14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਅਮਨ ਜੱਖਲਾਂ ਦੀ ਪੁਸਤਕ 'ਮੈਂ ਮਿੱਟੀ' ਲੇਖਕਾਂ ਦੇ ਵੱਡੇ ਇਕੱਠ ਵਿਚ ਹੋਈ ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 05-02-2026
ਸੰਗਰੂਰ, 4 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ ਲੇਖਕ ਭਵਨ ਸੰਗਰੂਰ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਨਾਮਵਰ ਲੇਖਕ ਅਮਨ ਜੱਖਲਾਂ ਦੀ ਪੁਸਤਕ 'ਮੈਂ ਮਿੱਟੀ' ਲੋਕ ਅਰਪਣ ਕੀਤੀ ਗਈ | ਸਮਾਗਮ ਦੀ ਪ੍ਰਧਾਨਗੀ ਉੱਘੇ ਲੇਖਕ ਅਤੇ ਆਲੋਚਕ ਡਾ. ਮੀਤ ਖਟੜਾ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਡਾ. ਰਾਹੁਲ ਸੈਣੀ ਜ਼ਿਲ੍ਹਾ ਯੁਵਾ ਅਫ਼ਸਰ ਸੰਗਰੂਰ ਸ਼ਾਮਲ ਹੋਏ | ਇਸ ਸਮਾਗਮ ਵਿਚ ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਉਚੇਚੇ ਤੌਰ 'ਤੇ ਪਹੁੰਚੇ ਹੋਏ ਸਨ | ਪੁਸਤਕ ਸਬੰਧੀ ਪੜ੍ਹੇ ਆਪਣੇ ਖੋਜਪੂਰਨ ਪਰਚੇ ਵਿਚ ਡਾ. ਮਨੀਸ਼ਾ ਰਾਣੀ ਨੇ ਕਿਹਾ ਕਿ ਅਮਨ ਜੱਖਲਾਂ ਦੀ ਪੁਸਤਕ ਵਿਚ ਵਰਤੀ ਗਈ ਸ਼ਬਦਾਵਲੀ ਬੇਹੱਦ ਸਰਲ ਹੈ, ਜਿਸ ਨੂੰ ਸਮਝਣਾ ਹਰ ਪਾਠਕ ਲਈ ਸੁਖਾਲਾ ਹੈ | ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆਂ ਡਾ. ਮੀਤ ਖਟੜਾ ਨੇ ਕਿਹਾ ਕਿ ਅਮਨ ਜੱਖਲਾਂ ਨੇ ਸਮਾਜਿਕ ਵਲਗਣਾਂ ਤੋਂ ਉੱਪਰ ਉੱਠ ਕੇ ਮਾਨਵਤਾਵਾਦੀ ਸਿਧਾਂਤ ਦੀ ਗੱਲ ਕੀਤੀ ਹੈ | ਡਾ. ਰਾਹੁਲ ਸੈਣੀ ਨੇ ਕਿਹਾ ਕਿ ਉਹ ਅਮਨ ਜੱਖਲਾਂ ਦੀਆਂ ਸਾਹਿਤਕ ਪ੍ਰਾਪਤੀਆਂ ਉੱਪਰ ਬੜਾ ਮਾਣ ਕਰਦੇ ਹਨ | ਡਾ. ਰਾਕੇਸ਼ ਸ਼ਰਮਾ ਨੇ ਕਿਹਾ ਕਿ ਅਮਨ ਜੱਖਲਾਂ ਸਾਹਿਤ ਦੀ ਆਤਮਾ ਨੂੰ ਸਮਝਣ ਵਾਲੇ ਕਲਮਕਾਰ ਹਨ | ਆਪਣੀ ਲਿਖਣ ਪ੍ਰਕਿਰਿਆ ਬਾਰੇ ਗੱਲਬਾਤ ਕਰਦਿਆਂ ਅਮਨ ਜੱਖਲਾਂ ਨੇ ਕਿਹਾ ਕਿ ਮਾਲਵਾ ਲਿਖਾਰੀ ਸਭਾ ਸੰਗਰੂਰ ਨਵੇਂ ਕਲਮਕਾਰਾਂ ਨੂੰ ਉਭਾਰਨ ਲਈ ਜ਼ਿਕਰਯੋਗ ਕਾਰਜ ਕਰ ਰਹੀ ਹੈ | ਇਸ ਮੌਕੇ ਸਭਾ ਵਲੋਂ ਡਾ. ਰਾਹੁਲ ਸੈਣੀ ਅਤੇ ਅਮਨ ਜੱਖਲਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਵੀ ਹੋਇਆ ਜਿਸ ਵਿਚ ਬਹਾਦਰ ਸਿੰਘ ਧੌਲਾ, ਕੁਲਵਿੰਦਰ ਸਿੰਘ, ਸੁਰੇਸ਼ ਪਾਲ ਸ਼ਰਮਾ, ਪਵਨ ਕੁਮਾਰ ਹੋਸ਼ੀ, ਰਣਜੀਤ ਆਜ਼ਾਦ ਕਾਂਝਲਾ, ਸੁਰਿੰਦਰਪਾਲ ਸਿੰਘ ਸਿਦਕੀ, ਜਸਵੀਰ ਸਿੰਘ ਮੰਡੇਰ, ਡਾ. ਮੀਤ ਖਟੜਾ, ਸੁਰਜੀਤ ਸਿੰਘ ਮੌਜੀ, ਬੱਲੀ ਬਲਜਿੰਦਰ ਈਲਵਾਲ, ਅਮਨ ਜੱਖਲਾਂ, ਧਰਮਵੀਰ ਸਿੰਘ, ਜਗਜੀਤ ਸਿੰਘ ਲੱਡਾ, ਰਜਿੰਦਰ ਸਿੰਘ ਰਾਜਨ, ਕਰਮ ਸਿੰਘ ਜ਼ਖ਼ਮੀ, ਹਰਵੀਰ ਸਿੰਘ ਬਾਗ਼ੀ, ਵਰਿੰਦਰ ਕੁਮਾਰ, ਪਲਵਿੰਦਰ ਸਿੰਘ, ਹਰਮਨਪ੍ਰੀਤ ਸਿੰਘ, ਗੁਰੀ ਚੰਦੜ, ਸਰਬਜੀਤ ਸੰਗਰੂਰਵੀ, ਅਮਰ ਗਰਗ ਕਲਮਦਾਨ, ਡਾ. ਰਾਕੇਸ਼ ਸ਼ਰਮਾ, ਸੁਖਵਿੰਦਰ ਸਿੰਘ ਲੋਟੇ, ਗੁਰਦੀਪ ਸਿੰਘ ਕੈਂਥ, ਮੀਤ ਸਕਰੌਦੀ, ਭਪਿੰਦਰ ਨਾਗਪਾਲ, ਪਰਮਜੀਤ ਕੌਰ, ਮਨੀਸ਼ਾ ਰਾਣੀ, ਕੁਲਦੀਪ ਸਿੰਘ, ਅਮਰਜੀਤ ਸਿੰਘ ਅਮਨ, ਸੁਰਿੰਦਰ ਸ਼ਰਮਾ ਨਾਗਰਾ, ਪਵਨ ਹਰਚੰਦਪੁਰੀ, ਪਲਵਿੰਦਰ ਸਿੰਘ, ਦੇਵਿੰਦਰ ਸਿੰਘ, ਕਸ਼ਮੀਰ ਸਿੰਘ, ਹਰਮਨਦੀਪ ਸਿੰਘ, ਮਲਕੀਤ ਸਿੰਘ, ਮਨਜਿੰਦਰ ਸਿੰਘ, ਪਰਮਿੰਦਰ ਸਿੰਘ, ਸ਼ਿਵ ਕੁਮਾਰ ਅੰਬਾਲਵੀ, ਸਤਪਾਲ ਸਿੰਘ ਲੌਂਗੋਵਾਲ, ਮੱਘਰ ਸਿੰਘ ਕੱਟੂ, ਖੁਸ਼ਪ੍ਰੀਤ ਸਿੰਘ ਹਰੀਗੜ੍ਹ, ਜਗਸੀਰ ਸਿੰਘ ਮੂਲੋਵਾਲ, ਸੁਖਵਿੰਦਰ ਸਿੰਘ ਸੁੱਖੀ, ਹਰਮਿੰਦਰ ਸਿੰਘ, ਰਾਹੁਲ ਸਿੰਘ ਸੈਣੀ, ਹਰਬੰਸ ਸਿੰਘ ਧੂਰੀ, ਪੇਂਟਰ ਸੁਖਦੇਵ ਧੂਰੀ ਅਤੇ ਪ੍ਰਸਿੱਧ ਕਵੀ ਲਾਭ ਸਿੰਘ ਝੱਮਟ ਆਦਿ ਕਵੀਆਂ ਨੇ ਹਿੱਸਾ ਲਿਆ | ਹਰ ਵਾਰ ਦੀ ਤਰ੍ਹਾਂ ਸੁਖਵਿੰਦਰ ਸਿੰਘ ਲੋਟੇ ਵਲੋਂ ਕਵਿਤਾ ਸਕੂਲ ਦੀ ਕਲਾਸ ਵੀ ਲਗਾਈ ਗਈ | ਮੰਚ ਸੰਚਾਲਕ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਬਾਖ਼ੂਬੀ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਕੁਸੁਮ ਡੇਮੀਵਾਲ ਨੇ ਮਾਸਟਰਜ਼ ਅਥਲੈਟਿਕਸ ਮੁਕਾਬਲੇ 'ਚ ਜਿੱਤਿਆ ਕਾਂਸੀ ਦਾ ਤਗਮਾ <br/> ਅਗਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵਲੋਂ ਰਾਹਤ ਮਿਲਣਾ 'ਸੱਚ ਅਤੇ ਕਾਨੂੰਨ ਦੀ ਜਿੱਤ' - ਅਕਾਲੀ ਦਲ <br/>
Ad Position 24