13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਸ੍ਰੀ ਰਾਮ ਨੌਮੀ ਨੂੰ ਸਮਰਪਿਤ ਹੋਣਗੇ ਸਮਾਗਮ <br/>

Ad Position 21
No active advertisement
ਅਜੀਤ ਡੈਸਕ 05-02-2026
ਚੀਮਾ ਮੰਡੀ, 4 ਫਰਵਰੀ (ਜਗਰਾਜ ਮਾਨ) - ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈੱਲਫੇਅਰ ਸੁਸਾਇਟੀ ਚੀਮਾ ਮੰਡੀ ਦੀ ਇੱਕ ਮੀਟਿੰਗ ਸ੍ਰੀ ਦੁਰਗਾ ਸ਼ਕਤੀ ਮੰਦਿਰ ਚੀਮਾ ਮੰਡੀ ਵਿਖੇ ਹੋਈ ਜਿਸ ਵਿਚ ਸ੍ਰੀ ਰਾਮ ਨੌਮੀ ਉਤਸਵ ਮਨਾਉਣ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਅਹੁਦੇਦਾਰ ਰਜਿੰਦਰ ਕੁਮਾਰ ਲੀਲੂ, ਮੁਕੇਸ਼ ਕੁਮਾਰ ਗਰਗ, ਗੋਬਿੰਦ ਰਾਮ ਗੋਂਦਾਂ ਨੇ ਦੱਸਿਆ ਕਿ ਇਸ ਵਾਰ ਦਾ ਰਾਮ ਨੌਮੀ ਉਤਸਵ 24, 25 ਤੇ 26 ਮਾਰਚ ਨੂੰ ਤਿੰਨ ਦਿਨਾਂ ਦੇ ਸਮਾਗਮ ਕਰਕੇ ਮਨਾਇਆ ਜਾਵੇਗਾ ਜਿਸ ਦੀ ਆਰੰਭਤਾ 24 ਮਾਰਚ ਨੂੰ ਸ੍ਰੀ ਹਨੂਮਾਨ ਮੰਦਿਰ ਤੋਂ ਸ੍ਰੀ ਦੁਰਗਾ ਸ਼ਕਤੀ ਮੰਦਿਰ ਤੱਕ ਸਜਾਈ ਜਾ ਰਹੀ ਵਿਸ਼ਾਲ ਕਲਸ਼ ਸ਼ੋਭਾ ਯਾਤਰਾ ਨਾਲ ਹੋਵੇਗੀ ਤੇ ਸ੍ਰੀ ਦੁਰਗਾ ਸ਼ਕਤੀ ਮੰਦਿਰ ਵਿਖੇ ਰਮਾਇਣ ਦੇ ਪਾਠ ਦਾ ਪ੍ਰਕਾਸ਼ ਹੋਵੇਗਾ, 25 ਮਾਰਚ ਨੂੰ 51 ਵੇ ਮਹੀਨਾਵਾਰ ਸ੍ਰੀ ਦੁਰਗਾ ਅਸ਼ਟਮੀ ਉਤਸਵ ਨੂੰ ਸਮਰਪਿਤ ਕੀਰਤਨ ਹੋਵੇਗਾ, 26 ਮਾਰਚ ਨੂੰ ਰਾਮ ਨੌਮੀ ਵਾਲੇ ਦਿਨ ਹਵਨ ਯੱਗ, ਸ੍ਰੀ ਰਮਾਇਣ ਦੇ ਪਾਠ ਦੇ ਭੋਗ ਮੌਕੇ ਪ੍ਰਸਿੱਧ ਕਥਾ ਵਾਚਕ ਆਚਾਰੀਆ ਪੰਕਜ ਸ਼ਰਮਾ ਕਾਲੀਆਂ ਵਾਲੀ ਵਾਲੇ ਕਥਾ ਕੀਰਤਨ ਨਾਲ ਸ਼ਰਧਾਲੂਆਂ ਨੂੰ ਨਿਹਾਲ ਕਰਨਗੇ ਤੇ ਸਾਰਾ ਦਿਨ ਭੰਡਾਰਾ ਅਤੁੱਟ ਵਰਤੇਗਾ | ਇਸ ਮੌਕੇ ਤਰਲੋਚਨ ਗੋਇਲ, ਜਤਿੰਦਰ ਕੁਮਾਰ ਜਿੰਦਲ, ਸੁਰੇਸ਼ ਕੁਮਾਰ ਝਾੜੋ ਵਾਲੇ, ਕੇਵਲ ਕਿ੍ਸ਼ਨ ਸਿੰਗਲਾ ਹੀਰੋ ਕਲਾਂ ਵਾਲੇ, ਮਿੰਟੂ ਬਾਂਸਲ, ਜਨਕ ਰਾਜ ਚੱਕੀ ਵਾਲੇ, ਵਿਜੈ ਕੁਮਾਰ ਸਿੰਗਲਾ, ਅਸ਼ਵਨੀ ਆਸੂ, ਦੀਪਕ ਗਰਗ ਦੀਪੂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਮਨਾਇਆ <br/> ਅਗਲੀ ਖ਼ਬਰ ਗੁਰੂ ਰਵਿਦਾਸ ਨੌਜਵਾਨ ਕਲੱਬ ਦੀ ਚੋਣ ਸਰਬਸੰਮਤੀ ਨਾਲ ਹੋਈ <br/>
Ad Position 24