ਸੰਗਰੂਰ, 25 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਵਿਭਾਗੀ ਹਦਾਇਤਾਂ ਅਨੁਸਾਰ ਏ.ਆਈ ਸਾਖਰਤਾ ਨੂੰ ਮੁੱਖ ਰੱਖਦੇ ਹੋਏ ਏ.ਆਈ ਨਾਲ ਸਬੰਧਿਤ ਕੰਪਿਊਟਰ ਅਧਿਆਪਕਾਂ ਦੀ ਜ਼ਿਲ੍ਹਾ ਪੱਧਰੀ ਟਰੇਨਿੰਗ ਕਰਵਾਈ ਗਈ | ਸਰਕਾਰੀ ਹਾਈ ਸਕੂਲ ਘਨੌਰ ਕਲਾਂ ਬਲਾਕ ਧੂਰੀ ਵਿਖੇ ਕੰਪਿਊਟਰ ਅਧਿਆਪਕਾ ਸ਼੍ਰੀਮਤੀ ਨਵਜੋਤ ਕੌਰ ਵਲੋਂ ਸਕੂਲ ਮੁਖੀ ਸ. ਪਰਮਜੀਤ ਸਿੰਘ ਕੈਂਥ ਦੀ ਅਗਵਾਈ ਵਿਚ ਵਿਦਿਆਰਥੀਆਂ ਨੂੰ ਆਈ ਲਿਟਰੇਸੀ, ਏ.ਆਈ ਦੇ ਇਤਿਹਾਸ, ਇਸ ਦੇ ਵੱਖ-ਵੱਖ ਕਿਸਮਾਂ ਅਤੇ ਸਿੱਖਿਆ ਦੇ ਖੇਤਰ ਵਿਚ ਏ.ਆਈ ਵਿਸ਼ੇਸ਼ ਰੋਲ ਤੇ ਇਸ ਦੇ ਫ਼ਾਇਦੇ ਅਤੇ ਨੁਕਸਾਨ ਤੋਂ ਜਾਣੂੰ ਕਰਵਾਇਆ ਗਿਆ ਅਤੇ ਵਿਭਾਗੀ ਹਦਾਇਤਾਂ ਅਨੁਸਾਰ ਵਿਭਾਗ ਵਲੋਂ ਭੇਜੀਆਂ ਗਈਆਂ ਏ.ਆਈ ਨਾਲ ਸਬੰਧਿਤ ਵੀਡੀਉਜ਼ ਵੀ ਵਿਦਿਆਰਥੀਆਂ ਨੂੰ ਦਿਖਾਈਆਂ ਗਈਆਂ | ਇਸ ਵਡਮੁੱਲੀ ਜਾਣਕਾਰੀ ਤੋਂ ਵਿਦਿਆਰਥੀਆਂ ਨੇ ਬਹੁਤ ਵਧੀਆ ਦਿਖਲਾਈ ਲਈ ਅਤੇ ਇਸ ਟਰੇਨਿੰਗ ਵਿਚ ਵੀ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ |