ਸ਼ੇਰਪੁਰ, 6 ਜਨਵਰੀ (ਦਰਸ਼ਨ ਸਿੰਘ ਖੇੜੀ) - ਸ਼ੇਰਪੁਰ ਪੁਲਿਸ਼ ਵਲੋਂ ਇੱਕ ਸ਼ਿਕਾਇਤ ਦੇ ਅਧਾਰ 'ਤੇ ਤਿੰਨ ਅÏਰਤਾਂ ਅਤੇ ਇੱਕ ਵਿਅਕਤੀ ਖਿਲਾਫ ਬਲੈਕਮੇਲ ਕਰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਸ਼ੇਰਪੁਰ ਦੇ ਮੁੱਖ ਅਫ਼ਸਰ ਬਲੌਰ ਸਿੰਘ ਚਹਿਲ ਨੇ ਦੱਸਿਆ ਕਿ ਗੁਰਚੇਤ ਸਿੰਘ (60) ਪੁੱਤਰ ਲਾਲ ਸਿੰਘ ਵਾਸੀ ਹੇੜੀਕੇ ਜ਼ਿਲ੍ਹਾ ਸੰਗਰੂਰ ਵੱਲੋਂ ਦਰਜ ਕਰਵਾੲ ਬਿਆਨਾਂ ਦੇ ਅਧਾਰ 'ਤੇ ਬਰਖਿਲਾਫ ਸਿੰਦਰ ਕੌਰ, ਹਰਜੀਤ ਕੌਰ, ਸਰਬਜੀਤ ਕੌਰ ਤੇ ਇੱਕ ਅਣਪਛਾਤੇ ਨੌਜਵਾਨ ਦੇ ਅਧੀਨ ਧਾਰਾ 127 (2), 308 (2), 351 (2), 61 (2) ਬੀ ਐਨ ਐਸ ਦੇ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਸਿੰਦਰ ਕੌਰ ਨੂੰ ਗਿ੍ਫਤਾਰ ਕਰਕੇ ਉਸ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਮਾਮਲੇ ਦੀ ਢੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਗਰੋਹ ਵਿੱਚ ਸ਼ਾਮਲ ਹੋਰ ਵਿਅਕਤੀਆਂ ਬਾਰੇ ਵੀ ਪਤਾ ਚੱਲ ਸਕੇ | ਜਿਕਰਯੋਗ ਹੈ ਕਿ ਗਿ੍ਫਤਾਰ ਕੀਤੀ ਗਈ ਸਿੰਦਰ ਕੌਰ ਵਾਸੀ ਹੇੜੀਕੇ ਕੁੱਝ ਸੰਘਰਸ਼ੀਲ ਅਤੇ ਰਾਜਨੀਤਿਕ ਦਲ ਦਾ ਵੀ ਹਿੱਸਾ ਰਹੀ ਹੈ ਅਤੇ ਪਹਿਲਾਂ ਵੀ ਇਨ੍ਹਾਂ ਦੇ ਖਿਲਾਫ ਅਜਿਹਾ ਕੰਮ ਕਰਨ ਕਰਕੇ ਥਾਣਾ ਸਿਟੀ ਬਰਨਾਲਾ ਵਿਖੇ ਵੀ ਮੁਕੱਦਮਾ ਦਰਜ ਹੈ |