08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਜ਼ਿਲ੍ਹਾ ਸੰਗਰੂਰ ਵਿਚ ਵੱਖ-ਵੱਖ ਬੈਂਕਾਂ ਦੀਆਂ ਕਰੀਬ 300 ਸ਼ਾਖਾਵਾਂ ਰਹੀਆਂ ਬੰਦ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਸੰਗਰੂਰ, 27 ਜਨਵਰੀ (ਧੀਰਜ ਪਸ਼ੌਰੀਆ) - ਯੂਨਾਈਟਿਡ ਫਾਰਮ ਆਫ਼ ਬੈਕ ਯੂਨੀਅਨ ਦੇ ਸੱਦੇ ਤੇ ਜਿੱਥੇ ਭਾਰਤ ਸਾਰੇ ਜਨਤਕ ਬੈਂਕਾਂ ਦੇ ਮੁਲਾਜ਼ਮ ਨੇ ਹੜਤਾਲ ਕੀਤੀ ਉੱਥੇ ਹੀ ਸੰਗਰੂਰ ਦੇ ਸਾਰੇ ਜਨਤਕ ਬੈਂਕ ਇਸ ਹੜਤਾਲ ਕਾਰਨ ਬੰਦ ਰਹੇ ਤੇ ਕੋਈ ਕੰਮਕਾਜ ਨਹੀ ਹੋਇਆ | ਖ਼ਰਾਬ ਮੌਸਮ ਦੇ ਬਾਵਜੂਦ ਸੈਂਕੜੇ ਬੈਂਕ ਮੁਲਾਜ਼ਮਾਂ ਨੇ ਪਹਿਲਾਂ ਸਟੇਟ ਬੈਂਕ ਆਫ਼ ਇੰਡੀਆ ਵੱਡਾ ਚੌਕ ਮੂਹਰੇ ਮੁਜ਼ਾਹਰਾ ਕੀਤਾ ਤੇ ਬਾਦ ਵਿਚ ਅਗਰਵਾਲ ਧਰਮਸ਼ਾਲਾ 'ਚ ਰੈਲੀ ਕੀਤੀ | ਹੋਰਨਾਂ ਮੰਗਾ ਤੋ ਇਲਾਵਾ ਬੈਕ ਕਰਮਚਾਰੀ ਬੈਂਕਾਂ ਵਿਚ ਹਫ਼ਤੇ ਵਿਚ 5 ਦਿਨ ਕੰਮ-ਕਾਜ ਦੀ ਮੰਗ ਕਰ ਰਹੇ ਹਨ | ਹੜਤਾਲੀ ਬੈਕ ਕਰਮਚਾਰੀ ਇਸ ਗੱਲ 'ਤੇ ਜ਼ੋਰ ਦੇ ਰਹੇ ਹਨ ਕਿ ਜਦੋ ਇੰਡੀਅਨ ਬੈਕ ਐਸੋਸੀਏਸ਼ਨ ਲੰਬਾ ਸਮਾ ਪਹਿਲਾਂ ਪੰਜ ਦਿਨਾ ਹਫ਼ਤੇ ਦੀ ਮੰਗ ਨੂੰ ਸਵੀਕਾਰ ਕਰ ਚੁੱਕੀ ਹੈ ਤਾਂ ਸਰਕਾਰ ਜਾਣਬੁੱਝ ਕੇ ਆਨਾ-ਕਾਨੀ ਕਿਉਂ ਕਰ ਰਹੀ ਹੈ? ਗੌਰਤਲਬ ਹੈ ਕਿ ਪਿਛਲੇ ਕੁਝ ਸਮੇਂ ਤੋ ਬੈਂਕਾਂ ਵਿਚ ਦੂਜੇ ਅਤੇ ਚੌਥੇ ਸ਼ਨੀਵਾਰ ਛੁੱਟੀ ਰਹਿੰਦੀ ਪਰ ਬਾਕੀ ਸ਼ਨੀਵਾਰ ਕੰਮਕਾਜੀ ਦਿਨ ਹੁੰਦੇ ਹਨ | ਬੈਂਕ ਕਰਮਚਾਰੀ ਬਾਕੀ ਸ਼ਨੀਵਾਰ ਵੀ ਛੁੱਟੀ ਦੀ ਮੰਗ ਕਰ ਰਹੇ ਹਨ | ਅੱਜ ਦੀ ਹੜਤਾਲ ਕਾਰਨ ਸੰਗਰੂਰ ਜ਼ਿਲੇ੍ਹ ਵਿਚ ਬੈਂਕਾਂ ਦੀਆ ਤਕਰੀਬਨ 300 ਸ਼ਾਖਾਵਾਂ ਬੰਦ ਰਹੀਆਂ ਤੇ 1500 ਦੇ ਕਰੀਬ ਮੁਲਾਜ਼ਮ ਹੜਤਾਲ ਤੇ ਰਹੇ | ਅੱਜ ਦੇ ਇਸ ਮੁਜ਼ਾਹਰੇ ਨੂੰ ਬੁਲਾਰਿਆਂ ਵਿਚ ਸਟੇਟ ਬੈਂਕ ਆਫ਼ ਇੰਡੀਆ ਵਲੋ ਵਿਕਰਮਜੀਤ ਸਿੰਘ ਜ਼ੋਨਲ ਸਕੱਤਰ, ਰਾਜੀਵ ਵਰਮਾ, ਅਵਤਾਰ ਸਿੰਘ, ਹੇਮੰਤ ਸ਼ਰਮਾ, ਹਰਜਿੰਦਰ ਸਿੰਘ, ਪੰਜਾਬ ਐਂਡ ਸਿੰਧ ਬੈਂਕ ਵਲੋ ਮਨਦੀਪ ਕੁਮਾਰ ਜ਼ੋਨਲ ਸਕੱਤਰ, ਕੇਨਰਾ ਬੈਂਕ ਵਲੋ ਨਰੇਸ਼ ਕੁਮਾਰ ਖ਼ਜ਼ਾਨਚੀ, ਦਵਿੰਦਰ ਕੌਰ ਅਤੇ ਅਜੇ ਕੁਮਾਰ, ਪੰਜਾਬ ਨੈਸ਼ਨਲ ਬੈਕ ਵਲੋ ਰੋਬਿਨ ਗਰਗ ਅਤੇ ਪੰਜਾਬ ਗ੍ਰਾਮੀਣ ਬੈਂਕ ਵਲੋ ਪਾਲੀ ਰਾਮ ਬਾਂਸਲ ਨੇ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਦੀ ਕੋਲਾ ਪਾਰਕ ਮਾਰਕੀਟ ਵਿਚ ਗੋਲੀਆਂ ਚਲਾ ਕੇ ਫ਼ਰਾਰ ਹੋਇਆ ਨੌਜਵਾਨ ਪਿਸਤੌਲ ਸਮੇਤ ਗਿ੍ਫ਼ਤਾਰ <br/> ਅਗਲੀ ਖ਼ਬਰ ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਵਿਖੇ ਪਰਿਵਾਰ ਸਮੇਤ ਪੁੱਜੇ ਵਿਧਾਨ ਸਭਾ ਦੇ ਸਪੀਕਰ ਸੰਧਵਾਂ <br/>
Ad Position 24