21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

26 ਰਾਜਾਂ ਦੇ ਨੌਜਵਾਨ ਸੰਗਰੂਰ ਦੇ ਗੁਰਦੁਆਰਾ ਨਾਨਕਿਆਣਾ ਸਾਹਿਬ ਹੋਏ ਨਤਮਸਤਕ <br/>

Ad Position 21
No active advertisement
ਅਜੀਤ ਡੈਸਕ 06-02-2026
ਸੰਗਰੂਰ, 5 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਦੇਸ਼ ਭਰ ਦੇ 26 ਸੂਬਿਆਂ ਤੋਂ ਆਏ 366 ਨੌਜਵਾਨਾਂ ਨੇ ਸਥਾਨਕ ਗੁਰਦੁਆਰਾ ਨਾਨਕਿਆਣਾ ਸਾਹਿਬ ਦੇ ਦਰਸ਼ਨ ਕੀਤੇ | ਨੈਸ਼ਨਲ ਯੂਥ ਪ੍ਰੋਜੈਕਟ ਦੇ ਸਕੱਤਰ ਅਤੇ ਫਾਊਾਡਰ ਟਰੱਸਟੀ ਰਣ ਸਿੰਘ ਪਰਮਾਰ ਅਤੇ ਸੀਬਾ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਦੀ ਅਗਵਾਈ ਹੇਠ ਇਨ੍ਹਾਂ ਨੌਜਵਾਨਾਂ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ | ਸਦਭਾਵਨਾ-ਰੈਲੀ ਦੌਰਾਨ ਨੌਜਵਾਨਾਂ ਨੇ 'ਜੋੜੋ-ਜੋੜੋ-ਭਾਰਤ ਜੋੜੋ, 'ਹਮ ਸਭ ਕੀ ਕਾਮਨਾ-ਸਦਭਾਵਨਾ ਸਦਭਾਵਨਾ, ਸੰਗਰੂਰ ਹੋ ਜਾਂ ਗੋਹਾਟੀ-ਅਪਣਾ ਦੇਸ਼ ਆਪਣੀ ਮਾਟੀ ਅਤੇ ਕਸ਼ਮੀਰ ਹੋ ਜਾਂ ਕੰਨਿਆ ਕੁਮਾਰੀ, ਭਾਰਤ ਮਾਤਾ-ਏਕ ਹਮਾਰੀ ' ਜਿਹੇ ਨਾਅਰੇ ਲਾਉਂਦਿਆਂ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ | ਨੌਜਵਾਨਾਂ ਨੇ ਇੱਥੇ ਹਜ਼ੂਰੀ ਰਾਗੀ ਭਾਈ ਜਤਿੰਦਰ ਸਿੰਘ ਵਲੋਂ ਕੀਤਾ ਕੀਰਤਨ ਸ਼ਰਧਾ ਨਾਲ ਸਰਵਣ ਕੀਤਾ | ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਮਲਕੀਤ ਸਿੰਘ ਚੰਗਾਲ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਮੈਨੇਜਰ ਰਜਿੰਦਰ ਸਿੰਘ, ਹੈੱਡ ਗ੍ਰੰਥੀ ਭਾਈ ਅਮਰਜੀਤ ਸਿੰਘ, ਜੋਗਿੰਦਰ ਸਿੰਘ, ਛੱਜੂ ਸਿੰਘ ਧਾਲੀਵਾਲ ਅਤੇ ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਫੁੱਲ ਨੇ ਕਾਫ਼ਲੇ ਦਾ ਸਵਾਗਤ ਕਰਦਿਆਂ ਵੱਖ-ਵੱਖ ਸੂਬਿਆਂ ਦੇ ਪ੍ਰਤੀਨਿਧਾਂ ਅਤੇ ਨੈਸ਼ਨਲ ਯੂਥ ਕੈਂਪ ਦੇ ਪ੍ਰਬੰਧਕਾਂ ਨੂੰ ਸਿਰੋਪਾਉ ਪਹਿਨਾਏ | ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਅਤੇ ਭਾਈ ਅਮਰਜੀਤ ਸਿੰਘ ਨੇ ਕਿਹਾ ਕਿ ਸਿੱਖ ਧਰਮ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ | ਗੁਰੂ ਸਾਹਿਬਾਨ ਨੇ ਕਿਰਤ ਕਰੋ-ਵੰਡ ਛਕੋ ਦਾ ਸੰਦੇਸ਼ ਦਿੱਤਾ | ਗੁਰੂ ਨਾਨਕ ਦੇਵ ਜੀ ਦਾ ਫ਼ਲਸਫ਼ਾ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕਰਦਾ ਹੈ | ਨੈਸ਼ਨਲ ਯੂਥ ਪ੍ਰੋਜੈਕਟ, ਨਵੀਂ ਦਿੱਲੀ ਦੇ ਮਧੂਸੂਧਨ ਦਾਸ, ਕਰਿਆਲ ਸੁਕਾਮਰਨ, ਧਰਮਿੰਦਰ ਭਾਈ, ਵਿਨੈ ਗੁਪਤਾ, ਸ਼ੀਤਲ ਜੈਨ, ਭਾਰਤ ਕੀ ਸੰਤਾਨ ਪ੍ਰੋਗਰਾਮ ਦੇ ਡਾਇਰੈਕਟਰ ਨਰਿੰਦਰ ਭਾਈ ਸਮੇਤ ਹੋਰਨਾਂ ਨੂੰ ਸਨਮਾਨਿਤ ਕੀਤਾ ਗਿਆ | ਸੀਬਾ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਨੌਜਵਾਨ ਇਕੱਠੇ ਰਹਿੰਦਿਆਂ ਇੱਕ ਦੂਜੇ ਦੇ ਸਭਿਆਚਾਰ ਅਤੇ ਭਾਸ਼ਾਵਾਂ ਸਿੱਖ ਰਹੇ ਹਨ | ਸ਼ਾਮ ਨੂੰ ਬੀ.ਐਸ.ਐਨ.ਐਲ. ਪਾਰਕ ਤੋਂ, ਛੋਟਾ ਅਤੇ ਵੱਡਾ ਚੌਂਕ ਹੁੰਦੇ ਹੋਏ ਬੱਘੀਖਾਨਾ ਤੱਕ ਸਦਭਾਵਨਾ ਕਾਫ਼ਲਾ ਕੱਢਿਆ ਗਿਆ | ਜਿੱਥੇ ਵੱਖ-ਵੱਖ ਰਾਜਾਂ ਦੀਆਂ ਸਭਿਆਚਾਰਕ ਪੇਸ਼ਕਾਰੀਆਂ ਵੇਖਣ ਨੂੰ ਮਿਲੀਆਂ | ਨਰਿੰਦਰ ਵਾਂਗਰੋਕਰ ਦੀ ਨਿਰਦੇਸ਼ਨ ਹੇਠ 18 ਭਾਸ਼ਾਵਾਂ 'ਤੇ ਆਧਾਰਿਤ ਪ੍ਰੋਗਰਾਮ 'ਭਾਰਤ ਕੀ ਸੰਤਾਨ' ਪੇਸ਼ ਕੀਤਾ |

Ad Position 22
No active advertisement
ਪਿਛਲੀ ਖ਼ਬਰ ਚੀਨੀ ਡੋਰ ਦੀ ਵਰਤੋਂ ਨੂੰ ਰੋਕਣ ਲਈ ਮਾਪੇ ਆਪਣੇ ਬੱਚਿਆਂ ਨੂੰ ਸਮਝਾਉਣ-ਪ੍ਰੋ. ਗੀਤਾ ਰਾਣੀ <br/> ਅਗਲੀ ਖ਼ਬਰ 11 ਸਾਲ ਪੁਰਾਣੇ ਦਾਜ ਦੇ ਮਾਮਲੇ 'ਚੋਂ ਪਤੀ ਸਮੇਤ ਚਾਰ ਬਰੀ <br/>
Ad Position 24