ਆਲਮਗੀਰ, 5 ਫਰਵਰੀ (ਜਰਨੈਲ ਸਿੰਘ ਪੱਟੀ)-ਮੋਟਾਪਾ ਗਠੀਆ ਅਤੇ ਹੋਰ ਸਰੀਰਕ ਸਮੱਸਿਆਵਾਂ ਨਾਲ ਜੂਝ ਰਹੇ ਸੂਬਾ ਵਾਸੀਆਂ ਨੂੰ ਰਾਹਤ ਪਹੁੰਚਾਉਣ ਦੇ ਮਕਸਦ ਨਾਲ ਜਸ ਨਿਊਟ੍ਰੀਸ਼ਨ ਕਲੱਬ ਆਲਮਗੀਰ ਵਲੋਂ ਸਥਾਨਕ ਲੁਧਿਆਣਾ ਮਲੇਰਕੋਟਲਾ ਰੋਡ ਪਿੰਡ ਕੁੱਪ ਕਲਾਂ ਦੇ ਮੇਨ ਚੌਕ ਸਥਿਤ ਜਸ ਨਿਊਟ੍ਰੀਸ਼ਨ ਕਲੱਬ ਦੀ ਨਵੀਂ ਬਰਾਂਚ ਦਾ ਉਦਘਾਟਨ ਕਲੱਬ ਡਾਇਰੈਕਟਰ ਤਲਵਿੰਦਰ ਸਿੰਘ ਗਰੇਵਾਲ ਆਲਮਗੀਰ ਨੇ ਸਾਥੀਆਂ ਸਮੇਤ ਕੀਤਾ | ਇਸ ਮੌਕੇ ਵੱਡੀ ਗਿਣਤੀ ਵਿਚ ਜੁੜ ਬੈਠੇ ਇਲਾਕਾ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਤਲਵਿੰਦਰ ਆਲਮਗੀਰ ਨੇ ਦੱਸਿਆ ਕਿ ਕੰਪਨੀ ਵਲੋਂ ਤਿਆਰ ਨਿਊਟ੍ਰੀਸ਼ਨਾਂ ਦੀ ਵਰਤੋਂ ਨਾਲ ਜਿੱਥੇ ਮੋਟਾਪੇ ਨੂੰ ਵਧਾਇਆ ਅਤੇ ਘਟਾਇਆ ਜਾ ਸਕਦਾ ਹੈ, ਉਥੇ ਹੀ ਗਠੀਆ, ਗੋਡਿਆਂ ਦਾ ਦਰਦ ਸਮੇਤ ਨਾ-ਇਲਾਜ ਬਿਮਾਰੀਆਂ ਵੀ ਨਿਊਟ੍ਰੀਸ਼ਨਾਂ ਦੇ ਸੇਵਨ ਨਾਲ 100 ਫ਼ੀਸਦੀ ਠੀਕ ਹੋ ਜਾਂਦੀਆਂ ਹਨ | ਤਲਵਿੰਦਰ ਆਲਮਗੀਰ ਨੇ ਦੱਸਿਆ ਕਿ ਕੰਪਨੀ ਵਲੋਂ ਤਿਆਰ ਕੀਤੇ ਜਾਂਦੇ ਨਿਊਟ੍ਰੀਸ਼ਨ ਬਿਲਕੁਲ ਕੁਦਰਤੀ ਤਰੀਕੇ ਨਾਲ ਫਲ, ਫਰੂਟ ਅਤੇ ਸਬਜ਼ੀਆਂ ਤੋਂ ਤਿਆਰ ਕੀਤੇ ਜਾਂਦੇ ਹਨ, ਜਿਨ੍ਹਾਂ ਦੇ ਸੇਵਨ ਨਾਲ ਹਰੇਕ ਤਰ੍ਹਾਂ ਦੀ ਬਿਮਾਰੀ ਅਤੇ ਖ਼ਾਸ ਕਰ ਮੋਟਾਪਾ ਤੋਂ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਛੋਟੀ ਉਮਰ ਦੇ ਵੱਧ ਰਹੇ ਬੱਚਿਆਂ ਲਈ ਉਕਤ ਨਿਊਟ੍ਰੀਸ਼ਨ ਜਿੱਥੇ ਲਾਭਦਾਇਕ ਹਨ, ਉਥੇ ਹੀ ਬਜ਼ੁਰਗਾਂ ਅਤੇ ਨੌਜਵਾਨਾਂ ਦੀ ਸਰੀਰਕ ਅਤੇ ਅੰਦਰੂਨੀ ਕਮਜ਼ੋਰੀ ਜਾਦੂਈ ਤਰੀਕੇ ਨਾਲ ਦੂਰ ਹੁੰਦੀ ਹੈ | ਇਸ ਮੌਕੇ ਸੁਖਵਿੰਦਰ ਸਿੰਘ, ਗੁਰਪ੍ਰੀਤ ਕੌਰ, ਅਮਨਦੀਪ ਕੌਰ, ਕੁਲਵਿੰਦਰ ਕੌਰ, ਪ੍ਰੀਆ, ਕਮਲ, ਸੁਖਪ੍ਰੀਤ ਕੌਰ, ਅਮਨ ਗੁਰਬਾਣੀ, ਵਰਿੰਦਰ, ਸੀਮਾ, ਜਸਬੀਰ ਕੌਰ, ਜਸਪ੍ਰੀਤ ਕੌਰ, ਜਸਪ੍ਰੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ |