21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਭਾਰਤੀ ਰੇਲਵੇ ਬੋਰਡ ਦੇ ਮੈਂਬਰ ਨਰਿੰਦਰ ਗੁਪਤਾ ਨੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ <br/>

Ad Position 21
No active advertisement
ਅਜੀਤ ਡੈਸਕ 06-02-2026
ਸੰਗਰੂਰ, 3 ਫਰਵਰੀ (ਧੀਰਜ਼ ਪਸ਼ੌਰੀਆ) - ਭਾਰਤੀ ਰੇਲਵੇ ਬੋਰਡ ਦੇ ਮੈਂਬਰ ਨਰਿੰਦਰ ਗੁਪਤਾ ਨੇ ਰੇਲਵੇ ਸਟੇਸ਼ਨ ਦਾ ਦੌਰਾ ਕਰ ਕੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਹੈ | ਚੱਲ ਰਹੇ ਕੰਮਾਂ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੀ ਦੂਰ ਅੰਦੇਸ਼ੀ ਵਾਲੀ ਨੀਤੀ ਸਦਕਾ ਦੇਸ਼ ਦੇ ਵੱਡੀ ਗਿਣਤੀ ਰੇਲਵੇ ਸਟੇਸ਼ਨਾਂ ਦਾ ਕਾਇਆ ਕਲਪ ਕੀਤਾ ਜਾ ਰਿਹਾ ਹੈ | ਉਨ੍ਹਾਂ ਨਾਲ ਦੌਰਾ ਕਰ ਰਹੇ ਭਾਜਪਾ ਦੇ ਸੀਨੀਅਰ ਆਗੂ ਰਣਦੀਪ ਸਿੰਘ ਦਿਓਲ ਅਤੇ ਭਾਜਪਾ ਸੂਬਾ ਕਾਰਜਕਾਰਨੀ ਮੈਂਬਰ ਸੁਨੀਲ ਗੋਇਲ ਡਿੰਪਲ ਨੇ ਦੱਸਿਆ ਕਿ ਅੰਮਿ੍ਤ ਭਾਰਤ ਸਟੇਸ਼ਨ ਸਕੀਮ ਤਹਿਤ ਸੰਗਰੂਰ ਰੇਲਵੇ ਸਟੇਸ਼ਨ 'ਤੇ 23 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਨਿਰਮਾਣ ਕਾਰਜਾਂ ਦਾ ਪਹਿਲਾ ਪੜਾਅ ਮੁਕੰਮਲ ਹੋ ਚੁੱਕਾ ਹੈ | ਹੁਣ ਦੂਜੇ ਪੜਾਅ ਵਿਚ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਨੰੂ ਇਕ ਕਿੱਲੋਮੀਟਰ ਲੰਬਾ ਕੀਤੇ ਜਾਣ ਦੇ ਨਾਲ-ਨਾਲ ਚੌੜਾ ਵੀ ਕੀਤਾ ਗਿਆ ਹੈ | ਐਫ਼.ਓ.ਬੀ. ਦਾ ਕੰਮ ਚੱਲ ਰਿਹਾ ਹੈ | ਤਿੰਨ ਨਵੇਂ ਸ਼ੈੱਡ ਵੀ ਬਣਾਏ ਜਾ ਚੁੱਕੇ ਹਨ, ਬਾਕੀ ਹੋਰ ਵੀ ਬਣਾਏ ਜਾਣੇ ਹਨ | ਸਾਫ਼ ਸੁਥਰੇ ਬਾਥਰੂਮ ਬਣਾਏ ਜਾ ਰਹੇ ਹਨ | ਸਭ ਕੰਮ ਦੋ ਮਹੀਨਿਆਂ ਵਿਚ ਸਭ ਕੰਮ ਮੁਕੰਮਲ ਹੋ ਜਾਣਗੇ | ਇਸ ਮੌਕੇ ਸਚਿਨ ਭਾਰਦਵਾਜ, ਨਿਰਭੈ ਸਿੰਘ ਛੰਨਾ, ਸੰਜੀਵ ਜਿੰਦਲ ਵੀ ਮੌਜੂਦ ਸਨ | ਇਸੇ ਦੌਰਾਨ ਭਾਜਪਾ ਸੂਬਾ ਕਾਰਜਕਾਰਨੀ ਮੈਂਬਰ ਐਡ: ਲਲਿਤ ਗਰਗ, ਕਾਰਜਕਾਰਨੀ ਮੈਂਬਰ ਸੁਨੀਲ ਗੋਇਲ ਡਿੰਪਲ ਅਤੇ ਸੀਨੀਅਰ ਆਗੂ ਅਮਨ ਪੂਨੀਆ ਨੇ ਰੇਲਵੇ ਸਟੇਸ਼ਨ ਸੰਗਰੂਰ ਦੀ ਕੀਤੀ ਜਾ ਰਹੀ ਕਾਇਆ ਕਲਪ ਦੀ ਸ਼ਲਾਘਾ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਸੁਨਾਮ ਦੇ ਵਕੀਲਾਂ ਨੇ ਕੰਮਕਾਜ ਠੱਪ ਰੱਖਿਆ <br/> ਅਗਲੀ ਖ਼ਬਰ ਹੈਰੋਇਨ ਤੇ 160 ਨਸ਼ੀਲੀਆਂ ਗੋਲੀਆਂ ਬਰਾਮਦ <br/>
Ad Position 24