08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸ੍ਰੀ ਸਾਲਾਸਰ ਬਾਲਾ ਜੀ ਸ਼ਕਤੀ ਧਾਮ ਮੰਦਰ ਨਿਰਮਾਣ ਸੰਬੰਧੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 26-01-2026
ਅਹਿਮਦਗੜ੍ਹ, 25 ਜਨਵਰੀ (ਸੁਖਜੀਤ ਸਿੰਘ ਖੇੜਾ, ਰਵਿੰਦਰ ਪੁਰੀ, ਰਣਧੀਰ ਸਿੰਘ ਮਹੋਲੀ) - ਸ਼੍ਰੀ ਸਾਲਾਸਰ ਬਾਲਾ ਜੀ ਸੇਵਾ ਟਰੱਸਟ ਅਹਿਮਦਗੜ੍ਹ ਵਲੋਂ ਸ਼੍ਰੀ ਸਾਲਾਸਰ ਬਾਲਾ ਜੀ ਦੇ ਮੰਦਰ ਦੇ ਨਿਰਮਾਣ ਸੰਬੰਧੀ ਵਿਸ਼ੇਸ਼ ਮੀਟਿੰਗ ਪ੍ਰਧਾਨ ਅਨੰਦ ਮਿੱਤਲ, ਦੀਪਕ ਸੋਨੂ ਰਾਮਾਨੰਦ, ਚੇਅਰਮੈਨ ਜਗਦੀਸ਼ ਗੋਇਲ, ਅਨਿਲ ਪੱਖੋਵਾਲ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ | ਜਿਸ ਵਿਚ ਵਿਸ਼ੇਸ਼ ਤੌਰ ਤੇ ਸੰਜੀਵ ਗਰਗ, ਰਾਜੀਵ ਗਰਗ ਰਾਜਾ ਭਾਈ, ਡਾਕਟਰ ਸੁਨੀਤ ਹਿੰਦ, ਜਗਦੀਸ਼ ਗੋਇਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਮਾਜ ਸੇਵਕਾਂ ਨੇ ਹਿੱਸਾ ਲਿਆ | ਇਸ ਮੌਕੇ ਸੰਜੀਵ ਗਰਗ ਅਤੇ ਰਜੀਵ ਗਰਗ ਵਲੋਂ ਐਲਾਨ ਕੀਤਾ ਗਿਆ ਕਿ ਬਾਲਾ ਜੀ ਦੇ ਮੰਦਰ ਨਿਰਮਾਣ ਲਈ ਉਹ ਮੰਦਰ ਦੀ ਨੀਂਹ ਤੋਂ ਲੈ ਕੇ ਨਿਰਮਾਣ ਅਤੇ ਪ੍ਰਾਣ ਪ੍ਰਤਿਸ਼ਠਾ ਤੱਕ ਟਰੱਸਟ ਦੀ ਦੇਖ ਹੇਠ ਸਾਰਾ ਨਿਰਮਾਣ ਬਾਲਾ ਜੀ ਦੇ ਆਸ਼ੀਰਵਾਦ ਨਾਲ ਕਰਨਗੇ | ਉਨ੍ਹਾਂ ਆਪਣੇ ਵਲੋਂ ਐਲਾਨ ਕੀਤਾ ਕਿ ਇਸ ਮੰਦਰ ਦਾ ਨਾਮ ਸ੍ਰੀ ਸਾਲਾਸਰ ਬਾਲਾ ਜੀ ਸ਼ਕਤੀ ਧਾਮ ਹੋਵੇਗਾ ਤੇ ਜਲਦ ਮੰਦਰ ਦਾ ਨਿਰਮਾਣ ਸ਼ੁਰੂ ਹੋਵੇਗਾ, ਜਿਸ 'ਤੇ ਸਾਰਿਆਂ ਨੇ ਇਸ ਦਾ ਸਵਾਗਤ ਕੀਤਾ | ਇਸ ਮੌਕੇ ਟਰੱਸਟ ਦੇ ਸਮੂਹ ਮੈਂਬਰਾਂ ਵਲੋਂ ਜਿੱਥੇ ਰਾਜਾ ਭਾਈਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ ਉੱਥੇ ਹੀ ਸਮੂਹ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਗਈ ਅਤੇ ਇਸ ਦਿਨ ਨੂੰ ਸੁਨਹਿਰੀ ਦਿਨ ਆਖਿਆ | ਇਸ ਮੌਕੇ 'ਤੇ ਪ੍ਰਧਾਨ ਆਨੰਦ ਮਿੱਤਲ, ਚੇਅਰਮੈਨ ਜਗਦੀਸ਼ ਗੋਇਲ, ਸੋਨੂੰ ਰਾਮਾਨੰਦ, ਟੀਟੂ ਤਾਇਲ, ਅਨਿਲ ਜੈਨ ਪੱਖੋਵਾਲ ਵਾਲੇ, ਬੱਗਾ ਡਾਂਗੋਂ ਵਾਲੇ, ਸੋਮੀ ਖੇਤਪਾਲ, ਰਮੇਸ਼ ਸਿੰਗਲਾ, ਡਾ. ਪੁਨੀਤ ਹਿੰਦ, ਰਵਿੰਦਰ ਪੁਰੀ, ਮਹੇਸ਼ ਸ਼ਰਮਾ, ਚੇਅਰਮੈਨ ਬਲਦੇਵ ਕਿ੍ਸ਼ਨ ਮਲੌਦ, ਸੋਹਣ ਲਾਲ ਬੁਟਾਰੀ ਵਾਲੇ, ਮਹਿੰਦਰ ਪਾਲ, ਕਮਲੇਸ਼ ਗੋਇਲ, ਚੰਦਰ ਸ਼ੇਖਰ ਗੁਪਤਾ, ਪਵਨ ਗੋਇਲ, ਗੋਪਾਲ ਕਿ੍ਸ਼ਨ ਟੋਨੀ, ਨਰਾਇਣ ਦਾਸ ਗੋਇਲ, ਕੀਮਤੀ ਲਾਲ, ਕਾਕਾ ਭਗਤ ਰਾਮ, ਪ੍ਰਵੀਨ ਜੈਨ, ਸਮਾਜ ਸੇਵਕ ਵਿਜੇ ਢੰਡ, ਦੀਪਕ ਪੰਨਾ ਨਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਗਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਵਿਰੁੱਧ ਡੈਮੋਕਰੈਟਿਕ ਮਨਰੇਗਾ ਫ਼ਰੰਟ ਪੰਜਾਬ ਵਲੋਂ ਪਟਿਆਲਾ ਵਿਖੇ ਵਿਸ਼ਾਲ ਰੋਸ ਪ੍ਰਦਰਸ... ਅਗਲੀ ਖ਼ਬਰ ਵਿਦਿਆਰਥੀਆਂ ਨੂੰ ਏ.ਆਈ. ਬਾਰੇ ਜਾਣਕਾਰੀ ਦਿੱਤੀ <br/>
Ad Position 24