07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸ਼ੇਰੋ ਦੇ ਵੱਡੇ ਬੱਸ ਸਟੈਂਡ ਨੂੰ ਜਾਂਦਾ ਰਸਤਾ ਬਣਿਆ ਨਰਕ ਦਾ ਨਮੂਨਾ <br/>

Ad Position 21
No active advertisement
ਅਜੀਤ ਡੈਸਕ 26-01-2026
ਲੌਂਗੋਵਾਲ, 25 ਜਨਵਰੀ (ਵਿਨੋਦ, ਖੰਨਾ) - ਪਿੰਡ ਸ਼ੇਰੋਂ ਵਿਖੇ ਵੱਡੇ ਬੱਸ ਸਟੈਂਡ ਨੂੰ ਜਾਂਦਾ ਰਸਤਾ ਨਿਕਾਸੀ ਨਾਲੀਆਂ ਦੀ ਸਫ਼ਾਈ ਨਾ ਹੋਣ ਕਾਰਨ ਨਰਕ ਦਾ ਨਮੂਨਾ ਬਣਿਆ ਹੋਇਆ ਹੈ | ਇਹ ਰਸਤਾ ਬੱਸ ਸਟੈਂਡ ਨੂੰ ਜਾਣ ਵਾਲਾ ਪ੍ਰਮੁੱਖ ਰਸਤਾ ਹੈ ਬਾਹਰ ਅੰਦਰ ਜਾਣ ਲਈ ਅਤੇ ਬਾਹਰੋਂ ਪਿੰਡ ਚ ਆਉਣ ਲਈ ਲੋਕਾਂ ਦਾ ਇਸ ਰਸਤਿਓਾ ਗੁਜ਼ਰਨਾ ਮਜਬੂਰੀ ਹੈ | ਸਕੂਲੇ ਜਾਣ ਵਾਲੇ ਨਿੱਕੇ ਨਿੱਕੇ ਨਿਆਣੇ ਅਤੇ ਕੰਮ ਧੰਦੇ ਤੇ ਜਾਣ ਵਾਲੇ ਰਾਹਗੀਰ ਗੰਦੇ ਪਾਣੀ ਵਿਚੋਂ ਦੀ ਹੀ ਲੰਘਣ ਲਈ ਮਜਬੂਰ ਹਨ | ਸਕੂਲ ਜਾਣ ਵਾਲੇ ਬੱਚਿਆਂ ਦੀਆਂ ਵਰਦੀਆਂ ਅਤੇ ਰਾਹਗੀਰਾਂ ਦੇ ਕੱਪੜੇ ਇੱਥੋਂ ਲੰਘਣ ਵੇਲੇ ਖ਼ਰਾਬ ਹੋ ਜਾਂਦੇ ਹਨ | ਇਸ ਗੰਦੇ ਪਾਣੀ ਉੱਪਰ ਪੈਦਾ ਹੋਏ ਮੱਛਰ ਅਤੇ ਮੱਖੀਆਂ ਕਿਸੇ ਵੱਡੀ ਬਿਮਾਰੀ ਨੂੰ ਸੱਦਾ ਦੇ ਰਹੀਆਂ ਹਨ ਪਰ ਕੋਈ ਵੀ ਪੰਚਾਇਤੀ ਜਾਂ ਸਰਕਾਰ ਦਾ ਨੁਮਾਇੰਦਾ ਇਸ ਅਹਿਮ ਮਸਲੇ ਵੱਲ ਧਿਆਨ ਨਹੀਂ ਦੇ ਰਿਹਾ | ਇੱਥੋਂ ਦੇ ਰਹਿਣ ਵਾਲੇ ਅਗਾਂਹਵਧੂ ਨੌਜਵਾਨ ਸਤਿੰਦਰਪਾਲ ਸਿੰਘ ਕਿੱਕੀ ਅਤੇ ਹੋਰਨਾਂ ਲੋਕਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇੱਥੇ ਪੰਚਾਇਤੀ ਮੋਟਰ ਲਾਈ ਸੀ ਉਸ ਦਾ ਸਾਰਾ ਮਲਬਾ ਨਾਲੀਆਂ ਚ ਚਲਾ ਗਿਆ ਅਤੇ ਨਾਲੀਆਂ ਬੰਦ ਹੋ ਗਈਆਂ | ਇਸ ਤੋਂ ਇਲਾਵਾ ਮੇਨ ਨਿਕਾਸੀ ਨਾਲਾ ਹੈ ਉਸ ਦੀ ਦੀ ਵੀ ਲੰਮੇ ਅਰਸੇ ਤੋਂ ਸਫ਼ਾਈ ਨਹੀਂ ਕਰਵਾਈ ਗਈ | ਇਨ੍ਹਾਂ ਹੀ ਨਹੀਂ ਇੱਥੇ ਜੋ ਅੱਧ ਅਧੂਰੀਆਂ ਪੁਲੀਆਂ ਬਣੀਆਂ ਹਨ ਉਹ ਵੀ ਨਿੱਤ ਦਿਨ ਹਾਦਸਿਆਂ ਦਾ ਸਬੱਬ ਬਣੀਆਂ ਹੋਈਆਂ ਹਨ | ਇਹ ਪਿੰਡ ਦਾ ਪ੍ਰਮੁੱਖ ਰਸਤਾ ਹੋਣ ਦੇ ਬਾਵਜੂਦ ਵੀ ਇਸ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾ ਰਿਹਾ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਸਮੱਸਿਆ ਦਾ ਨਿਪਟਾਰਾ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ (ਬ) ਦਾ ਉਭਾਰ, ਪੰਥਕ ਹਿੱਤਾਂ ਲਈ ਸ਼ੁੱਭ ਸੰਕੇਤ - ਜਥੇਦਾਰ ਸੇਹਕੇ... ਅਗਲੀ ਖ਼ਬਰ ਬਨਾਸਰ ਬਾਗ਼ ਦੀਆਂ ਇਤਿਹਾਸਕ ਇਮਾਰਤਾਂ ਨੂੰ ਵਿਆਹ ਸਮਾਗਮ ਲਈ ਵਰਤਣ ਉੱਤੇ ਪ੍ਰਗਟਾਇਆ ਸਖਤ ਇਤਰਾਜ਼
Ad Position 24