ਸੰਗਰੂਰ, 20 ਫਰਵਰੀ (ਧੀਰਜ ਪਸੋਰੀਆ)-ਜ਼ਿਲ੍ਹਾ ਸੰਗਰੂਰ ਦੇ ਦਲਿਤ ਭਾਈਚਾਰੇ ਦੇ ਆਗੂ ਅਤੇ ਪੰਚਾਇਤ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਛੰਨਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਕਈ ਸਰਮਾਏਦਾਰ ਆਗੂਆਂ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਲਗਾਤਾਰ ਜ਼ਲੀਲ ਕੀਤਾ ਜਾ ਰਿਹਾ ਹੈ ਕਿਉਂਕਿ ਹੁਣ ਕਾਂਗਰਸ ਪਾਰਟੀ ਦੇ ਸਰਮਾਏਦਾਰ ਆਗੂਆਂ ਦੀ ਮਾਨਸਿਕਤਾ ਦਲਿਤ ਵਿਰੋਧੀ ਹੋ ਚੁੱਕੀ ਹੈ | ਕਾਂਗਰਸ ਪਾਰਟੀ ਦੇ ਆਗੂ ਜੋ ਚੋਣਾਂ ਮੌਕੇ ਦਲਿਤਾਂ ਦੀਆਂ ਵੋਟਾਂ ਲੈਣ ਲਈ ਉਨ੍ਹਾਂ ਨੂੰ ਭਰਮਾਉਣ ਵਾਸਤੇ ਦਲਿਤ ਧਰਮਸ਼ਾਲਾਵਾਂ ਅਤੇ ਦਲਿਤ ਕਲੋਨੀਆਂ ਵਿੱਚ ਦਲਿਤਾਂ ਦੇ ਹਾੜੇ ਕੱਢਦੇ ਫਿਰਦੇ ਹਨ ਪਰ ਹੁਣ ਉਨ੍ਹਾਂ ਨੂੰ ਦਲਿਤ ਭਾਈਚਾਰੇ ਵਿਚੋਂ ਬਦਬੂ ਆ ਰਹੀ ਹੈ ਇਹੀ ਕਾਰਨ ਹੈ ਕਿ ਉਹ ਦਲਿਤਾਂ ਦੇ ਦੁੱਖ ਸੁੱਖ ਵਿਚ ਸ਼ਾਮਿਲ ਹੋਣ ਤੋਂ ਗਰੇਜ ਕਰਦੇ ਹਨ | ਸ੍ਰੀ ਛੰਨਾ ਨੇ ਕਿਹਾ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਦਲਿਤ ਭਾਈਚਾਰੇ ਨੂੰ ਕਾਂਗਰਸ ਪਾਰਟੀ ਦੀਆਂ ਦਲਿਤ ਵਿਰੋਧੀ ਨੀਤੀਆਂ ਬਾਰੇ ਪਿੰਡ ਪਿੰਡ ਜਾ ਕੇ ਸੁਚੇਤ ਕੀਤਾ ਜਾਵੇਗਾ |