19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸਾਹਿਤ ਸਭਾ ਨੇ ਮਾਂ ਬੋਲੀ ਕਵੀ ਦਰਬਾਰ ਕਰਵਾ ਕੇ ਕੌਮਾਂਤਰੀ ਮਾਂ ਬੋਲੀ ਦਿਹਾੜਾ ਮਨਾਇਆ <br/>

Ad Position 21
No active advertisement
ਅਜੀਤ ਡੈਸਕ 24-02-2026
ਧੂਰੀ, 22 ਫ਼ਰਵਰੀ (ਸੰਜੇ ਲਹਿਰੀ) - ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸੱਦੇ 'ਤੇ ਸਾਹਿਤ ਸਭਾ ਧੂਰੀ ਵਲੋਂ ਢੋਲ ਦੇ ਡੱਗੇ 'ਤੇ ਕੌਮਾਂਤਰੀ ਮਾਂ ਬੋਲੀ ਦਿਹਾੜਾ ਸ਼ਹਿਰ ਅੰਦਰ ਤਿ੍ਵੈਣੀ ਚੌਂਕ ਵਿਚ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਪੰਜਾਬੀ ਲੋਕਾਂ, ਪ੍ਰਸ਼ਾਸਨ ਅਤੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਜਗਾਵਾ ਦੇਣ ਲਈ ਮਾਂ ਬੋਲੀ ਕਵੀ ਦਰਬਾਰ ਕਰਵਾਕੇ ਸ਼ਾਮ ਸਮੇਂ ਮਨਾਇਆ ਗਿਆ, ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਕੀਤੀ | ਪ੍ਰਧਾਨਗੀ ਮੰਡਲ 'ਚ ਜਗਦੇਵ ਸ਼ਰਮਾ ਬੁਗਰਾ, ਗੁਰਦਿਆਲ ਨਿਰਮਾਣ, ਹਰਦੇਵ ਸਿੰਘ ਜਵੰਧਾ, ਜਗਦੀਸ਼ ਸ਼ਰਮਾ ਸ਼ਾਮਲ ਸਨ | ਪੰਜਾਬੀ ਮਾਂ ਬੋਲੀ ਦੀ ਸਥਿਤੀ ਬਾਰੇ ਉਪਰੋਕਤ ਤੋਂ ਇਲਾਵਾ ਜਸਵੰਤ ਸਿੰਘ ਜੋਸ, ਮਨਜੀਤ ਸਿੰਘ ਬਖ਼ਸੀ, ਜਸਪਾਲ ਸਿੰਘ ਖੁਰਮੀ, ਪ੍ਰੋ. ਸਮਸ਼ੇਰ ਸਿੰਘ ਅਤੇ ਜਸਦੇਵ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਕਵੀ ਦਰਬਾਰ ਵਿਚ ਸ੍ਰੀ ਸੱਤਪਾਲ ਪਰਾਸ਼ਰ, ਜਗਸੀਰ ਸਿੰਘ ਮੂਲੋਵਾਲ, ਸੁਖਵਿੰਦਰ ਸਿੰਘ ਲੋਟੇ, ਕੁਲਵਿੰਦਰ ਸਿੰਘ ਬੰਟੀ, ਪਿ੍ਤਪਾਲ ਸ਼ਰਮਾ ਰਣੀਕੇ, ਸੁਰਿੰਦਰ ਸ਼ਰਮਾ ਹਰਚੰਦਪੁਰੀ, ਗੁਰਦੀਪ ਸਿੰਘ ਕੈਂਥ, ਸ਼ੇਰ ਸਿੰਘ ਬੇਨੜਾ, ਗਾਇਕ ਜੱਗੀ ਸਰਪੰਚ, ਗੁਰਮੀਤ ਸਿੰਘ ਆਨੰਦ, ਗੁਲਜਾਰ ਸਿੰਘ ਸ਼ੌਂਕੀ, ਡਾ. ਅਮਰਜੀਤ ਸਿੰਘ, ਡਾ. ਰਾਜਿੰਦਰ ਪਾਲ, ਕਾਮਰੇਡ ਰਮੇਸ਼ ਜੈਨ, ਜਸਮੇਲ ਸਿੰਘ ਨੰਨੜੇ, ਵਿਜੈ ਸੋਫਤ ਬਿੱਟੂ ਆਦਿ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ | ਸ੍ਰੀ ਹਰਚੰਦਪੁਰੀ ਨੇ ਦੇਸ਼ ਦੁਨੀਆਂ ਅੰਦਰ ਪੰਜਾਬੀ ਮਾਂ ਬੋਲੀ ਦੀ ਤਰਸਯੋਗ ਸਥਿਤੀ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਦੁਕਾਨਦਾਰਾਂ ਨੂੰ ਦੁਕਾਨਾਂ, ਦਫ਼ਤਰਾਂ ਅਤੇ ਘਰਾਂ ਦੇ ਜਾਣਕਾਰੀ ਬੋਰਡ ਪੰਜਾਬੀ 'ਚ ਲਗਾਉਣ ਲਈ ਕਿਹਾ | ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਉੱਪਰ ਹੋ ਰਹੇ ਵੱਖ-ਵੱਖ ਪ੍ਰਕਾਰ ਦੇ ਹਮਲਿਆਂ ਬਾਰੇ ਗੰਭੀਰ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ | ਇਸ ਸਮਾਗਮ ਵਿਚ ਮਨੋਹਰ ਸਿੰਘ ਸੱਗੂ, ਸਰਬਜੀਤ ਸਿੰਘ, ਹਰਭਜਨ ਸਿੰਘ, ਐੱਸ.ਪੀ. ਜਿੰਦਲ, ਅਮਰਜੀਤ ਸਿੰਘ, ਕਿ੍ਸਨ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਗਤ ਪੂਰਨ ਸਿੰਘ ਵਲੋਂ ਵਾਤਾਵਰਨ ਸੰਭਾਲ ਸੰਦੇਸ਼ਾਂ ਅਧੀਨ ਸ਼ਤਾਬਦੀ ਸਮਾਰੋਹ ਦੇ ਪੋ੍ਰਗਰਾਮ ਉਲੀਕਣ ਲਈ ਵਿਸ਼ੇਸ਼ ਮੀਟਿੰਗ 2... ਅਗਲੀ ਖ਼ਬਰ ਕਾਂਗਰਸ ਪਾਰਟੀ ਦੀਆਂ ਦਲਿਤ ਵਿਰੋਧੀ ਨੀਤੀਆਂ ਬਾਰੇ ਦਲਿਤ ਭਾਈਚਾਰੇ ਨੂੰ ਸੁਚੇਤ ਕੀਤਾ ਜਾਵੇਗਾ-ਛੰਨਾ <br/>
Ad Position 24