22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਜਲੰਧਰ ਦੇ ਸੂਰਿਆ ਐਨਕਲੇਵ ਵਿਚ 72 ਲੱਖ ਦੀ ਲੁੱਟ ਮਾਮਲੇ 'ਚ ਪੁਲਿਸ ਦਾ ਵੱਡਾ ਖੁਲਾਸਾ, 6 ਗ੍ਰਿਫ਼ਤਾਰ

ਜਲੰਧਰ, 22 ਅਗਸਤ- ਜਲੰਧਰ ਦੇ ਸੂਰਿਆ ਐਨਕਲੇਵ ਇਲਾਕੇ ਵਿਚ ਪੰਜ ਦਿਨ ਪਹਿਲਾਂ ਕਾਰੋਬਾਰੀ ਲਲਿਤ....

Ad Position 21
No active advertisement
ਅਜੀਤ ਡੈਸਕ 22-08-2026

ਜਲੰਧਰ, 22 ਅਗਸਤ- ਜਲੰਧਰ ਦੇ ਸੂਰਿਆ ਐਨਕਲੇਵ ਇਲਾਕੇ ਵਿਚ ਪੰਜ ਦਿਨ ਪਹਿਲਾਂ ਕਾਰੋਬਾਰੀ ਲਲਿਤ ਤੋਂ ਹੋਈ 72 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਦੇ ਮੁੱਖ ਮੁਲਜ਼ਮ ਸਣੇ ਕੁੱਲ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਮੁਤਾਬਕ, ਮਾਮਲੇ ਨੂੰ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਟ੍ਰੇਸ ਕਰ ਲਿਆ ਗਿਆ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ 72 ਲੱਖ ਰੁਪਏ ਦੀ ਰਕਮ, 2 ਕਾਰਾਂ ਅਤੇ 2 ਮੋਬਾਈਲ ਫੋਨ ਬਰਾਮਦ ਕੀਤੇ ਹਨ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਵਾਰਦਾਤ ਤੋਂ ਪਹਿਲਾਂ ਮੁਲਜ਼ਮਾਂ ਨੇ ਰੇਕੀ ਕੀਤੀ ਸੀ। ਕਾਰੋਬਾਰੀ ਲਲਿਤ ਆਪਣੀ ਕਾਰ ਵਿਚ ਜਾ ਰਹੇ ਸਨ, ਇਸੇ ਦੌਰਾਨ ਮੁਲਜ਼ਮਾਂ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰੀ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ। ਪੁਲਿਸ ਮੁਤਾਬਕ, ਮੁਲਜ਼ਮਾਂ ਨੇ ਪਹਿਲਾਂ ਹੀ ਇਸ ਵਾਰਦਾਤ ਦੀ ਯੋਜਨਾ ਤਿਆਰ ਕੀਤੀ ਹੋਈ ਸੀ। ਪੁਲਿਸ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਇਸ ਸਾਜ਼ਿਸ਼ ਦਾ ਮੁੱਖ ਮੁਲਜ਼ਮ ਸੱਤੀ ਖੋਸਲਾ ਅਤੇ ਉਸ ਦਾ ਰਿਸ਼ਤੇਦਾਰ ਹਰਦੀਪ ਸੀ। ਪੁਲਿਸ ਅਨੁਸਾਰ, ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਮੁਲਜ਼ਮ 13 ਤਾਰੀਖ ਨੂੰ ਮੌਕੇ 'ਤੇ ਪਹੁੰਚੇ ਸਨ ਅਤੇ ਇਲਾਕੇ ਦੀ ਜਾਂਚ ਕੀਤੀ ਸੀ।

ਜਾਂਚ ਮੁਤਾਬਕ, ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਇਕ ਗੱਡੀ ਵੀ ਤਿਆਰ ਕੀਤੀ ਸੀ। ਇਸ ਤੋਂ ਇਲਾਵਾ, ਬਟਾਲਾ ਦੇ ਇਕ ਮੁਲਜ਼ਮ ਨੂੰ 3 ਲੱਖ ਰੁਪਏ ਦੇਣ ਦੀ ਗੱਲ ਵੀ ਸਾਹਮਣੇ ਆਈ ਹੈ। ਵਾਰਦਾਤ ਤੋਂ ਬਾਅਦ ਮੁਲਜ਼ਮਾਂ ਦੇ ਵੱਖ-ਵੱਖ ਥਾਵਾਂ 'ਤੇ ਲੁਕਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਨੇ ਮਾਮਲੇ ਵਿਚ ਸ਼ਾਮਿਲ ਸਾਰੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਮੁਤਾਬਕ, ਗ੍ਰਿਫ਼ਤਾਰ ਮੁਲਜ਼ਮਾਂ ਵਿਚ ਵਿਕਾਸ, ਗੁਰ ਨਾਨਕ ਕਾਲੋਨੀ ਵਾਸੀ ਗੁਰਦਾਸਪੁਰ, ਹਰਦੀਪ ਉਰਫ਼ ਦੀਪੂ, ਸਾਹਿਲ, ਰਾਜਵੀਰ ਅਤੇ ਸੱਤੀ ਖੋਸਲਾ ਸ਼ਾਮਿਲ ਹਨ। ਜਾਂਚ ਦੌਰਾਨ ਵਿਕਾਸ ਖ਼ਿਲਾਫ਼ ਪਹਿਲਾਂ ਵੀ 6 ਮਾਮਲੇ ਦਰਜ ਹੋਣ ਦੀ ਗੱਲ ਸਾਹਮਣੇ ਆਈ ਹੈ। ਹੁਣ ਪੁਲਿਸ ਵਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਵਾਰਦਾਤ ਵਿਚ ਹੋਰ ਕੌਣ-ਕੌਣ ਸ਼ਾਮਿਲ ਸੀ ਅਤੇ 72 ਲੱਖ ਰੁਪਏ ਦੀ ਰਕਮ ਦੀ ਪੂਰੀ ਸਾਜ਼ਿਸ਼ ਕਿਵੇਂ ਤਿਆਰ ਕੀਤੀ ਗਈ।

Ad Position 22
No active advertisement
ਪਿਛਲੀ ਖ਼ਬਰ ਮਹਿੰਗਾਈ ਦੀ ਪਵੇਗੀ ਆਮ ਆਦਮੀ ’ਤੇ ਮਾਰ, ਰਾਸ਼ਨ ਸਮੱਗਰੀ ਦੇ ਭਾਅ ਵੱਧਣ ਕਾਰਨ ਤਿਉਹਾਰ ਪੈਣਗੇ ਫਿੱਕੇ ਅਗਲੀ ਖ਼ਬਰ ਕਾਲਜ ਵਿਦਿਆਰਥੀ ’ਤੇ ਹਮਲਾ ਕਰਨ ਦੇ ਦੋਸ਼ ਹੇਠ 11 ਜਣਿਆਂ ਖਿਲਾਫ਼ ਮਾਮਲਾ ਦਰਜ
Ad Position 24