22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਫੂਡ ਸੇਫਟੀ ਵਿਭਾਗ ਦੀ ਟੀਮ ਨੇ ਦੁੱਧ ਅਤੇ ਸਰੋਂ੍ਹ ਦੇ ਤੇਲ ਦੇ ਸੈਂਪਲ ਭਰੇ <br/>

Ad Position 21
No active advertisement
ਅਜੀਤ ਡੈਸਕ 24-01-2026
ਸ਼ੇਰਪੁਰ, 23 ਜਨਵਰੀ (ਦਰਸ਼ਨ ਸਿੰਘ ਖੇੜੀ) - ਫੂਡ ਸੇਫ਼ਟੀ ਵਿਭਾਗ ਦੀ ਟੀਮ ਵਲੋਂ ਮਿਲਾਵਟ ਖੋਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਕਸਬਾ ਸ਼ੇਰਪੁਰ ਵਿਖੇ ਦੁੱਧ ਦੀਆਂ ਤਿੰਨ ਡੇਅਰੀਆਂ 'ਤੋਂ ਦੁੱਧ ਅਤੇ ਕਰਿਆਨੇ ਦੀ ਦੁਕਾਨ 'ਤੋਂ ਸਰੋਂ੍ਹ ਦੇ ਤੇਲ ਸੈਂਪਲ ਭਰੇ ਗਏ | ਸਹਾਇਕ ਫੂਡ ਕਮਿਸ਼ਨਰ ਅਦਿਤੀ ਗੁਪਤਾ ਤੇ ਫੂਡ ਸੇਫ਼ਟੀ ਅਫ਼ਸਰ ਗੌਰਵ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਰੇ ਗਏ ਸੈਂਪਲਾਂ ਨੂੰ ਜਾਂਚ ਲਈ ਲੈਬੋਰੇਟਰੀ ਵਿਚ ਭੇਜਿਆ ਜਾਵੇਗਾ ਤੇ ਉਸ ਦੀ ਰਿਪੋਰਟ ਆਉਣ ਉਪਰੰਤ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਲੋਕਾਂ ਦੀ ਜਾਨ ਜੋਖ਼ਮ ਵਿਚ ਪਾਉਣ ਵਾਲੇ ਮਿਲਾਵਟ ਖੋਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਜ਼ਿਕਰਯੋਗ ਹੈ ਕਿ ਸੈਂਪਲ ਭਰਨ ਆਈ ਟੀਮ ਦੀ ਜਾਣਕਾਰੀ ਮਿਲਦੇ ਹੀ ਕਈ ਕਰਿਆਨਾ ਦੁਕਾਨਦਾਰ ਆਪੋ-ਆਪਣੀਆਂ ਦੁਕਾਨਾਂ ਬੰਦ ਕਰਕੇ ਭੱਜ ਗਏ ਜੋ ਅਜਿਹੇ ਦੁਕਾਨਦਾਰਾਂ ਵਲੋਂ ਮਿਲਾਵਟ ਖੋਰੀ ਕੀਤੇ ਜਾਣ ਵੱਲ ਨੂੰ ਇਸ਼ਾਰਾ ਕਰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਸੰਦੌੜ ਵਿਖੇ ਕਿਸਾਨ ਯੂਨੀਅਨ ਏਕਤਾ ਦੇ ਕਾਰਕੁਨਾਂ ਨੇ ਪ੍ਰੀਪੇਡ ਬਿਜਲੀ ਮੀਟਰ ਉਤਾਰੇ <br/> ਅਗਲੀ ਖ਼ਬਰ ਗਣਤੰਤਰ ਦਿਵਸ 'ਤੇ ਪੂਰੇ ਦੇਸ਼ ਵਿਚ ਟਰੈਕਟਰ ਮਾਰਚ ਕਰਨ ਦਾ ਕਿਸਾਨ ਆਗੂਆਂ ਕੀਤਾ ਫੈਸਲਾ <br/>
Ad Position 24