ਅਮਰਗੜ੍ਹ 4 ਜਨਵਰੀ (ਪਵਿੱਤਰ ਸਿੰਘ, ਜਤਿੰਦਰ ਮੰਨਵੀ) - ਬ੍ਰੇਨਟਰੀ ਵਰਲਡ ਸਕੂਲ, ਅਮਰਗੜ੍ਹ 'ਚ ਡਾ. ਗੁਰਦੀਪ ਸਿੰਘ ਨੇ ਨਵੇਂ ਪਿ੍ੰਸੀਪਲ ਵਜੋਂ ਅਹੁਦਾ ਸੰਭਾਲਿਆ ਹੈ | ਸਕੂਲ ਦੇ ਚੇਅਰਮੈਨ ਆਰ.ਪੀ. ਗੋਇਲ ਅਤੇ ਵਾਈਸ ਚੇਅਰਮੈਨ ਬਲਦੇਵ ਕੁਮਾਰ ਗੋਇਲ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ | ਸਕੂਲ ਦੇ ਪਿਛਲੇ ਪਿ੍ੰਸੀਪਲ ਮੁਸ਼ਤਾਕ ਮਹਿੰਦਰੂ ਨੇ ਡਾ.ਗੁਰਦੀਪ ਸਿੰਘ ਨੂੰ ਅਹੁਦਾ ਸੰਭਾਲਣ 'ਤੇ ਵਧਾਈ ਦਿੱਤੀ ਅਤੇ ਸਕੂਲ ਦੇ ਸਟਾਫ਼ ਨੇ ਪਿ੍ੰਸੀਪਲ ਸਾਹਿਬ ਦਾ ਸਵਾਗਤ ਕਰਦੇ ਹੋਏ ਉਮੀਦ ਜਤਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਸਕੂਲ ਅਨੁਸ਼ਾਸਨ ਤੇ ਅਕਾਦਮਿਕ ਪ੍ਰਗਤੀ ਵਿਚ ਨਵਾਂ ਮੀਲ ਪੱਥਰ ਸਥਾਪਿਤ ਕਰੇਗਾ | ਡਾ. ਗੁਰਦੀਪ ਸਿੰਘ ਦੀ ਵਿਸ਼ੇਸ਼ ਮੁਹਾਰਤ ਬੱਚਿਆਂ ਦੇ ਸਰਵਪੱਖੀ ਵਿਕਾਸ ਨਾਲ ਜੁੜੇ ਵੱਖ-ਵੱਖ ਵਿਸ਼ਿਆਂ 'ਤੇ ਮੰਨੀ ਜਾਂਦੀ ਹੈ | ਬੱਚਿਆਂ ਦੀ ਅਕਾਦਮਿਕ ਤਰੱਕੀ ਦੇ ਨਾਲ-ਨਾਲ ਉਨ੍ਹਾਂ ਦੇ ਨੈਤਿਕ, ਮਾਨਸਿਕ ਅਤੇ ਸਮਾਜਿਕ ਵਿਕਾਸ 'ਤੇ ਕੇਂਦਰਿਤ ਉਨ੍ਹਾਂ ਦੀ ਸੋਚ ਨਾਲ ਬ੍ਰੇਨਟਰੀ ਵਰਲਡ ਸਕੂਲ ਸਿੱਖਿਆ ਦੇ ਖੇਤਰ ਵਿਚ ਨਵੀਆਂ ਉਚਾਈਆਂ ਨੂੰ ਛੂਹੇਗਾ ਅਤੇ ਇਲਾਕੇ ਦਾ ਨਾਮ ਰੌਸ਼ਨ ਕਰੇਗਾ |