24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਪ੍ਰਦੂਸ਼ਿਤ ਪਾਣੀ ਦੀ ਸਪਲਾਈ ਖ਼ਿਲਾਫ਼ ਮੀਟਿੰਗ ਅੱਜ

Ad Position 21
No active advertisement
ਅਜੀਤ ਡੈਸਕ 07-01-2026
ਲਹਿਰਾਗਾਗਾ, 6 ਜਨਵਰੀ (ਅਸ਼ੋਕ ਗਰਗ) - ਲੋਕ ਚੇਤਨਾ ਮੰਚ ਅਤੇ ਸਹਿਯੋਗੀ ਜਥੇਬੰਦੀਆਂ ਨਗਰ ਕੌਂਸਲ ਖ਼ਿਲਾਫ਼ ਇੱਕ ਮੀਟਿੰਗ ਰੱਖੀ ਹੈ | ਨਗਰ ਕੌਂਸਲ ਲਹਿਰਾਗਾਗਾ ਵਲੋਂ ਸ਼ਹਿਰ ਵਿਚ ਵਾਟਰ ਵਰਕਸ ਤੋਂ ਲਗਾਤਾਰ ਕੀਤੀ ਜਾ ਰਹੀ ਪ੍ਰਦੂਸ਼ਿਤ ਤੇ ਸੀਵਰੇਜ ਮਿਲੇ ਪਾਣੀ ਦੀ ਸਪਲਾਈ ਦੇ ਗੰਭੀਰ ਮਸਲੇ 'ਤੇ ਇੱਕ ਅਹਿਮ ਮੀਟਿੰਗ ਭਲਕੇ ਬੁਲਾਈ ਗਈ ਹੈ | ਜ਼ਿਕਰਯੋਗ ਹੈ ਕਿ ਬੀਤੇ ਕਈ ਮਹੀਨਿਆਂ ਤੋਂ ਸ਼ਹਿਰ ਵਿਚ ਨਗਰ ਕੌਂਸਲ ਦੇ ਵਾਟਰ ਵਰਕਸ ਤੋਂ ਬਹੁਤ ਗੰਦਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ | ਮੰਚ ਦੇ ਪ੍ਰੈੱਸ ਸਕੱਤਰ ਰਣਜੀਤ ਲਹਿਰਾ, ਮਹਿੰਦਰ ਸਿੰਘ ਅਤੇ ਸਰਬਜੀਤ ਸਰਭੀ ਨੇ ਦੱਸਿਆ ਕਿ ਸ਼ਹਿਰ ਵਿਚ ਨਗਰ ਕੌਂਸਲ ਵਲੋਂ ਜੋ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ,ਉਸ ਵਿਚ ਸੀਵਰੇਜ ਅਤੇ ਹੋਰ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਜਿਸ ਨਾਲ ਕਿ ਸ਼ਹਿਰ ਅੰਦਰ ਆਮ ਲੋਕ ਅਤੇ ਬੱਚੇ ਬਹੁਤ ਹੀ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਜਿਵੇਂ ਕਿ ਪੀਲਿਆ ਮਹਾਂਮਾਰੀ ਦਾ ਰੂਪ ਲੈਂਦਾ ਜਾ ਰਿਹਾ ਹੈ ਅਤੇ ਪਿਛਲੇ ਛੇ ਮਹੀਨਿਆਂ ਅੰਦਰ ਕਈ ਮੌਤਾਂ ਵੀ ਹੋ ਚੁੱਕੀਆਂ ਹਨ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਕਈ ਵਾਰ ਇਹ ਮਸਲਾ ਧਿਆਨ ਵਿਚ ਲਿਆਂਦਾ ਜਾ ਚੁੱਕਾ ਹੈ ਪ੍ਰੰਤੂ ਮਸਲਾ ਉਸੇ ਤਰ੍ਹਾਂ ਹੀ ਖੜਾ ਹੈ,ਸੋ ਇਸ ਬਹੁਤ ਹੀ ਗੰਭੀਰ ਮਸਲੇ ਤੇ ਵਿਚਾਰ ਕਰਨ ਲਈ ਸਮੂਹ ਜਥੇਬੰਦੀਆਂ ਤੇ ਸੰਸਥਾਵਾਂ ਦੀ ਇੱਕ ਸਾਂਝੀ ਮੀਟਿੰਗ 7 ਜਨਵਰੀ 2026 ਦਿਨ ਬੁੱਧਵਾਰ ਨੂੰ ਧੰਨਾ ਸਿੰਘ ਗੁਰੂ ਘਰ ਵਿਖੇ ਠੀਕ 11 ਵਜੇ ਰੱਖੀ ਗਈ ਹੈ ਤਾਂ ਕਿ ਮਸਲੇ ਦੇ ਹੱਲ ਲਈ ਚਰਚਾ ਕੀਤੀ ਜਾ ਸਕੇ ਅਤੇ ਲੋੜ ਪੈਣ ਤੇ ਤਿੱਖੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾ ਸਕੇ | ਉਨ੍ਹਾਂ ਸਮੂਹ ਜੱਥੇਬੰਦੀਆਂ, ਸਮਾਜਿਕ ਸੰਸਥਾਵਾਂ, ਕਲੱਬਾਂ ਅਤੇ ਇਨਸਾਫ਼ ਪਸੰਦ ਆਗੂਆਂ ਅਤੇ ਲੋਕਾਂ ਨੂੰ ਇਸ ਮੀਟਿੰਗ ਵਿਚ ਭਾਗ ਲੈਣ ਦੀ ਬੇਨਤੀ ਕੀਤੀ ਹੈ ਤਾਂ ਕਿ ਇਸ ਮਸਲੇ ਸਬੰਧੀ ਕੋਈ ਅਗਲੀ ਰਣਨੀਤੀ ਤਿਆਰ ਕੀਤੀ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਹਨੀ ਟਰੈਪ ਦਾ- ਬਲੈਕਮੇਲ ਕਰ ਕੇ ਲੱਖਾਂ ਰੁਪਏ ਹੜੱਪਣ ਦੇ ਦੋਸ਼ਾਂ ਤਹਿਤ ਚਾਰ ਖ਼ਿਲਾਫ਼ ਮਾਮਲਾ ਦਰਜ <br/> ਅਗਲੀ ਖ਼ਬਰ ਕੋਪਲ ਦਾ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ, ਕਿਸਾਨਾਂ ਦਾ ਵਿਸ਼ਵਾਸ ਹੀ ਸਾਡੀ ਅਸਲੀ ਪੂੰਜੀ - ਸੰਜੀਵ ਬਾਂਸਲ
Ad Position 24