09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਨੈਸ਼ਨਲ ਸੈਪਕਟਾਕਰਾ ਚੈਂਪੀਅਨਸ਼ਿਪ 'ਚ ਸੀਬਾ ਦੀ ਸ਼ਗਨਪ੍ਰੀਤ ਕੌਰ ਨੇ ਜਿੱਤਿਆ ਕਾਂਸੀ ਦਾ ਤਗਮਾ <br/>

Ad Position 21
No active advertisement
ਅਜੀਤ ਡੈਸਕ 25-01-2026
ਲਹਿਰਾਗਾਗਾ, 24 ਜਨਵਰੀ (ਅਸ਼ੋਕ ਗਰਗ) - ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਵਿਖੇ ਕਰਵਾਈ ਗਈ 29ਵੀਂ ਨੈਸ਼ਨਲ ਸੈਪਕਟਾਕਰਾ ਚੈਂਪੀਅਨਸ਼ਿਪ ਵਿਚ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦੀ ਵਿਦਿਆਰਥਣ ਸ਼ਗਨਪ੍ਰੀਤ ਕੌਰ ਗੋਬਿੰਦਪੁਰਾ ਜਵਾਹਰਵਾਲਾ ਨੇ ਕਾਂਸੇ ਦਾ ਦਾ ਤਗਮਾ ਜਿੱਤ ਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਸ਼ਗਨਪ੍ਰੀਤ ਕੌਰ ਕਬੱਡੀ ਵਿਚ ਵੀ ਨੈਸ਼ਨਲ ਪੱਧਰ 'ਤੇ ਖੇਡ ਚੁੱਕੀ ਹੈ | ਖੇਡਾਂ ਦੇ ਨਾਲ-ਨਾਲ ਉਹ ਸਕੂਲ ਦੀ ਸਹਿ-ਵਿਦਿਅਕ ਗਤੀਵਿਧੀਆਂ ਵਿਚ ਸਰਗਰਮੀ ਨਾਲ ਸ਼ਮੂਲੀਅਤ ਕਰਦੀ ਹੈ | ਪੜ੍ਹਾਈ ਪੱਖੋਂ ਵੀ ਹਮੇਸ਼ਾ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ | ਕੋਚ ਸੁਭਾਸ਼ ਚੰਦ ਮਿੱਤਲ ਦੀ ਅਗਵਾਈ ਹੇਠ ਭਾਗ ਲੈਂਦਿਆਂ ਉਸ ਨੇ ਇਹ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਹੈ | ਇਸ ਤੋਂ ਇਲਾਵਾ ਅਵਨੀਤ ਕੌਰ ਰਾਮਪੁਰਾ ਜਵਾਹਰਵਾਲਾ ਅਤੇ ਗੁਰਜੋਤ ਸਿੰਘ ਗਾਗਾ ਨੇ ਵੀ ਪੰਜਾਬ ਟੀਮ ਵਲੋਂ ਭਾਗ ਲਿਆ | ਇਸ ਅੰਤਰਰਾਸ਼ਟਰੀ ਖੇਡ ਵਿਚ ਬੱਚਿਆਂ ਨੂੰ ਵਾਲੀਬਾਲ ਵਾਂਗ ਆਪਣੇ ਪੈਰਾਂ ਨਾਲ ਖੇਡਣਾ ਪੈਂਦਾ ਹੈ | ਜਿਸ ਵਿਚ ਭਾਗ ਲੈਂਦੇ ਹੋਏ ਖਿਡਾਰੀ ਆਪਣੀ ਸਰੀਰਕ ਸਮਰੱਥਾ ਅਤੇ ਮਾਨਸਿਕ ਵਿਕਾਸ ਨੂੰ ਵਿਕਸਿਤ ਕਰਦੇ ਹਨ | ਸਕੂਲ ਪਹੁੰਚਣ 'ਤੇ ਸ਼ਗਨਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਮੈਡਮ ਅਮਨ ਢੀਂਡਸਾ, ਪਿ੍ੰਸੀਪਲ ਫਲੈਵੀ ਡੇਵਿਡ, ਖੇਡ ਇੰਚਾਰਜ ਨਰੇਸ਼ ਚੌਧਰੀ ਅਤੇ ਰਣਦੀਪ ਸੰਗਤਪੁਰਾ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਟਰੈਫਿਕ ਪੁਲਿਸ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ <br/> ਅਗਲੀ ਖ਼ਬਰ ਅੱਖਾਂ ਦੀ ਜਾਂਚ ਕੈਂਪ ਦੌਰਾਨ 170 ਮਰੀਜ਼ਾਂ ਦੀ ਹੋਈ ਜਾਂਚ <br/>
Ad Position 24