ਸੰਗਰੂ, 4 ਜਨਵਰੀ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਮੁਹੱਲਾ ਮੈਗਜ਼ੀਨ ਵਿਚ ਜੈ ਜਵਾਲਾ ਸੇਵਾ ਸੰਮਤੀ ਵਲੋਂ ਨਵੇ ਸਾਲ ਦੀ ਆਮਦ 'ਤੇ ਸਰਬ ਸੁੱਖ ਸ਼ਾਂਤੀ ਲਈ ਸ੍ਰੀ ਰਮਾਇਣ ਦੇ ਪਾਠ ਚੇਅਰਮੈਨ ਰਾਜ ਕੁਮਾਰ ਅਰੋੜਾ, ਲੀਗਲ ਸਹਾਇਕ ਮਹੇਸ਼ ਕੁਮਾਰ ਮੇਸ਼ੀ, ਪ੍ਰਧਾਨ ਮੋਤੀ ਕਪੂਰ, ਜਨਰਲ ਸਕੱਤਰ ਅਸ਼ੋਕ ਕੁਮਾਰ ਮਿੱਤਲ, ਵਿੱਤ ਸਕੱਤਰ ਲਲਿਤ ਗੋਇਲ, ਐਡਵੋਕੇਟ ਸ਼ੁਭਮ ਬਾਂਸਲ ਅਤੇ ਵਿਕਰਮ ਤੂਰ ਦੀ ਦੇਖਰੇਖ ਵਿਚ ਸ਼ਰਧਾ ਅਤੇ ਸਤਿਕਾਰ ਨਾਲ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ | ਇਸ ਸਮੇਂ ਪੂਜਨ ਪੰਡਿਤ ਬਿੰਦਰਜੀਤ ਸ਼ਰਮਾ ਵਲੋਂ ਰੋਹਿਤ ਮਿੱਤਲ, ਸ਼ਿਵ ਮਿੱਤਲ, ਵਿਜੈ ਸਿੰਗਲਾ, ਲਲਿਤ ਕਾਂਸਲ ਅਤੇ ਵਿਕਰਮ ਤੂਰ ਦੇ ਪਰਿਵਾਰਾਂ ਤੋਂ ਕਰਵਾਇਆ ਗਿਆ | ਸ੍ਰੀ ਰਮਾਇਣ ਦਾ ਪਾਠ ਪੰਡਤ ਬਿੰਦਰਜੀਤ ਸ਼ਰਮਾ ਵਲੋਂ ਕੀਤਾ ਗਿਆ | ਇਸ ਮੌਕੇ ਭਜਨਾਂ ਤੇ ਸ਼ਰਧਾਲੂ ਨੱਚਣ ਲਈ ਮਜਬੂਰ ਹੋ ਗਏ | ਇਸ ਦੌਰਾਨ ਫੁੱਲਾਂ ਦੀ ਵਰਖਾ ਨਾਲ ਸਾਰਾ ਪੰਡਾਲ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ | ਸੰਮਤੀ ਦੇ ਚੇਅਰਮੈਨ ਅਤੇ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜੋ ਕਿ ਸੂਬਾਈ ਪੈਨਸ਼ਨਰ ਆਗੂ ਵੀ ਹਨ, ਰਾਜ ਕੁਮਾਰ ਅਰੋੜਾ ਨੇ ਸਮੂਹ ਸ਼ਹਿਰ ਨਿਵਾਸੀਆਂ ਨੂੰ ਨਵੇ ਵਰੇ ਦੀਆਂ ਮੁਬਾਰਕਬਾਦ ਦਿੰਦੇ ਹੋਏ ਚੰਗੀ ਸਿਹਤ ਅਤੇ ਖ਼ੁਸ਼ਹਾਲ ਜ਼ਿੰਦਗੀ ਦੀ ਕਾਮਨਾ ਕੀਤੀ | ਇਸ ਮੌਕੇ 'ਤੇ ਨਗਰ ਕੌਂਸਲਰ ਆਸ਼ਾ ਰਾਣੀ, ਸਚਿਨ ਧੰਨਜਸ, ਬਲਜੀਤ ਸਿੰਘ, ਹੈਪੀ ਗੋਇਲ, ਵਿਸ਼ਾਲ, ਰੋਹਿਤ, ਸ੍ਰੀ ਬਾਲਾ, ਕਰਤਾਰ ਸਿੰਘ, ਪ੍ਰਭ ਦਿਆਲ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਸ਼ਰਧਾਲੂ ਅਤੇ ਮੁਹੱਲਾ ਨਿਵਾਸੀ ਮੌਜੂਦ ਸਨ |