਚਦਾ ਹੈ। ਇਸ ਦੌਰਾਨ ਇੱਕ ਨੌਸਰਬਾਜ਼ ਉਸ ਕੋਲ ਆਇਆ ਅਤੇ ਕਹਿਣ ਲੱਗਾ ਕਿ ਤੁਹਾਡੇ ਪੇਅਟੀਅਮ ਬਾਕਸ ਦੀ ਕੇ.ਵਾਈ.ਸੀ. ਕਰਨੀ ਹੈ, ਇਸ ਲਈ ਆਪਣਾ ਮੋਬਾਈਲ ਫ਼ੋਨ ਦਿਓ। ਜਿਸ ਕਾਰਨ ਨੌਸਰਬਾਜ਼ ਦੇ ਝਾਂਸੇ ’ਚ ਆ ਕੇ ਬ੍ਰਿਜੇਸ਼ ਕੁਮਾਰ ਨੇ ਆਪਣਾ ਮੋਬਾਈਲ ਉਸ ਦੇ ਹਵਾਲੇ ਕਰ ਦਿੱਤਾ। ਉਕਤ ਨੌਜਵਾਨ ਨੇ ਮੋਬਾਈਲ ਵਿਚ ਗੂਗਲ ਐਪ ਨਾਲ ਸਬੰਧਿਤ ਕਾਰਵਾਈ ਕੀਤੀ ਅਤੇ ਐਪ ਡਿਲੀਟ ਕਰ ਕੇ ਉੱਥੋਂ ਚਲਾ ਗਿਆ। ਕੁੱਝ ਸਮੇਂ ਬਾਅਦ ਜਦੋਂ ਪੀੜਤ ਨੇ ਮੁੜ ਐਪ ਡਾਊਨਲੋਡ ਕਰ ਕੇ ਆਪਣੇ ਬੈਂਕ ਖਾਤੇ ਦੀ ਜਾਂਚ ਕੀਤੀ ਤਾਂ ਉਸ ਦੇ ਖਾਤੇ ਵਿਚੋਂ 5 ਹਜ਼ਾਰ ਰੁਪਏ ਗ਼ਾਇਬ ਸਨ।ਪੀੜਤ ਤੁਰੰਤ ਸਬੰਧਿਤ ਬੈਂਕ ਪਹੁੰਚਿਆ ਅਤੇ ਬੈਂਕ ਅਧਿਕਾਰੀਆਂ ਨੂੰ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਖਾਤੇ ਦੀ ਜਾਂਚ ਦੌਰਾਨ ਉਸ ਨੂੰ ਪਤਾ ਲੱਗਾ ਕਿ ਕਿਸੇ ਅਣਪਛਾਤੇ ਵਲੋਂ ਉਸ ਨਾਲ ਆਨਲਾਈਨ ਧੋਖਾਧੜੀ ਕੀਤੀ ਗਈ ਹੈ। ਉਸ ਨੇ ਤੁਰੰਤ ਇਸ ਘਟਨਾ ਸਬੰਧੀ ਤਪਾ ਪੁਲਿਸ ਨੂੰ ਸੂਚਨਾ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਜਸਪ੍ਰੀਤ ਕੌਰ ਨੇ ਮਿਡਲ ਵਰਗ ਦੀ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ’ਚ ਦੂਜਾ ਸਥਾਨ ਪ੍ਰਾਪਤ ਕੀਤਾ ਅਗਲੀ ਖ਼ਬਰ ਪਿੰਡ ਮਨਸੂਰਵਾਲ ਦੋਨਾ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਪਿਓ-ਪੁੱਤਰ ਦੀ ਲਡ਼ਾਈ ’ਚ 4 ਜ਼ਖ਼ਮੀ
Ad Position 24