09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਬਰਨਾਲਾ ਵਲੋਂ 11ਵੀਂ ਜ਼ਿਲ੍ਹਾ ਪੱਧਰੀ ਵਜ਼ੀਫ਼ਾ ਪ੍ਰੀਖਿਆ ਕਰਵਾਈ

Ad Position 21
No active advertisement
ਅਜੀਤ ਡੈਸਕ 26-01-2026
ਬਰਨਾਲਾ, 25 ਜਨਵਰੀ (ਅਸ਼ੋਕ ਭਾਰਤੀ)-ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਬਰਨਾਲਾ ਵਲੋਂ 11ਵੀਂ ਡੀ.ਟੀ.ਐਫ਼. ਵਜ਼ੀਫ਼ਾ ਪ੍ਰੀਖਿਆ ਬਰਨਾਲਾ ਦੇ ਪੰਜ ਪ੍ਰੀਖਿਆ ਕੇਂਦਰਾਂ ਤਪਾ, ਭਦੌੜ, ਬਰਨਾਲਾ, ਧਨੌਲਾ ਅਤੇ ਮਹਿਲ ਕਲਾਂ ਵਿਖੇ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਤੇ ਸਕੱਤਰ ਨਿਰਮਲ ਚੁਹਾਣਕੇ ਦੀ ਅਗਵਾਈ ਹੇਠ ਕਰਵਾਈ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਦੀਪ ਤਪਾ ਤੇ ਸਹਾਇਕ ਪ੍ਰੈੱਸ ਸਕੱਤਰ ਪਲਵਿੰਦਰ ਠੀਕਰੀਵਾਲਾ ਨੇ ਦੱਸਿਆ ਕਿ ਡੀ.ਟੀ.ਐਫ਼. ਬਰਨਾਲਾ ਵਲੋਂ ਕਰਵਾਈ ਗਈ ਇਸ ਵਜ਼ੀਫ਼ਾ ਪ੍ਰੀਖਿਆ ਵਿਚ ਪੰਜਵੀਂ, ਅੱਠਵੀਂ ਤੇ ਦਸਵੀਂ ਜਮਾਤ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ 2158 ਵਿਦਿਆਰਥੀਆਂ ਵਲੋਂ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ ਤੇ ਇਸ ਵਾਰ ਦੀ ਵਜ਼ੀਫ਼ਾ ਪ੍ਰੀਖਿਆ ਗ਼ਦਰੀ ਗੁਲਾਬ ਕੌਰ ਦੀ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਕੀਤੀ ਗਈ ਹੈ | ਉਹਨਾਂ ਦੱਸਿਆ ਕਿ ਇਸ ਪ੍ਰੀਖਿਆ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅੰਦਰ ਨਕਲ ਦੀ ਭਾਵਨਾ ਖ਼ਤਮ ਕਰਨ, ਪ੍ਰਤਿਭਾ ਦੀ ਸਹੀ ਪਰਖ ਕਰਨ, ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਯੋਗ ਬਣਾਉਣਾ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕਰ ਕੇ ਉਨ੍ਹਾਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨਾ ਹੈ | ਉਨ੍ਹਾਂ ਦੱਸਿਆ ਕਿ ਸਰਕਾਰੀ ਅਤੇ ਪ੍ਰਾਈਵੇਟ ਕੈਟਾਗਰੀਆਂ 'ਤੇ ਆਧਾਰਿਤ ਪੰਜਵੀਂ, ਅੱਠਵੀਂ ਤੇ ਦਸਵੀਂ ਪੱਧਰ ਦੀ ਇਸ ਪ੍ਰੀਖਿਆ ਵਿਚ 100 ਬਹੁ-ਚੋਣਾਵੀਂ ਪ੍ਰਸ਼ਨਾਂ ਵਾਲਾ ਪ੍ਰਸ਼ਨ ਪੱਤਰ ਪੰਜਾਬੀ ਅਤੇ ਅੰਗਰੇਜ਼ੀ ਮਾਧਿਅਮ ਵਿਚ ਦਿੱਤਾ ਗਿਆ ਸੀ | ਇਸ ਪ੍ਰੀਖਿਆ ਦੇ ਸਫਲ ਸੰਚਾਲਨ ਲਈ ਤਪਾ ਪ੍ਰੀਖਿਆ ਕੇਂਦਰ ਵਿਚ ਸਤਪਾਲ ਬਾਂਸਲ, ਸੁਖਦੀਪ ਤਪਾ, ਲੈਕਚਰਾਰ ਰਾਕੇਸ਼ ਕੁਮਾਰ, ਹੈੱਡਮਾਸਟਰ ਸਾਧੂ ਸਿੰਘ, ਮਨਮੋਹਨ ਭੱਠਲ, ਸੁਰਿੰਦਰ ਤਪਾ, ਅਮਨਦੀਪ ਤਪਾ, ਸੁਖਪਾਲ ਤਪਾ, ਪੁਨੀਤ ਤਪਾ ਤੇ ਭਦੌੜ ਵਿਖੇ ਦਵਿੰਦਰ ਸਿੰਘ ਤਲਵੰਡੀ, ਜਸਵੀਰ ਭੋਤਨਾ, ਯਸ਼ਪਾਲ ਬਾਹੀਆ, ਗੁਰਮੇਲ ਭੁਟਾਲ, ਪ੍ਰਦੀਪ ਬਖਤਗੜ੍ਹ, ਬਲਵਿੰਦਰ ਸਿੰਘ, ਮਨੋਜ ਕੁਮਾਰ, ਵਿਸ਼ਾਲ ਉੱਪਲ, ਜਗਦੀਪ ਕੁਮਾਰ, ਕੁਲਵੰਤ ਕੁਮਾਰ, ਮਨਪ੍ਰੀਤ ਕੌਰ, ਹਰਮਨਦੀਪ ਕੌਰ, ਮਨਜਿੰਦਰ ਕੌਰ, ਸੁਰਿੰਦਰ ਕੌਰ, ਬਲਜਿੰਦਰ ਸਿੰਘ, ਪਰਮਜੀਤ ਸਿੰਘ ਬਰਨਾਲਾ ਵਿਖੇ ਹੈੱਡਮਾਸਟਰ ਪਰਦੀਪ ਕੁਮਾਰ, ਲੈਕਚਰਾਰ ਅਵਿਨਾਸ਼ ਕੌਰ, ਹੈੱਡਮਾਸਟਰ ਹਰੀਸ਼ ਕੁਮਾਰ, ਬਲਜਿੰਦਰ ਅਕਲੀਆ, ਵਰਿੰਦਰ ਕੁਮਾਰ, ਅੰਮਿ੍ਤਪਾਲ ਕੋਟਦੁੱਨਾ, ਜਗਸੀਰ ਬਖਤਗੜ੍ਹ, ਗੁਰਜੰਟ ਸਿੰਘ, ਪਿ੍ੰਸ ਕੁਮਾਰ, ਜਗਤਾਰ ਸਿੰਘ, ਹਰਦੀਪ ਹੰਡਿਆਇਆ, ਮਹਿਲ ਕਲਾਂ ਵਿਖੇ ਬਲਜਿੰਦਰ ਪ੍ਰਭੂ, ਨਿਰਮਲ ਚੁਹਾਣਕੇ, ਲਖਵੀਰ ਠੁੱਲੀਵਾਲ, ਰਾਜਿੰਦਰ ਮੂਲੋਵਾਲ, ਹੈੱਡ ਮਾਸਟਰ ਕੁਲਦੀਪ ਸਿੰਘ, ਰਘਵੀਰ ਕਰਮਗੜ੍ਹ, ਸੁਖਚੈਨ ਕੁਰੜ, ਭੁਪਿੰਦਰ ਮਾਂਗੇਵਾਲ, ਰਮਨਦੀਪ ਡੀ.ਪੀ.ਈ., ਸੁਖਪਾਲ ਹਾਂਸ, ਪਲਵਿੰਦਰ ਸਿੰਘ ਠੀਕਰੀਵਾਲਾ, ਸੁਰਿੰਦਰ ਕੁਤਬਾ, ਮਨਜੋਤ ਛਾਪਾ, ਅਵਤਾਰ ਪੰਡੋਰੀ, ਸੁਖਪ੍ਰੀਤ ਬੜੀ, ਜਗਰੂਪ ਧਨੇਰ, ਹਰਪਾਲ ਪਾਲਾ, ਲਖਵੰਤ ਹਰਦਾਸਪੁਰਾ, ਗੁਰਪ੍ਰੀਤ ਨਿਹਾਲੂਵਾਲ, ਭਿੰਦਰਜੀਤ ਕੌਰ ਅਤੇ ਧਨੌਲਾ ਵਿਖੇ ਅੰਮਿ੍ਤ ਹਰੀਗੜ੍ਹ, ਰਮਨ ਸਿੰਗਲਾ, ਬਲਜਿੰਦਰ ਸਿੰਘ ਹੈਪੀ, ਜਸਵਿੰਦਰ ਜੋਗਾ, ਕਰਮਜੀਤ ਰਾਜੀਆ, ਸੁਨੀਲ ਭੈਣੀ, ਸੁਖਵਿੰਦਰ ਸੁੱਖ, ਗੁਰਮੀਤ ਕੌਰ, ਚੇਤਵੰਤ ਧਨੌਲਾ, ਪਰਮਜੀਤ ਕੱਟੂ ਆਦਿ ਨੇ ਵੱਡੀ ਜ਼ਿੰਮੇਵਾਰੀ ਨਿਭਾਈ | ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਬਰਜਿੰਦਰਪਾਲ ਸਿੰਘ, ਪਿ੍ੰਸੀਪਲ ਮੇਜਰ ਸਿੰਘ, ਡੀ.ਟੀ.ਐਫ਼. ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਮੀਤ ਸੁਖਪੁਰਾ, ਸੇਵਾ ਮੁਕਤ ਲੈਕਚਰਾਰ ਸਤਵਿੰਦਰ ਕੌਰ, ਸੇਵਾ ਮੁਕਤ ਅਧਿਆਪਕ ਰਮੇਸ਼ਵਰ ਦਾਸ ਵਲੋਂ ਪ੍ਰੀਖਿਆ ਕੇਂਦਰਾਂ ਵਿਚ ਚੱਲ ਰਹੀ ਵਜ਼ੀਫ਼ਾ ਪ੍ਰੀਖਿਆ ਦਾ ਨਿਰੀਖਣ ਕੀਤਾ ਗਿਆ | ਇਸ ਮੌਕੇ ਡੀ.ਟੀ.ਐਫ਼. ਦੇ ਆਗੂ, ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤਿੰਨ ਰੋਜ਼ਾ ਗੁਰਮਤਿ ਸਮਾਗਮ 1 ਤੋਂ <br/> ਅਗਲੀ ਖ਼ਬਰ ਪਿੰਡ ਗਹਿਲ ਵਿਖੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਜਾਗਰੂਕਤਾ ਰੈਲੀ ਕੱਢੀ <br/>
Ad Position 24