ਸੰਗਰੂਰ, 23 ਫਰਵਰੀ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਬਨਾਸਰ ਬਾਗ਼ ਸਥਿਤ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਦਫ਼ਤਰ ਵਿਖੇ ਮਹੀਨਾਵਾਰੀ ਜਨਮ ਦਿਨ ਸਨਮਾਨ ਸਮਾਰੋਹ ਡਾ ਨਰਵਿੰਦਰ ਸਿੰਘ ਕੌਸ਼ਲ ਪ੍ਰਧਾਨ ਅਤੇ ਇੰਜੀਨੀਅਰ ਪਰਵੀਨ ਬਾਂਸਲ ਚੇਅਰਮੈਨ ਦੀ ਅਗਵਾਈ ਵਿਚ ਕੀਤਾ ਗਿਆ | ਉਨ੍ਹਾਂ ਦੇ ਨਾਲ ਸੰਸਥਾ ਸਰਪ੍ਰਸਤ ਗੁਰਪਾਲ ਸਿੰਘ ਗਿੱਲ, ਦਲਜੀਤ ਸਿੰਘ ਜ਼ਖਮੀ, ਸੁਰਿੰਦਰ ਪਾਲ ਗੁਪਤਾ ਵੀ ਸ਼ਾਮਲ ਹੋਏ | ਜਗਜੀਤ ਸਿੰਘ ਜੱਸਲ ਜਨਰਲ ਸਕੱਤਰ ਨੇ ਫਰਵਰੀ ਮਹੀਨੇ ਵਿਚ ਆਏ ਪਵਿੱਤਰ ਦਿਹਾੜਿਆਂ ਦਾ ਜ਼ਿਕਰ ਕਰਦਿਆਂ ਸਟੇਜ ਦਾ ਸੰਚਾਲਨ ਬਾਖ਼ੂਬੀ ਕੀਤਾ | ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਸਵਾਗਤੀ ਸ਼ਬਦ ਕਹੇ ਅਤੇ ਕੌਮਾਂਤਰੀ ਪੰਜਾਬੀ ਮਾਂ ਬੋਲੀ ਦਿਵਸ ਦੇ ਮੱਦੇਨਜ਼ਰ ਆਪਣੇ ਵਿਚਾਰ ਸਾਂਝੇ ਕਰਦਿਆਂ ਸਮਾਜ ਵਿਚ ਅਤੇ ਆਪਣੇ ਪਰਿਵਾਰ ਵਿਚ ਪੰਜਾਬੀ ਬੋਲੀ ਵਰਤਾਰੇ ਦਾ ਸੁਨੇਹਾ ਦਿੱਤਾ | ਇਸ ਮੌਕੇ ਤੇ ਅਨੰਤ ਯੋਗਆਲਿਆ ਸੰਗਰੂਰ ਦੀ ਪਹੁੰਚੀ ਟੀਮ ਵਲੋਂ ਬਲਵਿੰਦਰ ਕੌਰ ਨੇ ਸਰੀਰਕ ਤੰਦਰੁਸਤੀ ਲਈ ਆਪਣੀ ਇਲਾਜ ਵਿਧੀ ਦੀ ਜਾਣਕਾਰੀ ਦਿੱਤੀ ਅਤੇ ਬਾਅਦ ਵਿਚ ਪੈਕਟੀਕਲ ਵੀ ਕਰ ਕੇ ਵਿਖਾਇਆ | ਗੁਰਚਰਨ ਸਿੰਘ ਫ਼ੌਜੀ ਨੇ ਵੀ ਵਿਚਾਰ ਸਾਂਝ ਕੀਤੇ | ਮਾਂ ਬੋਲੀ ਦਿਵਸ ਨੂੰ ਸਮਰਪਿਤ ਰਾਕੇਸ਼ ਕੁਮਾਰ ਅਕੋਈ, ਗਿਆਨ ਚੰਦ ਸਿੰਗਲਾ, ਮੋਹਨ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ, ਰਾਜਿੰਦਰ ਕੌਰ, ਰਕਸ਼ਾ ਰਾਣੀ ਵਲੋਂ ਗੀਤ ਸੰਗੀਤ ਦੀ ਮਹਿਫ਼ਲ ਸਜਾਈ ਗਈ ਜਿਸ ਨੂੰ ਸਰੋਤਿਆਂ ਨੇ ਬਹੁਤ ਸਲਾਹਿਆ | ਸੱਤਦੇਵ ਸ਼ਰਮਾ, ਪਿ੍ੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ, ਨਿਰਮਲ ਸਿੰਘ ਮਾਣਾ, ਬਲਦੇਵ ਕਿਸ਼ਨ ਗੁਪਤਾ, ਰਾਜ ਕੁਮਾਰ ਬਾਂਸਲ, ਬਾਲ ਕਿਸ਼ਨ, ਕੁਲਵੰਤ ਸਿੰਘ ਅਕੋਈ, ਅਮਰਜੀਤ ਸਿੰਘ ਪਾਹਵਾ ਆਦਿ ਦੀਆਂ ਵੱਖ ਵੱਖ ਸੇਵਾਵਾਂ ਤਹਿਤ ਫਰਵਰੀ ਮਹੀਨੇ ਦੇ ਜਨਮ ਦਿਨ ਵਾਲੇ ਮੈਂਬਰਾਂ ਸੁਰਜੀਤ ਸਿੰਘ, ਸੁਰਿੰਦਰ ਸਿੰਘ ਸੋਢੀ, ਜਗਮੇਲ ਸਿੰਘ, ਰਮੇਸ਼ ਕੁਮਾਰ, ਅਮਰੀਸ਼ ਚੰਦ, ਸਤਪਾਲ ਸਿੰਗਲਾ, ਸੁਭਾਸ਼ ਅਰੋੜਾ, ਕੌਰ ਸਿੰਘ ਖੇਤਲਾ, ਬਦਰੀ ਜਿੰਦਲ, ਚੌਧਰੀ ਨੰਦ ਲਾਲ ਗਾਂਧੀ, ਹਰਵਿੰਦਰ ਸਿੰਘ ਆਦਿ ਨੂੰ ਪ੍ਰਧਾਨਗੀ ਮੰਡਲ ਨਾਲ ਰਾਜ ਕੁਮਾਰ ਅਰੋੜਾ, ਸੁਰਿੰਦਰ ਪਾਲ ਸਿੰਘ ਸਿਦਕੀ, ਏ ਪੀ ਸਿੰਘ ਬਾਬਾ, ਡੀ.ਐੱਸ ਖੁਰਮੀ, ਗੋਬਿੰਦਰ ਸ਼ਰਮਾ, ਕੁਲਦੀਪ ਸਿੰਘ ਬਾਗੀ, ਕਰਨੈਲ ਸਿੰਘ ਸ਼ੇਖੋਂ, ਵਿਪਨ ਮਲਿਕ, ਰਾਮ ਲਾਲ ਪਾਂਧੀ, ਓਮ ਪ੍ਰਕਾਸ਼ ਛਾਬੜਾ, ਜਸਪਾਲ ਸ਼ਰਮਾ, ਤਿ੍ਲੋਕੀ ਗੁਪਤਾ, ਪੁਸ਼ਪਿੰਦਰ ਗਰਗ, ਅਮਰਜੀਤ ਸ਼ਰਮਾ, ਰਾਜਵੀਰ ਸਿੰਘ ਸਿਬੀਆ, ਹਰਬੰਸ ਲਾਲ ਗਰਗ, ਗੁਰਦੇਵ ਸਿੰਘ ਭੁੱਲਰ, ਸੁਧੀਰ ਵਾਲੀਆ ਆਦਿ ਨੇ ਜਦੋਂ ਕਿ ਇਸਤਰੀ ਮੈਂਬਰਾਂ ਕਮਲੇਸ਼ ਰਾਣੀ, ਨਿਰਮਲ ਗੁਪਤਾ, ਬਲਵਿੰਦਰ ਕੌਰ, ਕਿਸ਼ਨਾ ਦੇਵੀ, ਲਾਜ ਦੇਵੀ, ਉਰਮਲਾ ਦੇਵੀ ਆਦਿ ਨੂੰ ਸੰਤੋਸ਼ ਆਨੰਦ, ਸੁਮਨ ਜ਼ਖ਼ਮੀ, ਸੰਤੋਸ਼ ਗਰਗ, ਜੋਗਿੰਦਰ ਕੌਰ, ਦਵਿੰਦਰ ਕੌਰ, ਕੁਲਦੀਪ ਕੌਰ, ਸੁਨੀਤਾ ਗਰਗ, ਰਾਕੇਸ਼ ਦੇਵੀ, ਨਿਰਮਲ ਕੌਰ, ਪੁਸ਼ਪਾ ਸ਼ਰਮਾ, ਸੁਸ਼ਮਾ ਰਾਣੀ ਆਦਿ ਨੇ ਹਾਰ ਪਾ ਕੇ ਅਤੇ ਗਿਫ਼ਟ ਦੇ ਕੇ ਸਨਮਾਨਿਤ ਕੀਤਾ | ਡਾ: ਨਰਵਿੰਦਰ ਸਿੰਘ ਕੌਸ਼ਲ ਨੇ ਜਨਮ ਦਿਨ ਵਾਲੇ ਮੈਂਬਰਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ | ਉਨ੍ਹਾਂ ਦੱਸਿਆ ਕਿ 15 ਮਾਰਚ ਨੂੰ ਸੰਸਥਾ ਵਲੋਂ ਸ੍ਰੀ ਸੁੰਦਰ ਕਾਂਡ ਦੇ ਪਾਠ ਕਰਵਾਏ ਜਾ ਰਹੇ ਹਨ |