13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਪਾਬੰਦੀਸ਼ੁਦਾ ਚਾਈਨਾ ਡੋਰ ਦੇ 30 ਗੁੱਟਾ ਸਮੇਤ ਕਾਬੂ <br/>

Ad Position 21
No active advertisement
ਅਜੀਤ ਡੈਸਕ 05-01-2026

ਸੰਗਰੂਰ, 4 ਜਨਵਰੀ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਪੁਲਿਸ ਨੇ ਪਾਬੰਦੀਸ਼ੁਦਾ ਚਾਈਨਾ ਡੋਰ ਮੋਨੋ ਕੇ.ਟੀ.ਸੀ ਫਾਈਟਰ ਦੇ 30 ਗੁੱਟ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਐਸ.ਐਚ.ਓ ਸਿਟੀ ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਗਸਤ ਦੌਰਾਨ ਸਟੇਡੀਅਮ ਰੋਡ ਦੀ ਪਿਛਲੀ ਸੜਕ ਤੋਂ ਇੱਕ ਵਿਅਕਤੀ ਮੁਕੇਸ਼ ਵਾਲੀਆ ਉਰਫ਼ ਬਾਵਾ ਨੂੰ ਪਤੰਗ ਚੜ੍ਹਾਉਣ ਵਾਲੀ ਸਿੰਥੈਟਿਕ, ਪਲਾਸਟਿਕ ਦੀ ਬਣੀ ਚਾਈਨਾ ਡੋਰ ਦੇ 30 ਬੰਡਲ ਗੁੱਟਾਂ ਸਮੇਤ ਕਾਬੂ ਕਰ ਲਿਆ ਗਿਆ | ਸੰਗਰੂਰ ਦੀ ਮੈਗਜਿਨ ਕਲੋਨੀ ਦਾ ਰਹਿਣਾ ਵਾਲਾ ਮੁਕੇਸ਼ ਵਾਲੀਆ ਬਾਵਾ ਨੇ ਇਹ ਪਾਬੰਦੀਸ਼ੁਦਾ ਡੋਰ ਲੁਧਿਆਣਾ ਤੋਂ ਮੰਗਵਾਈ ਸੀ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਕੇਸ਼ ਵਾਲੀਆ ਬਾਵਾ ਨੇ ਉਪਰੋਕਤ ਚਾਈਨਾ ਡੋਰ 230 ਰੁਪਏ ਪ੍ਰਤੀ ਗੁੱਟ ਲੁਧਿਆਣਾ ਤੋਂ ਮੰਗਵਾਈ ਸੀ ਅਤੇ ਸੰਗਰੂਰ ਵਿਚ ਇਹ ਡੋਰ 600-700 ਰੁਪਏ ਪ੍ਰਤੀ ਗੁੱਟ ਦੇ ਹਿਸਾਬ ਨਾਲ ਵੇਚਣ ਲਈ ਯਤਨਸ਼ੀਲ ਸੀ ਕਿ ਵੇਚਣ ਤੋਂ ਪਹਿਲਾ ਹੀ ਪੁਲਿਸ ਦੇ ਹੱਥੀ ਚੜ੍ਹ ਗਿਆ | ਪੁਲਿਸ ਅਧਿਕਾਰੀ ਅਨੁਸਾਰ ਮੁਕੇਸ਼ ਵਾਲੀਆ ਬਾਵਾ ਨੂੰ ਐਸ.ਡੀ.ਐਮ ਸੰਗਰੂਰ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ | ਫਿਲਹਾਲ ਉਸ ਖ਼ਿਲਾਫ਼ ਥਾਣਾ ਸਿਟੀ ਵਿਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਇਸ ਮੌਕੇ ਸਹਾਇਕ ਥਾਣੇਦਾਰ ਜਗਤਾਰ ਸਿੰਘ, ਗੁਰਤੇਜ ਸਿੰਘ ਅਤੇ ਗੁਰਦੀਪ ਸਿੰਘ ਗੱਗੂ ਆਦਿ ਪੁਲਿਸ ਅਧਿਕਾਰੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਜ਼ਦੂਰ ਆਗੂ ਮੁਕੇਸ਼ ਮਲੌਦ ਨੂੰ ਸਰਕਾਰ ਬਿਨ੍ਹਾਂ ਸ਼ਰਤ ਰਿਹਾਅ ਕਰੇ-ਕਿਸਾਨ ਆਗੂ <br/> ਅਗਲੀ ਖ਼ਬਰ ਕਾਹਨਗੜ੍ਹ 'ਚ ਅਦਾਲਤੀ ਜ਼ਮੀਨ 'ਤੇ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼, ਤਿੰਨ ਖ਼ਿਲਾਫ਼ ਮਾਮਲਾ ਦਰਜ
Ad Position 24