ਸ਼ਹਿਣਾ, 24 ਜਨਵਰੀ (ਸੁਰੇਸ਼ ਗੋਗੀ)-ਆਰ.ਪੀ. ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਮਾਤਾ ਸਰਸਵਤੀ ਦੀ ਪੂਜਾ ਅਰਚਨਾ ਨਾਲ ਕੀਤੀ ਗਈ | ਇਸ ਮੌਕੇ ਉੱਤੇ ਵਿਦਿਆਰਥੀਆਂ ਨੇ ਭਾਸ਼ਣ ਅਤੇ ਕਵਿਤਾਵਾਂ ਪੇਸ਼ ਕੀਤੀਆਂ | ਸੰਸਥਾ ਦੇ ਚੇਅਰਮੈਨ ਪਵਨ ਧੀਰ, ਪਿ੍ੰਸੀਪਲ ਅਨੁਜ ਸ਼ਰਮਾ ਨੇ ਕਿਹਾ ਕਿ ਬਸੰਤ ਪੰਚਮੀ ਸਿਰਫ਼ ਰੁੱਤ ਬਦਲਣ ਦਾ ਤਿਉਹਾਰ ਨਹੀਂ ਹੈ ਬਲਕਿ ਗਿਆਨ, ਸਿਰਜਨਸ਼ੀਲਤਾ ਅਤੇ ਨਵੀਂ ਊਰਜਾ ਦਾ ਪ੍ਰਤੀਕ ਹੈ | ਮਾਂ ਸਰਸਵਤੀ ਦੀ ਕਿ੍ਪਾ ਨਾਲ ਸਾਨੂੰ ਸਿੱਖਿਆ, ਬੁੱਧੀ ਅਤੇ ਰਚਨਾਤਮਿਕਤਾ ਦਾ ਆਸ਼ੀਰਵਾਦ ਮਿਲਦਾ ਹੈ | ਇਸ ਮੌਕੇ ਵਾਈਸ ਪਿ੍ੰਸੀਪਲ ਗੁਰਪ੍ਰੀਤ ਕੌਰ ਸਿੱਧੂ, ਕੋਆਰਡੀਨੇਟਰ ਅੰਜੂ ਸ਼ਰਮਾ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |