ਸੁਨਾਮ ਊਧਮ ਸਿੰਘ ਵਾਲਾ, 25 ਜਨਵਰੀ (ਧਾਲੀਵਾਲ, ਭੁੱਲਰ) - ਸ੍ਰੀ ਨੀਲਕੰਠਏਸਵਰ ਰਾਮ ਮੰਦਰ ਸੀਤਾਸਰ ਕਮੇਟੀ ਦੀ ਮੀਟਿੰਗ ਪ੍ਰਧਾਨ ਇੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਸਥਾਨਕ ਸੀਤਾਸਰ ਧਾਮ ਵਿਖੇ ਹੋਈ | ਇਸ ਸਮੇਂ ਡੇਰਾ ਗੰਜ ਸ਼ਹੀਦਾਂ ਦੀ ਮਾਹੀ ਮਹੰਤ, ਨੂਰ ਮਹੰਤ ਅਤੇ ਸੰਤ ਸ਼੍ਰੋਮਣੀ ਸੁਆਮੀ ਦਮੋਦਰ ਵਲੋਂ ਕਮੇਟੀ ਦਾ ਨਵੇਂ ਸਾਲ 2026 ਦਾ ਰੰਗਦਾਰ ਕੈਲੰਡਰ ਜਾਰੀ ਕੀਤਾ ਗਿਆ | ਮਾਹੀ ਮਹੰਤ ਅਤੇ ਨੂਰ ਮਹੰਤ ਨੇ ਕਮੇਟੀ ਵਲੋਂ ਨਿਭਾਈ ਜਾ ਰਹੀ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਾਚੀਨ ਮੰਦਰ ਸ੍ਰੀ ਸੀਤਾਸਰ ਧਾਮ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਦੂਰੋਂ ਦੂਰੋਂ ਭਗਤ ਭੋਲੇ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਸ੍ਰੀ ਸੀਤਾਸਰ ਧਾਮ ਵਿਖੇ ਆਉਂਦੇ ਹਨ | ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਿੱਜੀ ਸਹਾਇਕ ਸੰਜੀਵ ਕੁਮਾਰ ਕਾਂਸਲ ਸੰਜੂ, ਘਣਸ਼ਿਆਮ ਕਾਂਸਲ, ਕਰੁਨ ਬਾਂਸਲ, ਵਿਕਰਮ ਗਰਗ ਵਿੱਕੀ, ਸਤੀਸ਼ ਬਾਂਸਲ, ਹਰੀ ਦੇਵ ਗੋਇਲ, ਪ੍ਰੇਮ ਸ਼ਰਮਾ, ਮਨੋਜ਼ ਭਾਟਿਆ, ਸੋਨੂੰ ਸ਼ਰਮਾ ਅਤੇ ਪਾਲ ਗਰਗ ਆਦਿ ਮੌਜੂਦ ਸਨ |