ਸੰਗਰੂਰ, 5 ਫਰਵਰੀ (ਅਮਨਦੀਪ ਸਿੰਘ ਬਿੱਟਾ) ਪੰਜਾਬ ਨੰਬਰਦਾਰਾਂ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਨੰਬਰਦਾਰਾਂ ਦੀ ਮੀਟਿੰਗ ਗੁਰਦੁਆਰਾ ਅਕਾਲਗੜ੍ਹ ਸਾਹਿਬ ਮਹਾਂਵੀਰ ਚੌਂਕ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨਮੋਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਜ਼ਿਲ੍ਹਾ ਸੰਗਰੂਰ ਦੇ ਸਮੂਹ ਨੰਬਰਦਾਰਾਂ ਵਲੋਂ ਮੌਜੂਦਾ ਸਰਕਾਰ ਦੇ ਮੰਗਾਂ ਨਾ ਮੰਨਣ ਤੇ ਗ਼ੁੱਸਾ ਜ਼ਾਹਿਰ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਚਾਰ ਸਾਲ ਪੂਰੇ ਹੋ ਗਏ ਹਨ ਅੱਜ ਤੱਕ ਯੂਨੀਅਨ ਦੀਆਂ ਦੋਵੇਂ ਮੰਗਾਂ ਨੰਬਰਦਾਰੀ ਜੱਦੀ ਪੁਸ਼ਤੀ ਅਤੇ ਮਾਣਮੱਤਾ ਦੁੱਗਣਾ ਕਰਨਾ ਅਜੇ ਤੱਕ ਲਾਗੂ ਨਹੀ ਕੀਤਾ ਗਿਆ | ਸਰਕਾਰ ਨੂੰ ਇਹ ਦੋਵੇਂ ਮੰਗਾ ਤੁਰੰਤ ਮੰਨ ਲੈਣੀਆਂ ਚਾਹੀਦੀਆਂ ਹਨ | ਮੀਟਿੰਗ ਵਿਚ ਸ੍ਰ. ਜਾਗਰ ਸਿੰਘ ਬੰਗਾਂਵਾਲੀ ਸੰਗਰੂਰ, ਭਰਪੂਰ ਸਿੰਘ ਗਹਿਲਾ, ਮਨਜੀਤ ਸਿੰਘ ਪ੍ਰਧਾਨ ਲਹਿਰਾ ਗਾਗਾ, ਅਮਨਦੀਪ ਸਿੰਘ ਪ੍ਰਧਾਨ ਚੀਮਾ, ਰਜਿੰਦਰ ਸਿੰਘ ਈਨਾਂ ਬਾਜਵਾ ਸ਼ੇਰਪੁਰ, ਕੇਸਰ ਸਿੰਘ ਜੱਖਲਾ ਧੂਰੀ, ਸਾਰੇ ਤਹਿਸੀਲ ਪ੍ਰਧਾਨ ਹਾਜ਼ਰ ਹੋਏ ਇਨਾਂ ਤੋਂ ਇਲਾਵਾ ਅਮਰੀਕ ਸਿੰਘ ਚੀਮਾ, ਸੁਖਵਿੰਦਰ ਸਿੰਘ ਸੰਗਰੂਰ, ਸੁਖਜਿੰਦਰ ਸਿੰਘ ਮੋੜਾ, ਰਵਿੰਦਰ ਸਿੰਘ ਲਿੱਦੜਾ, ਹਰਜੀਤ ਸਿੰਘ ਈਲਵਾਲ, ਹਰੀ ਸਿੰਘ ਈਲਵਾਲ, ਜਸਵਿੰਦਰ ਸਿੰਘ ਸੰਗੀਤਵਾਲਾ, ਧੀਰਜ ਸਿੰਘ ਖਿੱਲਰੀਆਂ, ਕਿ੍ਸ਼ਨ ਸਿੰਘ ਰੂਪਾਹੇੜੀ, ਰਣਜੀਤ ਸਿੰਘ ਨਮੋਲ, ਰਘਵੀਰ ਸਿੰਘ ਰੁਪਾਹੇੜੀ, ਦਲਬਾਰਾ ਸਿੰਘ ਕਾਂਝਲਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਸੰਗਰੂਰ, ਬੀਬਾ ਕੰਵਲਜੀਤ ਕੌਰ ਅÏਲਖ ਪੰਜਾਬ ਪ੍ਰਧਾਨ ਇਸਤਰੀ ਵਿੰਗ, ਅੰਮਿ੍ਤਪਾਲ ਸਿੰਘ ਬੇਲੇਵਾਲ, ਗੁਰਨਾਮ ਸਿੰਘ ਲਹਿਰਾ, ਜਸਵਿੰਦਰ ਸਿੰਘ ਸੰਗੀਤਵਾਲ, ਈਸਰ ਸਿੰਘ ਦੁੱਗਾਂ, ਬਲਵੀਰ ਸਿੰਘ, ਭੁਪਿੰਦਰ ਸਿੰਘ ਖਿੱਲਰੀਆਂ, ਬਲਜਿੰਦਰ ਸਿੰਘ ਕਾਂਝਲਾ, ਜੋਗਿੰਦਰ ਸਿੰਘ ਪਲਾਸੌਰ, ਗੁਰਤੇਜ ਸਿੰਘ ਸਤੌਜ, ਅਜੈਬ ਸਿੰਘ ਕੋਟੜਾ, ਜਸਵਿੰਦਰ ਸਿੰਘ ਬੰਗਾਂਵਾਲੀ, ਗੇਜਾ ਸਿੰਘ ਕਮੋਮਾਜਰਾ ਹਾਜ਼ਰ ਹੋਏ |