24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਕੋਪਲ ਦਾ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ, ਕਿਸਾਨਾਂ ਦਾ ਵਿਸ਼ਵਾਸ ਹੀ ਸਾਡੀ ਅਸਲੀ ਪੂੰਜੀ - ਸੰਜੀਵ ਬਾਂਸਲ

Ad Position 21
No active advertisement
ਸੰਗਰੂਰ ਵਿਖੇ ਹੋਈ ਕੋਪਲ ਕੰਪਨੀ ਦੀ ਕਾਨਫਰੰਸ ਦੀ ਝਲਕ | ਤਸਵੀਰ: ਮੁਕੇਸ਼ ਕੁਮਾਰ <br/> 07-01-2026
ਸੰਗਰੂਰ, 6 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਬਾਂਸਲ 'ਜ ਗਰੁੱਪ ਸੂਲਰ ਘਰਾਟ ਦੀ ਪ੍ਰਸਿੱਧ ਖੇਤੀਬਾੜੀ ਉਤਪਾਦ ਅਤੇ ਕੀੜੇਮਾਰ ਦਵਾਈਆਂ ਨਿਰਮਾਤਾ ਕੰਪਨੀ 'ਕੋਪਲ' ਵਲੋਂ ਆਪਣੀ 15ਵੀਂ ਸਾਲਾਨਾ ਡਿਸਟਰੀਬਿਊਟਰ ਕਾਨਫ਼ਰੰਸ ਦਾ ਆਯੋਜਨ ਸੰਗਰੂਰ ਵਿਖੇ ਕੀਤਾ ਗਿਆ | ਇਸ ਸਮਾਗਮ ਵਿਚ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਸੈਂਕੜੇ ਡਿਸਟਰੀਬਿਊਟਰਾਂ ਨੇ ਹਿੱਸਾ ਲੈ ਕੇ ਕੰਪਨੀ ਪ੍ਰਤੀ ਆਪਣੀ ਵਫ਼ਾਦਾਰੀ ਅਤੇ ਭਰੋਸੇ ਦਾ ਪ੍ਰਗਟਾਵਾ ਕੀਤਾ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਐੱਸ.ਪੀ. (ਡੀ) ਸ੍ਰੀ ਦਵਿੰਦਰ ਅੱਤਰੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਹਾਇਕ ਕਰ ਕਮਿਸ਼ਨਰ (ਜੀ.ਐਸ.ਟੀ) ਸ੍ਰੀ ਰੋਹਿਤ ਗਰਗ ਸ਼ਾਮਲ ਹੋਏ | ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੋਪਲ ਕੰਪਨੀ ਦੇ ਐਮ.ਡੀ. ਸ੍ਰੀ ਸੰਜੀਵ ਬਾਂਸਲ ਨੇ ਕਿਹਾ ਕਿ ਬਾਂਸਲ'ਜ ਗਰੁੱਪ ਪਿਛਲੇ 50 ਸਾਲਾਂ ਤੋਂ 'ਅੰਨਦਾਤੇ' ਦੀ ਸੇਵਾ ਵਿਚ ਜੁਟਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁਕਾਬਲਾ ਵੱਡੀਆਂ ਬਹੁ-ਰਾਸ਼ਟਰੀ ਕੰਪਨੀਆਂ ਨਾਲ ਨਹੀਂ, ਬਲਕਿ ਕਿਸਾਨਾਂ ਦੀ ਲਾਗਤ ਘਟਾਉਣ ਅਤੇ ਉਨ੍ਹਾਂ ਦਾ ਮੁਨਾਫ਼ਾ ਵਧਾਉਣ ਨਾਲ ਹੈ | ਉਨ੍ਹਾਂ ਨੇ ਹਮੇਸ਼ਾ ਉੱਚ ਗੁਣਵੱਤਾ ਵਾਲੇ ਉਤਪਾਦ ਵਾਜਬ ਕੀਮਤਾਂ 'ਤੇ ਮੁਹੱਈਆ ਕਰਵਾਉਣ ਨੂੰ ਪਹਿਲ ਦਿੱਤੀ ਹੈ | ਕੋਪਲ ਲਈ ਕੁਆਲਿਟੀ ਸਿਰਫ਼ ਇੱਕ ਮਿਆਰ ਨਹੀਂ, ਬਲਕਿ ਸਾਡੀ ਵਚਨਬੱਧਤਾ ਹੈ | ਐੱਸ.ਪੀ. (ਡੀ) ਸ੍ਰੀ ਦਵਿੰਦਰ ਅੱਤਰੀ ਨੇ ਸ੍ਰੀ ਸੰਜੀਵ ਬਾਂਸਲ ਦੀ ਸਫ਼ਲਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਿਹਨਤ ਅਤੇ ਇਮਾਨਦਾਰੀ ਦੇ ਸਿਰ 'ਤੇ ਹਾਸਲ ਕੀਤਾ ਇਹ ਮੁਕਾਮ ਨੌਜਵਾਨ ਉੱਦਮੀਆਂ ਲਈ ਪ੍ਰੇਰਨਾ ਸਰੋਤ ਹੈ | ਸਹਾਇਕ ਕਰ ਕਮਿਸ਼ਨਰ ਸ੍ਰੀ ਰੋਹਿਤ ਗਰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਆਰਥਿਕਤਾ ਵਿਚ ਵਪਾਰੀਆਂ ਦਾ ਵੱਡਾ ਯੋਗਦਾਨ ਹੈ ਅਤੇ ਇਮਾਨਦਾਰੀ ਨਾਲ ਟੈਕਸ ਅਦਾ ਕਰ ਕੇ ਵਪਾਰ ਨੂੰ ਨਵੀਆਂ ਬੁਲੰਦੀਆਂ 'ਤੇ ਲਿਜਾਇਆ ਜਾ ਸਕਦਾ ਹੈ | ਕੰਪਨੀ ਦੇ ਡਾਇਰੈਕਟਰ ਸ੍ਰੀ ਹੈਲਿਕ ਬਾਂਸਲ ਨੇ ਤਕਨੀਕੀ ਪੱਖਾਂ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਕੰਪਨੀ ਦੀ ਅਤਿ-ਆਧੁਨਿਕ ਲੈਬਾਰਟਰੀ ਵਿਚ ਹਰ ਉਤਪਾਦ ਦੀ ਸਖ਼ਤ ਜਾਂਚ ਹੁੰਦੀ ਹੈ | ਸਮਾਗਮ ਦੌਰਾਨ ਚੇਅਰਮੈਨ ਸ੍ਰੀ ਸ਼ਾਮ ਲਾਲ ਬਾਂਸਲ ਨੇ ਡਿਸਟਰੀਬਿਊਟਰਾਂ ਨੂੰ ਹਮੇਸ਼ਾ ਮਿਆਰੀ ਉਤਪਾਦ ਹੀ ਕਿਸਾਨਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ | ਕੰਪਨੀ ਦੇ ਰਿਜਨਲ ਸੇਲਜ਼ ਮੈਨੇਜਰ ਸ੍ਰ. ਹਰਜੀਤ ਸਿੰਘ ਢਿੱਲੋਂ ਨੇ ਆਪਣੇ ਸੰਬੋਧਨ ਦੌਰਾਨ ਡਿਸਟਰੀਬਿਊਟਰਾਂ ਅਤੇ ਕਿਸਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਸੀਨੀਅਰ ਮੈਨੇਜਰ ਮੁਹੰਮਦ ਨਸੀਰ ਨੇ ਜਾਣਕਾਰੀ ਦਿੱਤੀ ਕਿ ਕੰਪਨੀ ਕੋਲ ਮੌਜੂਦਾ ਸਮੇਂ ਪੈਸਟੀਸਾਈਡਜ਼, ਫਰਟੀਲਾਈਜ਼ਰ ਅਤੇ ਬਾਇਓ-ਫਰਟੀਲਾਈਜ਼ਰ ਦੇ 250 ਤੋਂ ਵੱਧ ਉਤਪਾਦਾਂ ਦੀ ਵਿਸ਼ਾਲ ਰੇਂਜ ਹੈ | ਕੈਮਟੇਕ ਦੇ ਡਾਇਰੈਕਟਰ ਸ੍ਰੀ ਨਵੀਨ ਬਾਂਸਲ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸ਼ੁਕਰਾਨਾ ਕੀਤਾ | ਇਸ ਮੌਕੇ ਮਨੀਸ਼ ਬਾਂਸਲ (ਲੀਗਲ ਮੁਖੀ), ਪਵਨ ਕਪੂਰ ਦਿੱਲੀ, ਬਬਲੀਸ਼ ਗਰਗ, ਨਰਿੰਦਰ ਸਿੰਘ ਵਿਰਕ, ਜਗਦੀਪ ਸਿੰਘ, ਮੋਹਿਤ ਬਾਂਸਲ, ਕਮਲ ਸ਼ਰਮਾ, ਅਤੇ ਮੋਹਿਤ ਵਰਮਾ ਸਮੇਤ ਕੰਪਨੀ ਦੇ ਕਈ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਦੂਸ਼ਿਤ ਪਾਣੀ ਦੀ ਸਪਲਾਈ ਖ਼ਿਲਾਫ਼ ਮੀਟਿੰਗ ਅੱਜ ਅਗਲੀ ਖ਼ਬਰ ਜੇਲ੍ਹਾਂ ਵਿਚ ਬੰਦ ਸਾਥੀਆਂ ਦੀ ਰਿਹਾਈ ਅਤੇ ਮੰਗਾਂ ਨੂੰ ਲੈ ਕੇ ਪੀ.ਆਰ.ਟੀ.ਸੀ., ਪਨਬੱਸ ਦੇ ਕੱਚੇ ਕਾਮਿਆਂ ਨੇ ਕਾਲੇ ਬਿੱਲ...
Ad Position 24