17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

-ਮਾਮਲਾ ਈਥਾਨੌਲ ਫੈਕਟਰੀ ਦੇ ਪ੍ਰਦੂਸ਼ਣ ਦਾ- ਐੱਸ.ਡੀ.ਐੱਮ. ਦੀ ਨਿਗਰਾਨੀ ਹੇਠ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਇਥਨੋਲ ਫੈਕਟਰੀ ’ਚੋਂ ਭਰੇ ਸੈਂਪਲ

ਸ਼ੇਰਪੁਰ, 17 ਨਵੰਬਰ (ਦਰਸ਼ਨ ਸਿੰਘ ਖੇੜੀ, ਸੰਜੇ ਲਹਿਰੀ, ਲਖਵੀਰ ਸਿੰਘ ਧਾਂਦਰਾ )-ਹਾਰਪ ਕੈਮੀਕਲਸ ਪ੍ਰਾਈਵੇਟ ਲਿਮਿਟਡ (ਈਥਾਨੌਲ ਫੈਕਟਰੀ) ਦੇ ਸਬੰਧ ਵਿੱਚ ਸਥਾਨਕ ਲੋਕਾਂ ਵੱਲੋਂ ਵੱਡੇ ਪੱਧਰ ਤੇ ਫੈਕਟਰੀ ਵੱਲੋਂ ਪ੍ਰਦੂਸ਼ਣ ਫੈਲਾਉਣ ਬਾਰੇ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਫੈਕਟਰੀ ਵਿੱਚੋਂ ਹਵਾ, ਪਾਣੀ, ਮਿੱਟੀ ਅਤੇ ਰਾਖ (ਐਸ਼) ਦੇ ਨਮੂਨੇ ਭਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਜਿਕਰਯੋਗ ਹੈ ਕਿ ਸਥਾਨਕ ਨੇੜਲੇ ਪਿੰਡਾਂ ਦੇ ਲੋਕਾਂ ਵੱਲੋਂ ਇਸ ਸਬੰਧੀ ਸੰਘਰਸ਼ ਕਮੇਟੀ ਦਾ ਗਠਨ ਕਰਕੇ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ।

Ad Position 21
No active advertisement
ਅਜੀਤ ਡੈਸਕ 18-11-2026
ਸ਼ੇਰਪੁਰ, 17 ਨਵੰਬਰ (ਦਰਸ਼ਨ ਸਿੰਘ ਖੇੜੀ, ਸੰਜੇ ਲਹਿਰੀ, ਲਖਵੀਰ ਸਿੰਘ ਧਾਂਦਰਾ )-ਹਾਰਪ ਕੈਮੀਕਲਸ ਪ੍ਰਾਈਵੇਟ ਲਿਮਿਟਡ (ਈਥਾਨੌਲ ਫੈਕਟਰੀ) ਦੇ ਸਬੰਧ ਵਿੱਚ ਸਥਾਨਕ ਲੋਕਾਂ ਵੱਲੋਂ ਵੱਡੇ ਪੱਧਰ ਤੇ ਫੈਕਟਰੀ ਵੱਲੋਂ ਪ੍ਰਦੂਸ਼ਣ ਫੈਲਾਉਣ ਬਾਰੇ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਫੈਕਟਰੀ ਵਿੱਚੋਂ ਹਵਾ, ਪਾਣੀ, ਮਿੱਟੀ ਅਤੇ ਰਾਖ (ਐਸ਼) ਦੇ ਨਮੂਨੇ ਭਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਜਿਕਰਯੋਗ ਹੈ ਕਿ ਸਥਾਨਕ ਨੇੜਲੇ ਪਿੰਡਾਂ ਦੇ ਲੋਕਾਂ ਵੱਲੋਂ ਇਸ ਸਬੰਧੀ ਸੰਘਰਸ਼ ਕਮੇਟੀ ਦਾ ਗਠਨ ਕਰਕੇ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਜਿਸਦੇ ਚੱਲਦਿਆਂ ਕਮੇਟੀ ਦੇ ਆਗੂਆਂ ਦੀ ਹਾਜ਼ਰੀ ਤੇ ਐਸਡੀਐਮ ਧੂਰੀ ਮੈਡਮ ਜਸਲੀਨ ਕੌਰ ਭੁੱਲਰ ਦੀ ਨਿਗਰਾਨੀ ਅਤੇ ਐਕਸੀਅਨ ਪੀਪੀਸੀਬੀ ਸੰਗਰੂਰ ਰੋਹਿਤ ਸਿੰਗਲਾ, ਐਸ.ਡੀ.ਓ. ਗੁਰਮੇਹਰ ਸਿੰਘ ਤੇ ਰੁਪਿੰਦਰਪਾਲ ਸਿੰਘ ਦੀ ਦੇਖਰੇਖ ਹੇਠ ਪਾਣੀ, ਹਵਾ, ਮਿੱਟੀ ਅਤੇ ਰਾਖ (ਐਸ਼) ਦੇ ਨਮੂਨੇ ਭਰੇ ਗਏ।ਐਸਡੀਐਮ ਧੂਰੀ ਮੈਡਮ ਜਸਲੀਨ ਕੌਰ ਭੁੱਲਰ ਨੇ ਕਿਹਾ ਕਿ ਪਾਣੀ ਦੇ ਸੈਂਪਲਾਂ ਦੀ ਜਾਂਚ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਅਧੀਨ ਕੰਮ ਕਰਦੀ ਜਾਂਚ ਸੰਸਥਾਂ ਐਨ.ਆਈ.ਐਚ. ਰੁੜਕੀ ਦੀ ਟੀਮ ਵੱਲੋਂ ਕੀਤੀ ਜਾਵੇਗੀ। ਜਦਕਿ ਹਵਾ ਦੇ ਨਮੂਨਿਆਂ ਦੀ ਜਾਂਚ ਪੀ.ਪੀ.ਸੀ.ਬੀ. ਪੰਜਾਬ ਚੰਡੀਗੜ੍ਹ ਅਤੇ ਰਾਖ (ਐਸ਼) ਤੇ ਮਿੱਟੀ ਦੀ ਜਾਂਚ ਪੰਜਾਬ ਐਗ੍ਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਕਮੇਟੀ ਅਤੇ ਲੋਕਾਂ ਦੀ ਮੰਗ ਤੇ ਨੇੜਲੇ ਪਿੰਡਾਂ ਜਹਾਂਗੀਰ, ਸਥਾਨਕ ਫੈਕਟਰੀ, ਕਾਲਾਬੂਲਾ, ਘਨੌਰੀ ਕਲਾਂ ਅਤੇ ਬਮਾਲ ਪਿੰਡ ਤੋਂ ਵੀ ਬੋਰਵੈੱਲ ਦੇ ਧਰਤੀ ਹੇਠਲੇ ਪਾਣੀ ਦੇ ਨਮੂਨੇ ਲਏ ਗਏ ਹਨ। ਸੰਘਰਸ਼ ਤੇ ਪਿੰਡ ਕਮੇਟੀ ਦੇ ਆਗੂਆਂ ਗੁਰਕੀਰਤਨ ਸਿੰਘ ਬਮਾਲ, ਨਰਿੰਦਰ ਸਿੰਘ ਕਾਲਾਬੂਲਾ, ਬਿਨੈਪਾਲ ਸਿੰਘ ਘਨੌਰ, ਮਨਪ੍ਰੀਤ ਰਿਖੀ ਜਹਾਂਗੀਰ,ਗੁਰਪ੍ਰੀਤ ਸਿੰਘ ਕਾਲਾਬੂਲਾ, ਮਨਿੰਦਰ ਸਿੰਘ ਘਨੌਰ, ਬੱਬੂ ਘਨੌਰ, ਜੀਤ ਸਿੰਘ ਜਹਾਂਗੀਰ, ਨਾਜਰ ਸਿੰਘ ਜਹਾਂਗੀਰ, ਲੱਖੀ ਕਾਲਾਬੂਲਾ ਆਦਿ ਨੇ ਪੀਪੀਸੀਬੀ ਦੀ ਟੀਮ ਕੋਲ ਇਤਰਾਜ ਦਰਜ ਕਰਵਾਇਆ ਕਿ ਫੈਕਟਰੀ ਵਿਚਲੇ ਬੋਰਵੈੱਲ ਨਕਸ਼ੇ ਅਨੁਸਾਰ ਆਪਣੀ ਜਗ੍ਹਾ ਤੇ ਸਹੀ ਨਹੀ ਹਨ। ਪਾਣੀ ਦੇ ਮੀਟਰ ਸਹੀ ਜਗ੍ਹਾ ਤੇ ਨਹੀਂ ਲਗਾਏ ਗਏ ਹਨ ਅਤੇ ਮਜ਼ਦੂਰਾਂ ਦੇ ਸੇਫਟੀ ਕਿੱਟਾ ਵੀ ਨਹੀਂ ਪਹਿਣੀਆਂ ਹੋਈਆਂ ਹਨ। ਜਿਸਦੀ ਢੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਹਾਰਪ ਕੈਮੀਕਲ ਪ੍ਰਾਈਵੇਟ ਲਿਮਿਟਡ (ਇਥਨੋਲ ਫੈਕਟਰੀ) ਮੈਨੇਜਿੰਗ ਡਾਇਰੈਕਟਰ ਪੁਸ਼ਪਿੰਦਰ ਸਿੰਘ ਅਤੇ ਵਾਈਸ ਪ੍ਰੈਜੀਡੈਂਟ ਜੈਨ ਇੰਦਰ ਸ਼ਰਮਾਂ ਨੇ ਕਿਹਾ ਕਿ ਸਾਡੀ ਫੈਕਟਰੀ ਵੱਲੋਂ ਕੋਈ ਵੀ ਪ੍ਰਦੂਸ਼ਣ ਨਹੀਂ ਫੈਲਾਇਆ ਜਾ ਰਿਹਾ ਹੈ। ਸਗੋਂ ਖੇਤਾਂ ਵਿੱਚੋਂ ਪਰਾਲੀ ਇਕੱਠੀ ਕਰਕੇ ਉਸਨੂੰ ਫੈਕਟਰੀ ਵਿੱਚ ਵਰਤੋਂ ਹੇਠ ਲਿਆ ਕੇ ਪ੍ਰਦੂਸ਼ਣ ਨੂੰ ਰੋਕਣ ਅਤੇ ਵਾਤਾਵਰਣ ਦੀ ਸ਼ੁੱਧਤਾ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ।ਉਨ੍ਹਾਂ ਅੱਗੇ ਕਿਹਾ ਕਿ ਅੱਜ ਕਮੇਟੀ ਅਤੇ ਜਾਂਚ ਟੀਮ ਦਾ ਸਾਡੇ ਵੱਲੋਂ ਸੈਂਪਲ ਭਰਨ ਮੌਕੇ ਪੂਰਨ ਸਹਿਯੋਗ ਕੀਤਾ ਗਿਆ ਹੈ। ਭਵਿੱਖ ਵਿੱਚ ਵੀ ਜ਼ੇਕਰ ਕਿਸੇ ਨੂੰ ਕੋਈ ਸ਼ੱਕ ਹੋਵੇ ਤਾਂ ਪਿੰਡ ਦੇ ਲੋਕ ਕਮੇਟੀ ਬਣਾਕੇ ਫੈਕਟਰੀ ਦਾ ਦੌਰਾ ਕਰ ਸਕਦੇ ਹਨ ਤੇ ਜਾਂਚ ਕਰਵਾ ਸਕਦੇ ਹਨ। ਅੱਜ ਦੀ ਜਾਂਚ ਬਾਰੇ ਉਨ੍ਹਾਂ ਕਿਹਾ ਕਿ ਸੈਂਪਲਾਂ ਦੀ ਰਿਪੋਰਟ ਆਉਣ ਤੇ ਦੁੱਧ ਦਾ ਦੁੱਧ ਤੇ ਪਾਣੀ ਦ ਾ ਪਾਣੀ ਹੋ ਜਾਵੇਗਾ ਤੇ ਸੱਚ ਸਾਹਮਣੇ ਆਵੇਗਾ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਮੋਰਚੇ ਦੀ ਛੇਵੀਂ ਵਰ੍ਹੇਗੰਢ ਮਨਾਉਣ ਲਈ ਕਿਸਾਨ ਜਥੇਬੰਦੀ ਵਲੋਂ ਤਿਆਰੀਆਂ ਸ਼ੁਰੂ 26 ਨਵੰਬਰ ਨੂੰ ਪਟਿਆਲਾ ਵਿਖੇ ਮਨ... ਅਗਲੀ ਖ਼ਬਰ ਐੱਨ.ਐੱਚ.ਐੱਮ. ਮੁਲਾਜ਼ਮਾਂ ਨੇ 19 ਤੋਂ ਸਿਹਤ ਮੰਤਰੀ ਦੀ ਰਿਹਾਇਸ਼ ਅੱਗੇ ਪੱਕੇ ਮੋਰਚੇ ਦਾ ਕੀਤਾ ਐਲਾਨ, ਮੁਲਾਜ਼ਮਾਂ ਨੇ ਉਲੀ...
Ad Position 24