ਟੱਲੇਵਾਲ, 25 ਜਨਵਰੀ (ਸੋਨੀ ਚੀਮਾ)-ਪਿੰਡ ਪੱਖੋਕੇ ਦੇ ਗੁਰਦੁਆਰਾ ਸੁੱਚਾਸਰ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਸ਼ਹਿਣਾ ਦੀ ਮੀਟਿੰਗ ਰੁਪਿੰਦਰ ਸਿੰਘ ਭਿੰਦਾ ਘਟੌੜਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਜ਼ਿਲ੍ਹਾ ਆਗੂ ਤੇ ਬਲਾਕ ਆਗੂਆਂ ਨੇ ਸ਼ਮੂਲੀਅਤ ਕਰਦਿਆਂ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਬਿਜਲੀ ਸੋਧ ਬਿਲ 2025, ਬੀਜ ਸੋਧ ਬਿਲ ਤੇ ਲੇਬਰ ਕਾਨੂੰਨ ਨੂੰ ਖ਼ਤਮ ਕਰਨ ਜਾ ਰਹੀ ਹੈ ਦੇ ਵਿਰੋਧ ਵਿਚ ਇਲਾਕੇ ਦੇ ਕਿਸਾਨਾਂ ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਜਾਗਰੂਕ ਕੀਤਾ | ਇਸ ਮੌਕੇ ਰੁਪਿੰਦਰ ਸਿੰਘ ਭਿੰਦਾ ਘਟੌੜਾ ਨੇ ਸੰਬੋਧਨ ਕਰਦਿਆਂ ਕਿਹਾ ਕੇ ਸਾਨੂੰ ਸਾਰਿਆਂ ਨੂੰ ਜਥੇਬੰਦਕ ਰੂਪ ਹੋ ਵਿਚ ਹੋ ਕੇ ਇਹ ਲੜਾਈ ਲੜਨੀ ਪੈਣੀ ਹੈ, ਕਿਉਂਕਿ ਇਹ ਤਿੰਨ ਕਾਲੇ ਕਾਨੂੰਨਾਂ ਨਾਲੋਂ ਵੀ ਵੱਡੀ ਲੜਾਈ ਹੈ ਜਿਸ ਨਾਲ ਬਿਜਲੀ ਸੋਧ ਬਿੱਲ ਵਿਚ ਸਾਰੀਆਂ ਸਬਸਿਡੀਆਂ ਖ਼ਤਮ ਹੋ ਜਾਣਗੀਆਂ ਅਤੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਮਹਿੰਗੇ ਭਾਅ ਬਿਜਲੀ ਖ਼ਰੀਦਣ ਲਈ ਮਜਬੂਰ ਹੋਣਾ ਪਵੇਗਾ ਮਜ਼ਦੂਰ ਵਰਗ ਅਤੇ ਕਿਸਾਨ ਪਹਿਲਾ ਹੀ ਆਰਥਿਕ ਮੰਦਹਾਲੀ ਵੱਲ ਹਨ ਅਤੇ ਆਮ ਸਮਾਜ ਦਾ ਵੀ ਕਚੂਮਰ ਨਿਕਲ ਜਾਵੇਗਾ ਅਤੇ ਸਾਡੇ ਟੈਕਸਾਂ ਦੇ ਨਾਲ ਖੜ੍ਹਾ ਕੀਤਾ ਬਿਜਲੀ ਬੋਰਡ ਮੁਫ਼ਤ ਹੀ ਕਾਰਪੋਰੇਟ ਘਰਾਨਿਆਂ ਨੂੰ ਸਰਕਾਰ ਦੇ ਰਹੀ ਹੈ ਜੇ ਬਿੱਲ ਪਾਸ ਹੋ ਜਾਂਦਾ ਤਾਂ ਕਾਰਪੋਰੇਟ ਸਰਮਾਏਦਾਰ ਘਰਾਣੇ ਮਨਮਾਨੀਆਂ ਕਰਨਗੇ ਅਤੇ ਜਬਰਨ ਮਨ ਚਾਹੇ ਪੈਸੇ ਵਸੂਲਣਗੇ | ਸਰਕਾਰ ਨੂੰ ਚਾਹੀਦਾ ਇਹ ਬਿੱਲ ਰੱਦ ਕਰੇ ਅਤੇ ਆਮ ਲੋਕਾਂ ਦਾ ਖ਼ਿਆਲ ਕਰੇ | ਘਟੌੜਾ ਨੇ ਕਿਹਾ ਕਿ ਸਾਨੂੰ ਸਮੁੱਚੇ ਵਰਗਾਂ ਨੂੰ ਜਾਗਰੂਕ ਹੋ ਕੇ ਇਨ੍ਹਾਂ ਬਿੱਲਾਂ ਦਾ ਵਿਰੋਧ ਕਰਦਿਆਂ ਸੰਘਰਸ਼ ਦੇ ਰਾਹ ਪੈਣਾ ਚਾਹੀਦਾ ਹੈ, ਨਹੀਂ ਸਾਡੀਆਂ ਜੇਬਾਂ 'ਤੇ ਸਰਕਾਰਾਂ ਮੁੜ ਡਾਕਾ ਮਾਰਨ ਲਈ ਮੁੜ ਤਿਆਰ ਹਨ | ਇਸ ਮੌਕੇ ਡਾਕਟਰ ਪਿ੍ਤਪਾਲ ਸਿੰਘ ਕੈਰੇ ਜ਼ਿਲ੍ਹਾ ਜਰਨਲ ਸਕੱਤਰ, ਕੁਲਵਿੰਦਰ ਸਿੰਘ ਮੋਹਣੀ ਇਕਾਈ ਪ੍ਰਧਾਨ ਪੱਖੋਕੇ, ਬੇਅੰਤ ਸਿੰਘ ਇਕਾਈ ਪ੍ਰਧਾਨ ਸੁਖਪੁਰਾ, ਨੈਬ ਸਿੰਘ ਬਲਾਕ ਮੀਤ ਪ੍ਰਧਾਨ, ਬੂਟਾ ਸਿੰਘ ਮੱਲੀਆਂ ਇਕਾਈ ਪ੍ਰਧਾਨ, ਗੁਰਵਿੰਦਰ ਸਿੰਘ ਨਾਮਧਾਰੀ ਜ਼ਿਲ੍ਹਾ ਸੰਗਠਨ ਸਕੱਤਰ, ਗੁਰਜੰਟ ਸਿੰਘ ਸ਼ਹਿਣਾ ਇਕਾਈ ਪ੍ਰਧਾਨ, ਹਰਮੇਲ ਸਿੰਘ ਭਗਤਪੁਰਾ ਇਕਾਈ ਪ੍ਰਧਾਨ, ਰਾਜ ਪੰਡਤ ਪੱਖੋਕੇ, ਗੁਰਪ੍ਰੀਤ ਸਿੰਘ ਪੱਖੋਕੇ, ਵਿੱਕੀ ਪੱਖੋਕੇ, ਦਰਸ਼ਨ ਸਿੰਘ ਮੱਲੀਆਂ, ਰਾਮ ਸਿੰਘ ਮੱਲੀਆਂ, ਮੱਖਣ ਸਿੰਘ ਧਾਲੀਵਾਲ ਟੱਲੇਵਾਲ, ਸੁਖਵੀਰ ਸਿੰਘ ਸੁਖਪੁਰਾ, ਰਣਜੀਤ ਸਿੰਘ ਕਾਲਾ ਭੋਤਨਾ ਇਕਾਈ ਪ੍ਰਧਾਨ ਆਦਿ ਤੋਂ ਇਲਾਵਾ ਹੋਰ ਵੀ ਆਗੂ ਤੇ ਵਰਕਰ ਹਾਜਰ ਸਨ |