ਅਮਰਗੜ੍ਹ, 4 ਫਰਵਰੀ (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਮਹਾਨ ਤਪੱਸਵੀ ਸੰਤ ਬਾਬਾ ਨਰੈਣ ਸਿੰਘ ਮੋਨੀ ਤਪਾ ਦਰਾਜ਼ ਮੋਹਾਲੀ ਵਾਲਿਆਂ ਦੇ ਜਨਮ ਅਸਥਾਨ ਗੁਰਦੁਆਰਾ ਸੰਤ ਆਸ਼ਰਮ ਨਰਾਇਣਸਰ ਮੁਹਾਲੀ ਵਿਖੇ ਸੰਪਰਦਾਇ ਦੇ ਮੁਖੀ ਉੱਘੇ ਸਿੱਖ ਪ੍ਰਚਾਰਕ ਸੰਤ ਬਾਬਾ ਰਣਜੀਤ ਸਿੰਘ ਮੁਹਾਲੀ ਵਾਲਿਆਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦਾ 649ਵਾਂ ਜਨਮ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ | ਨਗਰ ਕੀਰਤਨ ਸਜਾਉਣ ਉਪਰੰਤ ਸਮਾਗਮ ਦੇ ਅਖੀਰਲੇ ਦਿਨ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ | ਧਾਰਮਿਕ ਸਮਾਗਮ ਦੌਰਾਨ ਉੱਘੇ ਕਥਾਵਾਚਕ ਭਾਈ ਰਾਜਿੰਦਰਪਾਲ ਸਿੰਘ ਨਾਭਾ, ਕਥਾਵਾਚਕ ਸੁਖਵੀਰ ਸਿੰਘ ਫਲੌਂਡ, ਮਲੇਰਕੋਟਲਾ ਵਾਲੇ ਕਵਾਲ ਰਿਹਾਨ ਅਲੀ ਐਂਡ ਮਨਜ਼ੂਰ ਅਲੀ ਮਤੋਈ, ਭਾਈ ਗੁਰਚੇਤ ਸਿੰਘ ਰਬਾਬੀ, ਭਾਈ ਰਣਧੀਰ ਸਿੰਘ ਕਥਾ ਵਾਚਕ ਤਖ਼ਤ ਸ੍ਰੀ ਦਮਦਮਾ ਸਾਹਿਬ, ਬਾਬਾ ਹਰਬੰਸ ਸਿੰਘ ਜੈਨਪੁਰ ਵਾਲੇ, ਬਾਬਾ ਨਿਰਮਲ ਸਿੰਘ ਚੀਮੇ ਵਾਲੇ, ਗੁਰਮੇਲ ਸਿੰਘ ਲਲਤੋਂ ਵਾਲੇ, ਬਾਬਾ ਬਲਜਿੰਦਰ ਸਿੰਘ ਭੀਲੋਵਾਲ ਵਾਲੇ ਨੇ ਸਮੇਤ ਹੋਰ ਕਈ ਰਾਗੀ- ਢਾਡੀ ਜੱਥਿਆਂ ਨੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਭਾਈ ਗੁਰਤੇਜ ਸਿੰਘ ਤੇਜੀ ਮੋਹਾਲੀ ਵਾਲਿਆਂ ਨੇ ਬਾਖ਼ੂਬੀ ਨਿਭਾਈ | ਭਾਈ ਨਿਰਭੈ ਸਿੰਘ ਖ਼ਾਲਸਾ ਨੇ ਦੱਸਿਆ ਕਿ ਸਮਾਗਮ ਦੌਰਾਨ 31 ਪ੍ਰਾਣੀ ਅੰਮਿ੍ਤ ਪਾਨ ਕਰਕੇ ਗੁਰੂ ਦੇ ਸਿੰਘ ਸਜੇ ਹਨ | ਮਿੱਤਲ ਬਲੱਡ ਬੈਂਕ ਸੰਗਰੂਰ ਦੀ ਟੀਮ ਨੇ ਖ਼ੂਨਦਾਨੀਆਂ ਦਾ ਖ਼ੂਨ ਇਕੱਤਰ ਕੀਤਾ | ਇਸ ਮੌਕੇ ਭਾਈ ਮੱਘਰ ਸਿੰਘ, ਭਾਈ ਪਿ੍ਤਪਾਲ ਸਿੰਘ, ਭਾਈ ਨਾਜ਼ਰ ਸਿੰਘ, ਭਾਈ ਬਲਵੀਰ ਸਿੰਘ, ਭਾਈ ਮਨਪ੍ਰੀਤ ਸਿੰਘ, ਬਾਬਾ ਗੋਲਡੀ, ਤੇਜੀ ਗੁਣੀਕੇ, ਬਾਬਾ ਗਿਆਨ ਸਿੰਘ ਦਿੜ੍ਹਬਾ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਲਵਾਈ |