10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਵਿੱਤ ਕਮਿਸ਼ਨ ਦੀ ਗ੍ਰਾਂਟ 'ਚੋਂ ਵਾਟਰ ਵਰਕਸਾਂ ਦੇ ਬਿਜਲੀ ਬਿਲੋ ਭਰਵਾਉਣ ਦਾ ਵਿਰੋਧ ਕਰਾਂਗੇ-ਪੰਚਾਇਤ ਯੂਨੀਅਨ <br/>

Ad Position 21
No active advertisement
ਅਜੀਤ ਡੈਸਕ 25-01-2026
ਮੂਨਕ, 24 ਜਨਵਰੀ (ਵਰਿੰਦਰ ਭਾਰਦਵਾਜ) - ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ ਲੱਗੇ ਪੀਣ ਵਾਲੇ ਪਾਣੀ ਦੇ ਵਾਟਰ ਵਰਕਸਾਂ ਦੇ ਬਿਜਲੀ ਦੇ ਬਕਾਇਆ ਪਏ ਬਿੱਲ 15ਵੇਂ ਵਿੱਤ ਕਮਿਸ਼ਨ ਦੀ ਆਈ ਗ੍ਰਾਂਟ 'ਚੋਂ ਭਰਵਾਉਣ ਸਬੰਧੀ ਜਾਰੀ ਕੀਤੇ ਪੱਤਰ ਦਾ ਸਮੂਹ ਪੰਚਾਇਤ ਯੂਨੀਅਨ ਬਲਾਕ ਅਨਦਾਣਾ ਐਟ ਮੂਨਕ ਦੇ ਸਰਪੰਚਾਂ ਵਲੋਂ ਤਿੱਖਾ ਵਿਰੋਧ ਕੀਤਾ ਗਿਆ | ਉਪਰੋਕਤ ਵਿਸ਼ੇ ਦੇ ਸਬੰਧ 'ਚ ਸਮੂਹ ਸਰਪੰਚਾਂ ਨੇ ਕਿਹਾ ਕਿ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਅਨਦਾਣਾ ਐਟ ਮੂਨਕ ਵਲੋਂ ਕਰੀਬ 10 ਗਰਾਮ ਪੰਚਾਇਤਾਂ ਅਨਦਾਣਾ, ਬਾਦਲਗੜ੍ਹ, ਭੂਲਣ, ਭੂੰਦੜਭੈਣੀ, ਚੱਠਾ ਗੋਬਿੰਦਪੁਰਾਂ, ਗੁਲਾੜ੍ਹੀ, ਘਮੂਰਘਾਟ, ਕਰੌਦਾ, ਖਨੌਰੀ ਖ਼ੁਰਦ ਅਤੇ ਸ਼ੇਰਗੜ੍ਹ ਨੂੰ ਸਬੰਧਿਤ ਪੰਚਾਇਤ ਸਕੱਤਰਾਂ ਰਾਹੀਂ 15 ਵੇਂ ਵਿੱਤ ਕਮਿਸ਼ਨ ਵਿਚੋਂ ਵਾਟਰ ਵਰਕਸਾਂ ਦੇ ਬਕਾਇਆ ਰਹਿੰਦੇ ਬਿਜਲੀ ਦੇ ਬਿੱਲ ਭਰਨ ਸਬੰਧੀ ਉਕਤ ਪੰਚਾਇਤਾਂ ਵਿਚ ਮਤਾ ਪਾਸ ਕਰਵਾ ਕੇ ਬੀ.ਡੀ.ਪੀ.ਓ. ਦਫ਼ਤਰ ਅਨਦਾਣਾ ਵਿਚ ਦੇਣ ਲਈ ਕਿਹਾ ਗਿਆ ਹੈ | ਪ੍ਰੰਤੂ ਪੰਚਾਇਤ ਯੂਨੀਅਨ ਬਲਾਕ ਅਨਦਾਨਾ ਵਲੋਂ ਵਿਚਾਰ-ਵਟਾਂਦਰਾ ਕਰਨ ਉਪਰੰਤ ਫੈਸਲਾ ਲਿਆ ਗਿਆ ਕਿ ਸਰਕਾਰ ਵਲੋਂ ਪ੍ਰਾਪਤ ਰਾਸ਼ੀ /ਗਰਾਂਟ ਪਿੰਡ ਵਿਚ ਹੀ ਵਿਕਾਸ ਦੇ ਕੰਮਾਂ ਲਈ ਹੀ ਖ਼ਰਚ ਕੀਤੀ ਜਾਵੇ, ਕਿਉਂਕਿ ਬਹੁਤ ਸਾਰੇ ਪਿੰਡਾਂ ਵਿਚ ਆਮਦਨ ਦੇ ਸਾਧਨ ਵੀ ਨਹੀਂ ਹਨ | ਸਿਰਫ਼ ਇਸ ਰਾਸ਼ੀ ਨਾਲ ਹੀ ਵਿਕਾਸ ਦੇ ਕੰਮ ਕਰਵਾਏ ਜਾਂਦੇ ਹਨ ਅਤੇ ਕੁੱਝ ਪਿੰਡਾਂ ਵਿਚ ਸ਼ੁਰੂ ਕੀਤੇ ਗਏ ਵਿਕਾਸ ਕੰਮ ਹਾਲੇ ਅਧੂਰੇ ਹਨ | ਪੰਚਾਇਤ ਯੂਨੀਅਨ ਦੇ ਆਗੂਆਂ ਵਲੋਂ ਇਹ ਵੀ ਫੈਸਲਾ ਲਿਆ ਗਿਆ ਕਿ ਵਾਟਰ ਵਰਕਸਾਂ ਦੇ ਬਕਾਇਆ ਰਹਿੰਦੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਕਰਨ ਲਈ ਕੋਈ ਵੀ ਮਤਾ ਪੰਚਾਇਤਾਂ ਵਲੋਂ ਪਾਸ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਪੰਚਾਇਤਾਂ ਵਲੋਂ ਬਿੱਲਾਂ ਦੀ ਅਦਾਇਗੀ ਕੀਤੀ ਜਾਵੇਗੀ | ਸਰਪੰਚਾਂ ਨੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) / ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਕਿ ਰਹਿੰਦੇ ਬਿੱਲਾਂ ਦੀ ਬਕਾਇਆ ਰਾਸ਼ੀ ਖਪਤਕਾਰਾਂ ਤੋਂ ਹੀ ਭਰਵਾਈ ਜਾਵੇ | ਇਸ ਸਬੰਧੀ ਸਰਪੰਚਾਂ ਵਲੋਂ ਇੱਕ ਮੰਗ ਪੱਤਰ ਬੀ.ਡੀ.ਪੀ.ਓ. ਦਫ਼ਤਰ ਅਨਦਾਣਾ ਦੇ ਪੰਚਾਇਤ ਅਫ਼ਸਰ ਨਰੇਸ਼ ਕੁਮਾਰ ਨੂੰ ਦਿੱਤਾ ਗਿਆ | ਇਸ ਮੌਕੇ ਪੰਚਾਇਤ ਯੂਨੀਅਨ ਤੇ ਪਿੰਡਾ ਦੇ ਸਰਪੰਚਾਂ ਵਿਚ ਸ਼ੀਸ਼ਪਾਲ ਮਲਿਕ ਖਨੌਰੀ ਖ਼ੁਰਦ, ਹਰਦੀਪ ਸਿੰਘ ਭੂੰਦੜ ਭੈਣੀ, ਬੂਟਾ ਸਿੰਘ ਬਾਦਲਗੜ੍ਹ, ਸਤਵੀਰ ਸਿੰਘ ਕੁਦਨੀ, ਸ਼ਮਸ਼ੇਰ ਸਿੰਘ ਕਰੋਦਾ, ਰਿਸ਼ੀਪਾਲ ਗੁਲਾੜੀ, ਸਮੇਤ ਹੋਰ ਸਰਪੰਚ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ 'ਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਦਾ ਸਨਮਾਨ ਅਗਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਨੇ ਲੋੜਵੰਦਾਂ ਨੂੰ ਆਰਥਿਕ ਸਹਾਇਤਾ ਦੇ ਚੈੱਕ ਵੰਡੇ
Ad Position 24