22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਸਹਾਰਾ ਟਰੱਸਟ ਖਨੌਰੀ ਨੂੰ ਡੈੱਡ ਬਾਡੀ ਰੱਖਣ ਲਈ ਫਰੀਜ਼ਰ ਕੀਤਾ ਭੇਟ <br/>

Ad Position 21
No active advertisement
ਅਜੀਤ ਡੈਸਕ 24-01-2026
ਖਨੌਰੀ, 23 ਜਨਵਰੀ (ਥਿੰਦ) - ਸਮਾਜ ਸੇਵੀ ਕੰਮਾਂ ਦੇ ਲਈ ਹਮੇਸ਼ਾ ਹੀ ਮੋਹਰੀ ਰਹਿਣ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ) ਦੇ ਚੇਅਰਮੈਨ ਡਾ. ਐਸ ਪੀ ਸਿੰਘ ਉਬਰਾਏ ਵਲੋਂ ਖਨੌਰੀ ਦੇ ਸਮਾਜ ਸੇਵੀ ਸਹਾਰਾ ਟਰੱਸਟ ਨੂੰ ਡੈਡ ਬਾਡੀ ਰੱਖਣ ਦੇ ਲਈ ਇੱਕ ਫਰੀਜ਼ਰ ਭੇਟ ਕੀਤਾ ਗਿਆ ਜਿਸ ਦੀ ਹਰ ਪਾਸਿਉਂ ਸ਼ਲਾਘਾ ਹੋ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਨਵ ਸੇਵਾ ਵੈੱਲਫੇਅਰ ਯੂਥ ਕਲੱਬ ਖਨੌਰੀ ਖ਼ੁਰਦ ਦੇ ਪ੍ਰਧਾਨ ਕੋਮਲ ਮਲਿਕ ਨੇ ਦੱਸਿਆ ਕਿ ਖਨੌਰੀ ਵਿਖੇ ਭਾਖੜਾ ਨਹਿਰ ਹੈੱਡ ਤੇ ਸਹਾਰਾ ਟਰੱਸਟ ਵਲੋਂ ਭਾਖੜਾ ਨਹਿਰ ਵਿਚ ਡਿੱਗਣ ਵਾਲੇ ਜਾਂ ਖੁਦਕੁਸ਼ੀਆਂ ਕਰਨ ਵਾਲੇ ਲੋਕਾਂ ਦੀਆ ਲਾਸ਼ਾਂ ਦੀ ਭਾਲ ਕਰਨ ਲਈ ਆਉਂਦੇ ਲੋਕਾਂ ਦੇ ਰਾਤ ਨੂੰ ਰਹਿਣ ਅਤੇ ਆਰਾਮ ਕਰਨ ਲਈ ਇਮਾਰਤ ਬਣਾਈ ਗਈ ਹੈ ਅਤੇ ਭਾਖੜਾ ਨਹਿਰ ਵਿਚ ਰੁੜ੍ਹ ਕੇ ਆਉਂਦੀਆਂ ਕਈ ਬੇਪਛਾਣ ਜਾਂ ਲਾਵਾਰਸ ਲਾਸ਼ਾਂ ਨੂੰ ਰੱਖਣ ਲਈ ਬਹੁਤ ਪ੍ਰੇਸ਼ਾਨੀ ਆ ਰਹੀ ਸੀ | ਕੋਮਲ ਮਲਿਕ ਨੇ ਕਿਹਾ ਕਿ ਉਨ੍ਹਾਂ ਨੇ ਮਾਨਵ ਸੇਵਾ ਵੈੱਲਫੇਅਰ ਯੂਥ ਕਲੱਬ ਖਨੌਰੀ ਖ਼ੁਰਦ ਜਿਸ ਦੇ ਉਹ ਪ੍ਰਧਾਨ ਹਨ, ਵਲੋਂ ਲਗਭਗ ਚਾਰ - ਪੰਜ ਮਹੀਨੇ ਪਹਿਲਾਂ ਡੈਡ ਬਾਡੀ ਰੱਖਣ ਲਈ ਫਰੀਜਰ ਬਾਰੇ ਇੱਕ ਬੇਨਤੀ ਪੱਤਰ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾ. ਐਸ ਪੀ ਸਿੰਘ ਓਬਰਾਏ ਨੂੰ ਭੇਜਿਆ ਸੀ | ਇਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਡਾ. ੳਬਰਾਏ ਸਾਹਿਬ ਵਲੋਂ ਕੱਲ੍ਹ ਫਰੀਜ਼ਰ ਸਹਾਰਾ ਟਰੱਸਟ ਖਨੌਰੀ ਨੂੰ ਭੇਜਿਆ ਗਿਆ ਤੇ ਉਹ ਫਰੀਜ਼ਰ ਭਾਖੜਾ ਨਹਿਰ ਹੈੱਡ 'ਤੇ ਬਣੇ ਆਰਾਮ ਘਰ ਵਿਚ ਰੱਖਿਆ ਗਿਆ | ਇਸ ਪ੍ਰਤੀ ਸਹਾਰਾ ਟਰੱਸਟ ਖਨੌਰੀ ਦੇ ਪ੍ਰਧਾਨ ਜੋਰਾ ਸਿੰਘ ਉੱਪਲ, ਮਾਨਵ ਸੇਵਾ ਵੈੱਲਫੇਅਰ ਯੂਥ ਕਲੱਬ ਖਨੌਰੀ ਖ਼ੁਰਦ ਦੇ ਪ੍ਰਧਾਨ ਕੋਮਲ ਮਲਿਕ ਅਤੇ ਸਾਬਕਾ ਕੌਂਸਲਰ ਸਤੀਸ਼ ਬਾਂਸਲ ਨੇ ਡਾ. ਐਸ ਪੀ ਸਿੰਘ ਉਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਫਰੀਜ਼ਰ ਦੇ ਕੇ ਉਨ੍ਹਾਂ ਨੇ ਇਹ ਇੱਕ ਮਹਾਨ ਕੰਮ ਕੀਤਾ ਹੈ ਅਤੇ ਇਸ ਦੀ ਇੱਥੇ ਸਖਤ ਜ਼ਰੂਰਤ ਸੀ | ਪ੍ਰਧਾਨ ਜੋਰਾ ਸਿੰਘ ਉਪਲ ਅਤੇ ਕੋਮਲ ਮਲਿਕ ਨੇ ਸਮੂਹ ਸ਼ਹਿਰ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਲੋੜ ਪੈਣ ਤੇ ਉਹ ਵੀ ਇਸ ਫਰੀਜ਼ਰ ਨੂੰ ਵਰਤ ਸਕਦੇ ਹਨ | ਪ੍ਰਧਾਨ ਜੋਰਾ ਸਿੰਘ ਉੱਪਲ ਨੇ ਕਲੱਬ ਦਾ ਧੰਨਵਾਦ ਕੀਤਾ | ਸਹਾਰਾ ਟਰੱਸਟ ਵਿਖੇ ਫਰੀਜ਼ਰ ਪਹੁੰਚਣ ਮੌਕੇ ਭਾਜਪਾ ਆਗੂ ਸਤੀਸ਼ ਕੁਮਾਰ ਬਾਂਸਲ ਸਾਬਕਾ ਐਮ ਸੀ ਖਨੌਰੀ, ਸੰਦੀਪ ਕੁਮਾਰ, ਅਮਿਤ ਕੁਮਾਰ, ਮੋਹਨਦੀਪ ਸਿੰਘ ਇੰਸਾਂ, ਪ੍ਰਧਾਨ ਕੋਮਲ ਮਲਿਕ ਅਤੇ ਮਾਨਵ ਸੇਵਾ ਵੈੱਲਫੇਅਰ ਯੂਥ ਕਲੱਬ ਖਨੌਰੀ ਖ਼ੁਰਦ ਦੇ ਸਮੂਹ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਿਤਿਨ ਨਬੀਨ ਦੀ ਪ੍ਰਧਾਨਗੀ ਹੇਠ ਭਾਜਪਾ ਹੋਰ ਮਜ਼ਬੂਤ ਹੋਵੇਗੀ-ਅਨੁਰਾਗ ਵਰਮਾ <br/> ਅਗਲੀ ਖ਼ਬਰ ਟਰੈਫਿਕ ਜਾਗਰੂਕਤਾ ਸੈਮੀਨਾਰ ਕਰਵਾਇਆ
Ad Position 24