22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਕਾਲਜ ਵਿਦਿਆਰਥੀ ’ਤੇ ਹਮਲਾ ਕਰਨ ਦੇ ਦੋਸ਼ ਹੇਠ 11 ਜਣਿਆਂ ਖਿਲਾਫ਼ ਮਾਮਲਾ ਦਰਜ

ਡੇਰਾਬੱਸੀ (ਮੋਹਾਲੀ), 22 ਅਗਸਤ (ਗੁਰਮੀਤ ਸਿੰਘ)- ਰੇਲਵੇ ਫਾਟਕ ਨੇੜੇ ਕਾਲਜ ਵਿਦਿਆਰਥੀ ’ਤੇ ਤੇਜ਼ਧਾਰ...

Ad Position 21
No active advertisement
ਅਜੀਤ ਡੈਸਕ 22-08-2026

ਡੇਰਾਬੱਸੀ (ਮੋਹਾਲੀ), 22 ਅਗਸਤ (ਗੁਰਮੀਤ ਸਿੰਘ)- ਰੇਲਵੇ ਫਾਟਕ ਨੇੜੇ ਕਾਲਜ ਵਿਦਿਆਰਥੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਮਾਮਲੇ ’ਚ ਡੇਰਾਬੱਸੀ ਪੁਲਿਸ ਨੇ 8 ਨਾਮਜ਼ਦ ਅਤੇ 3 ਅਣਪਛਾਤੇ ਨੌਜਵਾਨਾਂ ਵਿਰੁੱਧ ਕੇਸ ਦਰਜ ਕੀਤਾ ਹੈ। ਘਟਨਾ ਤੋਂ ਬਾਅਦ ਸਾਰੇ ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਪਿੰਡ ਪਰਾਗਪੁਰ ਵਾਸੀ 21 ਸਾਲਾਂ ਤਰਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸਰਕਾਰੀ ਕਾਲਜ ਡੇਰਾਬੱਸੀ ’ਚ ਬੀਏ ਦੂਜੇ ਸਾਲ ਦਾ ਵਿਦਿਆਰਥੀ ਹੈ। ਉਸ ਨੇ ਦੱਸਿਆ ਕਿ 20 ਅਗਸਤ ਨੂੰ ਦੁਪਹਿਰ ਕਰੀਬ ਡੇਢ ਵਜੇ ਉਹ ਆਪਣੇ ਦੋਸਤਾਂ ਨਾਲ ਰੇਲਵੇ ਫਾਟਕ ਨੇੜੇ ਇਕ ਕੋਠੀ ਕੋਲ ਖੜ੍ਹਾ ਸੀ। ਇਸ ਦੌਰਾਨ ਕਾਲੇ ਰੰਗ ਦੀ ਥਾਰ ਅਤੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਕੁਝ ਨੌਜਵਾਨ ਉੱਥੇ ਪਹੁੰਚੇ ਅਤੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।

ਸ਼ਿਕਾਇਤਕਰਤਾ ਅਨੁਸਾਰ ਹਮਲਾਵਰਾਂ ਕੋਲ ਤਲਵਾਰ, ਗੰਡਾਸੀ, ਗਰਾਰੀ ਅਤੇ ਡੰਡੇ ਸਨ। ਗੁਰੀ ਨਾਂ ਦੇ ਨੌਜਵਾਨ ਨੇ ਉਸ ਦੇ ਸਿਰ ’ਤੇ ਤਲਵਾਰ ਨਾਲ ਵਾਰ ਕੀਤਾ। ਬਚਾਅ ਲਈ ਹੱਥ ਅੱਗੇ ਕਰਨ ਕਾਰਨ ਤਲਵਾਰ ਉਸ ਦੀ ਉਂਗਲ ’ਤੇ ਲੱਗੀ। ਹਮਲੇ ’ਚ ਉਸ ਦੇ ਹੱਥ, ਪਿੱਠ ’ਤੇ ਵੀ ਸੱਟਾਂ ਲੱਗੀਆਂ। ਤਰਨਪ੍ਰੀਤ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕੁਝ ਨੌਜਵਾਨ ਕਾਲਜ ’ਚ ਹੁੜਦੰਗ ਕਰਨ ਆਏ ਸਨ, ਜਿਸ ਦੌਰਾਨ ਉਸ ਨੇ ਗੁਰੀ ਦੇ ਵਿਵਹਾਰ ਦਾ ਵਿਰੋਧ ਕੀਤਾ ਸੀ। ਉਸ ਦਾ ਦੋਸ਼ ਹੈ ਕਿ ਇਸੇ ਰੰਜਿਸ਼ ਕਾਰਨ ਉਸ ’ਤੇ ਹਮਲਾ ਕੀਤਾ ਗਿਆ।

ਜ਼ਖ਼ਮੀ ਨੂੰ ਸਿਵਲ ਹਸਪਤਾਲ ਡੇਰਾਬੱਸੀ ਲਿਜਾਇਆ ਗਿਆ, ਜਿੱਥੋਂ ਉਸ ਨੂੰ ਸੈਕਟਰ-32 ਚੰਡੀਗੜ੍ਹ ਰੈਫ਼ਰ ਕੀਤਾ ਗਿਆ। ਬਾਅਦ ’ਚ ਪਰਿਵਾਰ ਉਸ ਨੂੰ ਕੁਰਾਲੀ ਦੇ ਹਸਪਤਾਲ ਲੈ ਗਿਆ। ਜਾਂਚ ਅਧਿਕਾਰੀ ਏ.ਐਸ.ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਗੁਰੀ, ਮਨਵਿੰਦਰ ਸਿੰਘ, ਜੱਸੂ, ਮੰਗਾ, ਪ੍ਰੀਤਪਾਲ, ਸਾਗਰ ਅਤੇ ਪ੍ਰਿੰਸ ਸਮੇਤ 11 ਵਿਰੁੱਧ ਬੀ.ਐਨ.ਐਸ. ਦੀਆਂ ਸਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਹਮਲੇ ਦੀ ਸਾਰੀ ਵੀਡੀਓ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਸੀ । 

Ad Position 22
No active advertisement
ਅਗਲੀ ਖ਼ਬਰ ਆਰ.ਸੀ.ਐਫ. ਵਲੋਂ ਮੇਮੂ ਰੇਕ, ਵੰਦੇ ਭਾਰਤ ਤੇ ਬੰਗਲਾ ਦੇਸ਼ ਰੇਲਵੇ ਲਈ ਰੇਲ ਡੱਬੇ ਤਿਆਰ ਕਰਨ ਦਾ ਉਪਰਾਲਾ ਸ਼ਲਾਘਾਯੋਗ- ਸੁਨ...
Ad Position 24