24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਨਗਰ ਕੌਂਸਲ ਵਿਚ ਸੱਤਾਧਾਰੀ ਧਿਰ ਨਾਲ ਸੰਬੰਧਿਤ ਕੌਂਸਲਰਾਂ ਦੀ ਰਾਜਨੀਤਕ ਲੜਾਈ ਅਦਾਲਤੀ ਪ੍ਰਕਿ੍ਆ ਵਿਚ ਹੋਈ ਤਬਦੀਲ <br/>

Ad Position 21
No active advertisement
ਅਜੀਤ ਡੈਸਕ 07-01-2026
ਸੰਗਰੂਰ, 6 ਜਨਵਰੀ (ਅਮਨਦੀਪ ਸਿੰਘ ਬਿੱਟਾ) - ਨਗਰ ਕੌਂਸਲ ਸੰਗਰੂਰ ਦੇ ਸੱਤਾਧਾਰੀ ਧਿਰ 'ਆਪ' ਨਾਲ ਸਬੰਧਿਤ ਕੌਂਸਲਰਾਂ ਦਾ ਆਪਸੀ ਵਿਵਾਦ ਥੰਮ੍ਹਣ ਦਾ ਨਾਮ ਨਹੀਂ ਲੈ ਰਿਹਾ ਹੈ | ਹੁਣ ਇਹ ਵਿਚਾਰਕ ਲੜਾਈ ਕਾਨੂੰਨ ਪ੍ਰੀਕਿਆ ਵਿਚ ਤਬਦੀਲ ਹੁੰਦੀ ਨਜ਼ਰ ਆ ਰਹੀ ਹੈ | ਕੌਂਸਲਰ ਪਰਮਿੰਦਰ ਸਿੰਘ ਪਿੰਕੀ ਨੇ ਵਾਰਡ ਨੰ. 3 ਦੀ ਮਹਿਲਾ ਕੌਂਸਲਰ ਬੀਬੀ ਹਰਮਨਦੀਪ ਕੌਰ ਨੂੰ ਆਪਣੇ ਵਕੀਲ ਸੁਮੀਰ ਕੁਮਾਰ ਫੱਤਾ ਰਾਹੀ ਇਹ ਕਾਨੂੰਨੀ ਨੋਟਿਸ ਭੇਜਿਆ ਹੈ ਕਿ ਉਨ੍ਹਾਂ ਦਾ ਮੁੱਦਾਂਈ ਜੋ ਵਾਰਡ ਨੰ. 26 ਦੇ ਕੌਂਸਲਰ ਹਨ, ਖ਼ਿਲਾਫ਼ ਸ਼ਰਾਬੀ ਅਤੇ ਦੋ ਕੌੜੀ ਦਾ ਬੰਦਾ ਕਹਿ ਕੇ ਇੱਕ ਨਿਊਜ਼ ਚੈਨਲ ਉੱਤੇ ਬਿਆਨ ਦਿੱਤਾ ਹੈ | ਇੱਥੇ ਇਹ ਵਰਨਣਯੋਗ ਹੈ ਕਿ ਬੀਤੇ ਦਿਨੀਂ ਵਿਕਾਸ ਕੰਮਾਂ ਨੂੰ ਲੈ ਕੇ ਨਗਰ ਕੌਂਸਲ ਦੀ ਮੀਟਿੰਗ ਹੋਈ ਸੀ ਅਤੇ ਉਸ ਮੀਟਿੰਗ ਦੌਰਾਨ ਦੋਵਾਂ ਕੌਂਸਲਰਾਂ ਦੀ ਤਿੱਖੀ ਤਕਰਾਰ ਉਪਰੰਤ ਪਿੰਕੀ ਦਾ ਦੋਸ਼ ਹੈ ਕਿ ਉਨ੍ਹਾਂ ਦੀ ਸ਼ਾਨ ਖ਼ਿਲਾਫ਼ ਮਹਿਲਾ ਕੌਂਸਲਰ ਨੇ ਅਪਸ਼ਬਦ ਵਰਤੇ ਸਨ | ਪਰਮਿੰਦਰ ਸਿੰਘ ਪਿੰਕੀ ਜੋ ਕਿ ਆਜ਼ਾਦ ਤੌਰ ਉੱਤੇ ਕੌਂਸਲਰ ਜਿੱਤੇ ਸਨ, ਬਾਅਦ ਵਿਚ 'ਆਪ' ਵਿਚ ਸ਼ਾਮਲ ਹੋ ਗਏ ਸਨ | ਐਡਵੋਕੇਟ ਸੁਮੀਰ ਕੁਮਾਰ ਫੱਤਾ ਵਲੋਂ ਪਰਮਿੰਦਰ ਸਿੰਘ ਪਿੰਕੀ ਰਾਹੀਂ ਭੇਜੇ ਮਾਨਹਾਨੀ ਸਬੰਧੀ ਕਾਨੂੰਨੀ ਨੋਟਿਸ ਅਤੇ ਬਿਨ੍ਹਾਂ ਸ਼ਰਤ ਮਾਫ਼ੀ ਦੀ ਗੱਲ ਕਰਦਿਆਂ ਨੋਟਿਸ ਰਾਹੀ ਬੀਬੀ ਹਰਮਨਦੀਪ ਕੌਰ ਨੂੰ ਕਿਹਾ ਹੈ ਕਿ ਤੁਰੰਤ ਉਹ ਵੀਡੀਓ ਇੰਟਰਵਿਊ ਹਰ ਪਲੇਟਫ਼ਾਰਮ ਤੋਂ ਹਟਾਇਆ ਜਾਵੇ, ਕਿਸੇ ਵੀ ਕਿਸਮ ਦੀ ਮਾਨਹਾਨੀ ਵਾਲੀ ਟਿੱਪਣੀ ਕਰਨ ਤੋਂ ਰੋਕਿਆ ਜਾਵੇ ਅਤੇ 10 ਦਿਨਾਂ ਵਿਚ ਲਿਖਤੀ ਬਿਨ੍ਹਾਂ ਸ਼ਰਤ ਮਾਫ਼ੀ ਦੀ ਮੰਗ ਨੋਟਿਸ ਰਾਹੀਂ ਕੀਤੀ ਹੈ | ਜਨਤਕ ਤੌਰ ਉੱਤੇ ਸਪਸ਼ਟੀਕਰਨ ਦੇਣ ਦੀ ਵੀ ਗੱਲ ਕੀਤੀ ਹੈ | ਨੋਟਿਸ ਰਾਹੀਂ ਇਹ ਸਪਸ਼ਟ ਕੀਤਾ ਹੈ ਕਿ ਜੇ ਉਪਰੋਕਤ ਗੱਲਾਂ ਉੱਤੇ ਅਮਲ ਨਾ ਕੀਤਾ ਤਾਂ ਉਨ੍ਹਾਂ ਦਾ ਮੁੱਦਈ ਅਦਾਲਤੀ ਕਾਰਵਾਈ ਸ਼ੁਰੂ ਕਰ ਸਕੇਗਾ | ਜਦ ਕਿ ਕੌਂਸਲਰ ਹਰਮਨਦੀਪ ਕੌਰ ਨਾਲ ਸੰਪਰਕ ਨਹੀ ਹੋ ਸਕਿਆ ਹੈ |

Ad Position 22
No active advertisement
ਪਿਛਲੀ ਖ਼ਬਰ ਮਲੇਰਕੋਟਲਾ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਗਣਤੰਤਰ ਦਿਵਸ ਦੇ ਅਗਾਊਾ ਪ੍ਰਬੰਧਾਂ ਸੰਬੰਧੀ ਉੱਚ ਪੱਧਰੀ ਮੀਟਿੰਗ <br/>... ਅਗਲੀ ਖ਼ਬਰ -ਮਾਮਲਾ ਹਨੀ ਟਰੈਪ ਦਾ- ਬਲੈਕਮੇਲ ਕਰ ਕੇ ਲੱਖਾਂ ਰੁਪਏ ਹੜੱਪਣ ਦੇ ਦੋਸ਼ਾਂ ਤਹਿਤ ਚਾਰ ਖ਼ਿਲਾਫ਼ ਮਾਮਲਾ ਦਰਜ <br/>
Ad Position 24