ਸੰਗਰੂਰ, 5 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ ਲੇਖਕ ਭਵਨ ਸੰਗਰੂਰ ਵਿਖੇ ਕਰਵਾਏ ਗਏ ਸਾਹਿਤਕ ਸਮਾਗਮ ਵਿਚ ਉੱਘੀ ਕਵਿੱਤਰੀ ਜਗਜੀਤ ਕੌਰ ਢਿੱਲਵਾਂ ਦੇ ਗ਼ਜ਼ਲ-ਸੰਗ੍ਰਹਿ 'ਵੰਝਲੀ ਦੀ ਤਾਨ' ਉੱਪਰ ਗੋਸ਼ਟੀ ਹੋਈ ਅਤੇ ਨਾਮਵਰ ਬਾਲ ਗ਼ਜ਼ਲਕਾਰ ਜਗਜੀਤ ਸਿੰਘ ਲੱਡਾ ਦੇ ਦੋ ਬਾਲ ਗ਼ਜ਼ਲ-ਸੰਗ੍ਰਹਿ 'ਸਬਜ਼ੀ ਭਾਜੀ' ਅਤੇ 'ਫ਼ਸਲਬਾੜੀ' ਲੋਕ ਅਰਪਣ ਕੀਤੇ ਗਏ | ਸਮਾਗਮ ਦੀ ਪ੍ਰਧਾਨਗੀ ਡਾ. ਗੁਰਚਰਨ ਕੌਰ ਕੋਚਰ ਮੀਤ ਪ੍ਰਧਾਨ ਸਾਹਿਤ ਅਕੈਡਮੀ ਲੁਧਿਆਣਾ ਨੇ ਕੀਤੀ | ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਜਗਜੀਤ ਕੌਰ ਢਿੱਲਵਾਂ ਵਿਚਾਰਧਾਰਕ ਪ੍ਰਤੀਬੱਧਤਾ ਦੇ ਨਾਲ-ਨਾਲ ਗ਼ਜ਼ਲ ਦੇ ਵਿਧੀ-ਵਿਧਾਨ ਦੀਆਂ ਬਾਰੀਕੀਆਂ ਨੂੰ ਵੀ ਬਾਖ਼ੂਬੀ ਸਮਝਦੇ ਹਨ | ਡਾ. ਮੀਤ ਖਟੜਾ ਨੇ ਕਿਹਾ ਕਿ ਜਗਜੀਤ ਕੌਰ ਢਿੱਲਵਾਂ ਦੀਆਂ ਗ਼ਜ਼ਲਾਂ ਵਿਚਲਾ ਦਰਦ ਉਨ੍ਹਾਂ ਦਾ ਹੱਡੀਂ ਹੰਢਾਇਆ ਹੋਇਆ ਦਰਦ ਹੈ | ਇਕਬਾਲ ਕੌਰ ਉਦਾਸੀ ਨੇ ਕਿਹਾ ਕਿ ਲੋਕਾਂ ਦੀ ਗੱਲ ਕਰਨ ਵਾਲਾ ਸਾਹਿਤ ਹੀ ਸਹੀ ਅਰਥਾਂ ਵਿਚ ਲੋਕ ਸਾਹਿਤ ਹੁੰਦਾ ਹੈ | ਪ੍ਰਸਿੱਧ ਵਿਦਵਾਨ ਨਿਹਾਲ ਸਿੰਘ ਮਾਨ ਨੇ ਕਿਹਾ ਕਿ ਜਗਜੀਤ ਸਿੰਘ ਲੱਡਾ ਬਾਲ ਮਨੋਵਿਗਿਆਨ ਦੀ ਸੂਖਮ ਸੂਝ-ਬੂਝ ਰੱਖਣ ਵਾਲੇ ਸਮਰੱਥ ਬਾਲ ਗ਼ਜ਼ਲਕਾਰ ਹਨ | ਜੰਗੀਰ ਸਿੰਘ ਰਤਨ, ਸੁਰਿੰਦਰ ਸ਼ਰਮਾ ਨਾਗਰਾ ਅਤੇ ਪਿ੍ੰ. ਸੰਤ ਸਿੰਘ ਬੀਹਲਾ ਆਦਿ ਬੁੱਧੀਜੀਵੀਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਮੌਕੇ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਵਡਮੁੱਲਾ ਯੋਗਦਾਨ ਪਾਉਣ ਲਈ ਸਭਾ ਵਲੋਂ ਡਾ. ਗੁਰਚਰਨ ਕੌਰ ਕੋਚਰ, ਜਗਜੀਤ ਕੌਰ ਢਿੱਲਵਾਂ ਅਤੇ ਜਗਜੀਤ ਸਿੰਘ ਲੱਡਾ ਨੂੰ ਸਨਮਾਨਿਤ ਵੀ ਕੀਤਾ ਗਿਆ | ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਹੋਇਆ, ਜਿਸ ਵਿਚ ਅਮਰ ਗਰਗ ਕਲਮਦਾਨ, ਜੰਗੀਰ ਸਿੰਘ ਰਤਨ, ਭੋਲਾ ਸਿੰਘ ਸੰਗਰਾਮੀ, ਹਨੀ ਸੰਗਰਾਮੀ, ਗਗਨਪ੍ਰੀਤ ਕੌਰ ਸੱਪਲ, ਰਜਿੰਦਰ ਸਿੰਘ ਰਾਜਨ, ਅਮਨ ਜੱਖਲਾਂ, ਹਰਮਨਪ੍ਰੀਤ ਸਿੰਘ, ਰਾਜ ਰਾਣੀ, ਸੁਖਨਦੀਪ ਕੌਰ, ਨੂਰਪ੍ਰੀਤ ਕੌਰ, ਧਰਮਵੀਰ ਸਿੰਘ, ਬੱਲੀ ਈਲਵਾਲ, ਇਕਬਾਲ ਕੌਰ ਉਦਾਸੀ, ਪ੍ਰੋ. ਮਨਜੀਤ ਸਿੰਘ, ਸੁਖਵਿੰਦਰ ਸਿੰਘ ਲੋਟੇ, ਕਰਮ ਸਿੰਘ ਜ਼ਖ਼ਮੀ, ਨਿਹਾਲ ਸਿੰਘ ਮਾਨ, ਜਗਜੀਤ ਸਿੰਘ ਲੱਡਾ, ਰਣਬੀਰ ਸਿੰਘ ਪਿ੍ੰਸ, ਹਰਵੀਰ ਸਿੰਘ ਬਾਗ਼ੀ, ਡਾ. ਮੀਤ ਖਟੜਾ, ਪਿ੍ੰ. ਸੰਤ ਸਿੰਘ ਬੀਹਲਾ, ਡਾ. ਗੁਰਚਰਨ ਕੌਰ ਕੋਚਰ, ਜਗਜੀਤ ਕੌਰ ਢਿੱਲਵਾਂ, ਮੀਤ ਸਕਰੌਦੀ, ਲਾਭ ਸਿੰਘ ਝੱਮਟ, ਮਨੀਸ਼ਾ ਰਾਣੀ, ਪਰਮਿੰਦਰ ਸਿੰਘ, ਬਹਾਦਰ ਸਿੰਘ ਧੌਲਾ, ਪਵਨ ਕੁਮਾਰ ਹੋਸ਼ੀ, ਸੁਰਜੀਤ ਸਿੰਘ ਮੌਜੀ, ਗੁਰੀ ਚੰਦੜ, ਰਵਿੰਦਰ ਕੌਰ ਧਾਲੀਵਾਲ, ਸ਼ਿਵ ਕੁਮਾਰ ਅੰਬਾਲਵੀ, ਰੁਪਿੰਦਰ ਸਿੰਘ ਨਿਵਾਹੂ, ਭੁਪਿੰਦਰ ਨਾਗਪਾਲ, ਪਾਰਸ ਸੀਤਾ, ਗੁਰਸਿਮਰ, ਸੁਖਮਨਪ੍ਰੀਤ ਕੌਰ, ਸੀਰਤ, ਵੀਰਪਾਲ ਕੌਰ, ਗੁਰਪ੍ਰੀਤ ਕੌਰ, ਸੁਖਵਿੰਦਰ ਸਿੰਘ ਆਜ਼ਾਦ, ਪੰਮੀ ਫੱਗੂਵਾਲੀਆ, ਸੁਰਿੰਦਰ ਸ਼ਰਮਾ ਨਾਗਰਾ, ਗੁਰਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਕਵੀਆਂ ਨੇ ਹਿੱਸਾ ਲਿਆ | ਸੁਖਵਿੰਦਰ ਸਿੰਘ ਲੋਟੇ ਵਲੋਂ ਗ਼ਜ਼ਲ ਵਿਧਾ ਦੀ ਸਿਖਲਾਈ ਜਾਰੀ ਰੱਖੀ ਗਈ ਅਤੇ ਮੰਚ ਸੰਚਾਲਕ ਦੀ ਭੂਮਿਕਾ ਰਾਜਿੰਦਰ ਸਿੰਘ ਰਾਜਨ ਨੇ ਬਾਖ਼ੂਬੀ ਨਿਭਾਈ |