ਸੰਗਰੂਰ, 24 ਜਨਵਰੀ (ਚੌਧਰੀ ਨੰਦ ਲਾਲ ਗਾਂਧੀ)- ਅਗਰਵਾਲ ਸਭਾ ਸੰਗਰੂਰ, ਅਗਰਵਾਲ ਵੁਮੈਨ ਆਰਗਨਾਈਜ਼ੇਸ਼ਨ ਸੰਗਰੂਰ ਵਲੋਂ ਸੁੰਦਰ ਕਾਂਡ ਦਾ ਪਾਠ, ਸਨਮਾਨ ਸਮਾਰੋਹ ਅਤੇ ਵਿਸ਼ਾਲ ਖ਼ੂਨਦਾਨ ਕੈਂਪ 25 ਜਨਵਰੀ ਨੂੰ ਸੰਗਰੂਰ ਪਟਿਆਲਾ ਰੋਡ 'ਤੇ ਸਥਿਤ ਅਗਰਵਾਲ ਕਮਿਊਨਿਟੀ ਭਵਨ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਮਾਗਮ ਦੀਆਂ ਤਿਆਰੀਆਂ ਤੇ ਪ੍ਰਬੰਧਾਂ ਨੂੰ ਲੈ ਕੇ ਅਗਰਵਾਲ ਸਭਾ ਸੰਗਰੂਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਹੋਈ | ਇਸ ਸਬੰਧੀ ਅਗਰਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ, ਜਨਰਲ ਸੈਕਟਰੀ ਸਿਸ਼ਨ ਕੁਮਾਰ ਗਰਗ, ਖ਼ਜ਼ਾਨਚੀ ਅਭਿਮਨਯੂ ਜਿੰਦਲ, ਸਰਪ੍ਰਸਤ ਰਾਜੀਵ ਜਿੰਦਲ ਉੱਘੇ ਇਤਿਹਾਸਕਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕੇ ਦੀ ਸੁੱਖ ਸ਼ਾਂਤੀ ਲਈ ਅਗਰਵਾਲ ਕਮਿਊਨਿਟੀ ਭਵਨ ਵਿਖੇ ਸੁੰਦਰ ਕਾਂਡ ਦਾ ਪਾਠ ਬੜੇ ਸ਼ਰਧਾ ਨਾਲ ਕਰਵਾਇਆ ਜਾ ਰਿਹਾ | ਉਨ੍ਹਾਂ ਦੱਸਿਆ ਕਿ ਸੁੰਦਰ ਕਾਂਡ ਦੇ ਪਾਠ ਦੌਰਾਨ ਡਾ. ਪੰਕਜ ਗੁਪਤਾ ਅਤੇ ਸੋਨੀਆ ਗੁਪਤਾ ਵਲੋਂ ਪੂਜਾ ਕਰਵਾਈ ਜਾਵੇਗੀ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਦੌਰਾਨ ਅਗਰਵਾਲ ਭਾਈਚਾਰੇ ਨਾਲ ਸੰਬੰਧਿਤ ਵਿੱਦਿਅਕ ਖੇਤਰ 'ਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਜਾਵੇਗਾ ਅਤੇ ਨਾਲ ਹੀ ਵਿਸ਼ਾਲ ਖ਼ੂਨ ਦਾਨ ਕੈਂਪ ਦਾ ਆਯੋਜਨ ਕੀਤਾ ਜਾਵੇਗਾ | ਇਸ ਸਮਾਗਮ ਦੌਰਾਨ ਪ੍ਰਸਿੱਧ ਲੇਖਕਾ ਨਿਧੀ ਗਰਗ ਦੀ ਕਿਤਾਬ ਦੀ ਵੀ ਘੁੰਡ ਚੁਕਾਈ ਕੀਤੀ ਜਾਵੇਗੀ | ਇਸ ਮੌਕੇ ਮੁਕੇਸ਼ ਕੁਮਾਰ ਲੱਕੀ, ਵਿਜੈ ਕੁਮਾਰ ਸਿੰਗਲਾ, ਮਾ. ਰਜਿੰਦਰ ਕੁਮਾਰ, ਸੇਵਕ ਜਿੰਦਲ, ਜੇ.ਪੀ ਗੋਇਲ, ਸ਼ੁਭਮ ਬਾਂਸਲ, ਅਨਿਲ ਕੁਮਾਰ ਘੀਚਾ, ਅਵਿਨਾਸ਼ ਸ਼ਰਮਾ, ਪਰਦੀਪ ਸ਼ਰਮਾ (ਪਾਵਰ ਜਿਮ) ਪ੍ਰਧਾਨ ਸਨਾਤਨ ਉਤਕਰਸ਼ ਫਾਉਡੇਸ਼ਨ ਸੰਗਰੂਰ, ਅਰੁਣ ਪਰਾਸਰ, ਕਿਸ਼ ਸੈਣੀ ਆਦਿ ਮੌਜੂਦ ਸਨ |