ਮਲੇਰਕੋਟਲਾ, 21 ਜਨਵਰੀ (ਮੁਹੰਮਦ ਹਨੀਫ਼ ਥਿੰਦ) - ਐਨ.ਆਰ.ਆਈ. ਕਲੱਬ, ਨੌਜਵਾਨ ਸਮਾਜਸੇਵਾ ਸੁਸਾਇਟੀ ਅਤੇ ਸਮੂਹ ਨਗਰ ਨਿਵਾਸੀ ਪਿੰਡ (ਕਿਸ਼ਨਗੜ੍ਹ) ਸੰਗਾਲੀ, ਜ਼ਿਲ੍ਹਾ ਮਲੇਰਕੋਟਲਾ ਵਲੋਂ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਨੂੰ ਸਮਰਪਿਤ ਲੋੜਵੰਦ ਪਰਿਵਾਰਾਂ ਦੀਆਂ 7 ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਸਮਾਰੋਹ ਅਤੇ ਮੁਫ਼ਤ ਖ਼ੂਨਦਾਨ ਕੈਂਪ ਦਾ ਆਯੋਜਨ 24 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ | ਉਪਰੋਕਤ ਜਾਣਕਾਰੀ ਦਿੰਦਿਆਂ ਪ੍ਰਧਾਨ ਗੁਰਪ੍ਰੀਤ ਸਿੰਘ ਕੁੱਬੜ ਸੰਗਾਲੀ ਆਸਟਰੇਲੀਆ, ਹਰਵਿੰਦਰ ਸਿੰਘ ਮੀਤ ਪ੍ਰਧਾਨ ਆਸਟਰੇਲੀਆ, ਰਿੰਕੂ ਸਿੱਧੂ ਆਸਟਰੇਲੀਆ, ਸੁਖਦੀਪ ਸਿੰਘ ਬੜਿੰਗ ਆਸਟਰੇਲੀਆ, ਪ੍ਰਦੀਪ ਸਿੰਘ ਜੌਹਲ ਆਸਟਰੇਲੀਆ, ਹੈਪੀ ਆਸਟਰੇਲੀਆ, ਬਬਲੂ ਮਰਾਹੜ ਆਸਟਰੇਲੀਆ, ਵਿੱਕੀ ਆਸਟਰੇਲੀਆ, ਮਨੀ ਆਸਟਰੇਲੀਆ, ਹਰਿੰਦਰ ਸਿੰਘ ਆਸਟਰੇਲੀਆ ਨੇ ਦੱਸਿਆ ਕਿ ਇਸ ਸਾਲਾਨਾ ਵਿਆਹ ਸਮਾਰੋਹ ਅਤੇ ਮੁਫ਼ਤ ਖ਼ੂਨਦਾਨ ਕੈਂਪ ਦੀਆਂ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਮੌਕੇ ਨੰਬਰਦਾਰ ਜਗਰੂਪ ਸਿੰਘ ਸੰਗਾਲੀ ਪ੍ਰਧਾਨ, ਖ਼ਜ਼ਾਨਚੀ ਗੁਰਤੇਜ ਸਿੰਘ, ਚੀਨਾ ਸੰਧੂ, ਨਿਰਮਲਜੀਤ ਸਿੰਘ, ਗੁਰਜੀਤ ਸਿੰਘ ਡੀ.ਸੀ, ਗੁਰੀ ਜ਼ੈਲਦਾਰ ਅਤੇ ਗੁਰਮਨ ਸਿੰਘ ਵੀ ਮੌਜੂਦ ਸਨ |