18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਨੰਬਰਦਾਰਾਂ ਨੇ ਮੀਟਿੰਗ ਵਿਚ ਵਿਚਾਰੇ ਮਸਲੇ

Ad Position 21
No active advertisement
ਅਜੀਤ ਡੈਸਕ 06-01-2026
ਸੰਗਰੂਰ, 5 ਜਨਵਰੀ (ਅਮਨਦੀਪ ਸਿੰਘ ਬਿੱਟਾ) - ਪੰਜਾਬ ਨੰਬਰਦਾਰਾ ਯੂਨੀਅਨ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਗੁਰਦੁਆਰਾ ਅਕਾਲਗੜ੍ਹ ਸਾਹਿਬ ਮਹਾਂਵੀਰ ਚੌਕ ਸੰਗਰੂਰ ਵਿਖੇ ਜ਼ਿਲ੍ਹਾ ਪ੍ਰਧਾਨ ਸ: ਕਰਮਜੀਤ ਸਿੰਘ ਨਮੋਲ ਪ੍ਰਧਾਨਗੀ ਹੇਠ ਹੋਈ | ਅੱਜ ਦੀ ਮੀਟਿੰਗ ਵਿਚ ਜ਼ਿਲ੍ਹਾ ਸੰਗਰੂਰ ਦੇ ਸਮੂਹ ਨੰਬਰਦਾਰਾਂ ਨੂੰ ਨਵੇ ਸਾਲ ਅਤੇ ਲੋਹੜੀ ਦੀ ਵਧਾਈ ਦਿੱਤੀ ਗਈ | ਮੀਟਿੰਗ ਵਿਚ ਨੰਬਰਦਾਰਾਂ ਵਲੋਂ ਮੌਜੂਦਾ ਸਰਕਾਰ ਦੇ ਮੰਗਾਂ ਨਾ ਮੰਨਣ ਤੇ ਗ਼ੁੱਸਾ ਜਾਹਰ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਚਾਰ ਸਾਲ ਪੂਰੇ ਹੋ ਗਏ ਹਨ ਅੱਜ ਤੱਕ ਯੂਨੀਅਨ ਦੀਆਂ ਦੋਵੇਂ ਮੰਗਾਂ ਨੰਬਰਦਾਰੀ ਜੱਦੀ ਪੁਸ਼ਤੀ ਅਤੇ ਮਾਨਭੱਤਰ ਦੁੱਗਣਾ ਕਰਨਾ ਅਜੇ ਤੱਕ ਲਾਗੂ ਨਹੀ ਕੀਤਾ ਗਿਆ | ਇਸ ਮੀਟਿੰਗ ਵਿਚ ਜਾਗਰ ਸਿੰਘ ਬੰਗਾਂਵਾਲੀ ਸੰਗਰੂਰ, ਪਰਮਜੀਤ ਸਿੰਘ ਕਿਲਾ ਭਰੀਆਂ ਤਹਿ ਲੌਂਗੋਵਾਲ, ਭਰਪੂਰ ਸਿੰਘ ਗਹਿਲਾ, ਸ਼ਮਸ਼ੇਰ ਸਿੰਘ ਛਾਜਲੀ ਸੁਨਾਮ, ਮਨਜੀਤ ਸਿੰਘ ਪ੍ਰਧਾਨ ਲਹਿਰਾਗਾਗਾ, ਅਮਨਦੀਪ ਸਿੰਘ ਪ੍ਰਧਾਨ ਚੀਮਾਂ, ਰਜਿੰਦਰ ਸਿੰਘ ਈਨਾਂ ਬਾਜਵਾ ਸ਼ੇਰਪੁਰ, ਸਾਰੇ ਤਹਿਸੀਲ ਪ੍ਰਧਾਨ ਹਾਜ਼ਰ ਹੋਏ | ਇਨ੍ਹਾਂ ਤੋ ਇਲਾਵਾ ਪਿਆਰਾ ਸਿੰਘ ਬਖਸ਼ੀਵਾਲਾ ਨਛੱਤਰ ਸਿੰਘ ਬੜੀ, ਅਮਰੀਕ ਸਿੰਘ ਚੀਮਾਂ ਸਿਕੰਦਰ ਸਿੰਘ ਚੀਮਾਂ, ਭੁਪਿੰਦਰ ਸਿੰਘ ਖਿੱਲਰੀਆਂ, ਸੁਖਵਿੰਦਰ ਸਿੰਘ ਸੰਗਰੂਰ, ਪ੍ਰੀਤਮ ਸਿੰਘ ਸੰਗਰੂਰ, ਸੁਖਵਿੰਦਰ ਸਿੰਘ ਲੌਂਗੋਵਾਲ, ਸੁਖਮਿੰਦਰ ਸਿੰਘ ਖੇੜੀ, ਸੁਖਜਿੰਦਰ ਸਿੰਘ ਮੌੜਾ, ਰਜਿੰਦਰ ਸਿੰਘ ਮੂਲੋਵਾਲ, ਹਰਮਿਲਾਪ ਸਿੰਘ ਕਿਲ੍ਹਾ ਭਰੀਆਂ ਰਵਿੰਦਰ ਸਿੰਘ ਲਿੱਦੜਾਂ, ਗੁਰਦਾਸ ਸਿੰਘ ਕਾਲੀਆ ਹਰਦੀਪ ਸਿੰਘ ਚੰਗਾਂਲੀਵਾਲਾ, ਹਰਜੀਤ ਸਿੰਘ ਈਲਵਾਲ, ਹਰੀ ਸਿੰਘ ਈਲਵਾਲ, ਸੁਖਦੇਵ ਸਿੰਘ ਲੇਹਲਕਲਾਂ, ਗੁਰਮੇਲ ਸਿੰਘ ਬਖੋਰਾ, ਜਸਵਿੰਦਰ ਸਿੰਘ ਸੰਗਤੀਵਾਲਾ, ਧੀਰਜ ਸਿੰਘ ਖਿੱਲਰੀਆਂ, ਸੁਖਪਾਲ ਸਿੰਘ ਮੰਗਵਾਲ, ਕਿ੍ਸਨ ਸਿੰਘ ਰੂਪਾਹੇੜੀ, ਰਣਜੀਤ ਸਿੰਘ ਨਮੋਲ, ਨਛੱਤਰ ਸਿੰਘ ਦਿੱਤੁਪਰ, ਰਘਵੀਰ ਸਿੰਘ ਰੁਪਾਹੇੜੀ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ ਚੱਠਾ ਵਲੋਂ 'ਸ਼ਿਵ ਭੋਲਾ ਨਿਸ਼ਕਾਮ ਸੇਵਾ ਸਮਿਤੀ' ਦੇ ਦਫ਼ਤਰ ਦਾ ਉਦਘਾਟਨ <br/> ਅਗਲੀ ਖ਼ਬਰ ਸਲਾਈਟ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ <br/>
Ad Position 24