ਗਿਆਨੀ ਸੁਖਦੇਵ ਸਿੰਘ ਦਾ ਦਿਹਾਂਤ
ਸ਼ੇਰਪੁਰ, 7 ਸਤੰਬਰ (ਦਰਸ਼ਨ ਸਿੰਘ ਖੇੜੀ)- ਗਿਆਨੀ ਸੁਖਦੇਵ ਸਿੰਘ (97) ਅਚਨਚੇਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ । ਅੱਜ ਸੈਂਕੜਿਆਂ ਦੀ ਗਿਣਤੀ ਵਿਚ ਸੰਗਤਾਂ ਵਲੋਂ ਉਨ੍ਹਾਂ ਦਾ ਸੰਸਕਾਰ ਕੀਤਾ ਗਿਆ।
ਸ਼ੇਰਪੁਰ, 7 ਸਤੰਬਰ (ਦਰਸ਼ਨ ਸਿੰਘ ਖੇੜੀ)- ਗਿਆਨੀ ਸੁਖਦੇਵ ਸਿੰਘ (97) ਅਚਨਚੇਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ । ਅੱਜ ਸੈਂਕੜਿਆਂ ਦੀ ਗਿਣਤੀ ਵਿਚ ਸੰਗਤਾਂ ਵਲੋਂ ਉਨ੍ਹਾਂ ਦਾ ਸੰਸਕਾਰ ਕੀਤਾ ਗਿਆ। ਇਸ ਵਿਛੋੜੇ ਨਾਲ ਇਲਾਕੇ ਵਿਚ ਮਾਤਮ ਛਾ ਗਿਆ ਹੈ। ਆਪਣੇ ਪਿੱਛੇ ਮਹਾਨ ਵਿਰਾਸਤ ਦੇ ਰਾਹਾਂ ’ਤੇ ਚੱਲਣ ਵਾਲੇ ਅਨੇਕਾਂ ਬੱਚਿਆਂ ਨੂੰ ਅਤੇ ਆਪਣੇ ਸਪੁੱਤਰਾਂ ਉੱਘੇ ਸਮਾਜ ਸੇਵੀ ਜਗੀਰ ਸਿੰਘ, ਤੋਤਾ ਸਿੰਘ, ਸਾਧੂ ਸਿੰਘ, ਜਗਸੀਰ ਸਿੰਘ ਫੋਜ਼ੀ ਨੂੰ ਅਨਮੋਲ ਗੁਣਾਂ ਦੇ ਧਾਰਨੀ ਬਣਾਉਣ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਸਦਾ ਯਾਦ ਰਹੇਗੀ। ਉਨ੍ਹਾਂ ਦੇ ਦਿਹਾਂਤ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਹਾਕਮ ਸਿੰਘ ਗੰਡਾ ਸਿੰਘ ਵਾਲਾ, ਗੁਰਵਿੰਦਰ ਸਿੰਘ ਗੁਰੀ ਦਾ ਐਕਟ ਸ਼ੇਰਪੁਰ-ਮਹਿਲ ਕਲਾਂ, ਉੱਘੇ ਕਾਰੋਬਾਰੀ ਗੁਰਪ੍ਰੀਤ ਸਿੰਘ ਚੀਮਾ, ਕੁਲਦੀਪ ਸਿੰਘ ਜਾਤੀਕਾ, ਗੁਰਪ੍ਰੀਤ ਸਿੰਘ ਸਰਾਂ, ਗੁਰਮੇਲ ਸਿੰਘ ਚੀਮਾ, ਜਥੇਦਾਰ ਲਾਭ ਸਿੰਘ ਗੰਡੇਵਾਲ, ਮਨਿੰਦਰ ਸਿੰਘ ਚੀਮਾ, ਸਰਪੰਚ ਗੁਰਜੰਟ ਸਿੰਘ ਸੰਧੂ , ਸਾਬਕਾ ਸਰਪੰਚ ਹਾਕਮ ਸਿੰਘ ਕੰਨਗੋ, ਉੱਘੇ ਕਾਰੋਬਾਰੀ ਕੁਲਦੀਪ ਸਿੰਘ ਗੋਰਾ, ਸਮਾਜਸੇਵੀ ਭੰਤ ਸਿੰਘ, ਹਰਪਾਲ ਸਿੰਘ ਪੋਪੀ ਫੋਜ਼ੀ, ਸਮਾਜਸੇਵੀ ਅਮਰਜੀਤ ਸਿੰਘ ਖਹਿਰਾ, ਕਾਂਗਰਸੀ ਆਗੂ ਜਸਵੀਰ ਸਿੰਘ ਖੇੜੀ, ਇੰਦਰਪਾਲ ਸਿੰਘ ਖਹਿਰਾ, ਬਲਜੀਤ ਸਿੰਘ ਗੰਡੇਵਾਲ ਆਦਿ ਆਗੂ ਮੌਜੂਦ ਸਨ।