ਸੰਦੌੜ, 23 ਫਰਵਰੀ (ਜੱਸੀ) - ਭਾਈ ਲਾਲੋ ਜੀ ਚੈਰੀਟੇਬਲ ਸੁਸਾਇਟੀ (ਰਜਿ.) ਪ੍ਰਬੰਧਕ ਗੁਰਦੁਆਰਾ ਸਾਹਿਬ ਭਾਈ ਲਾਲੋ ਸਰੀਂਹ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਮੁੰਡੇ ਕੇ.ਐਸ. ਗਰੁੱਪ ਤੇ ਪ੍ਰਧਾਨ ਗਿਆਨੀ ਅਮਰ ਸਿੰਘ ਦਸਮੇਸ਼ ਗਰੁੱਪ ਮਲੇਰਕੋਟਲਾ ਦੀ ਅਗਵਾਈ ਵਿੱਚ ਕੀਰਤਨ ਦਰਬਾਰ ਕਰਵਾਇਆ ਗਿਆ | ਤੇਜਿੰਦਰ ਸਿੰਘ ਸੋਖੀ ਐਮ.ਡੀ. ਸੋਖੀ ਪਿਟਮੈਨ ਇੰਡਸਟਰੀ ਲੁਧਿਆਣਾ ਦੇ ਪਰਿਵਾਰ ਵੱਲੋਂ ਕੀਰਤਨ ਕਰਵਾਏ, ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਹੈੱਡ ਗ੍ਰੰਥੀ ਭਾਈ ਗੁਰਮੇਲ ਸਿੰਘ ਨਿਮਾਣਾ ਵੱਲੋਂ ਕੀਰਤਨ ਦਰਬਾਰ ਸਜਾਇਆ ਗਿਆ | ਬੀਬੀ ਸ਼ਰਨਜੀਤ ਕੌਰ ਸੰਸਥਾਪਕ ਗ਼ਰੀਬ ਨਿਵਾਜ ਕੀਰਤਨੀ ਜਥਾ ਲੁਧਿਆਣਾ ਦੇ ਜਥੇ ਵੱਲੋਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ | ਬੀਬੀ ਗੁਰਮੀਤ ਕੌਰ ਦੁੱਗਰੀ ਨੇ ਰਸ ਭਿੰਨਾ ਕੀਰਤਨ ਕੀਤਾ | ਬੀਬੀ ਬਲਦੀਪ ਕੌਰ ਲੁਧਿਆਣਾ ਨੇ ਸ਼ਬਦ ਗਾਇਣ ਕੀਤਾ | ਦਸਮੇਸ਼ ਪਿਤਾ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘ ਜਥੇ ਨੇ ਵੀ ਹਾਜ਼ਰੀ ਭਰੀ | ਪ੍ਰਬੰਧਕ ਕਮੇਟੀ ਪ੍ਰਧਾਨ ਅਮਰ ਸਿੰਘ, ਕੈਸ਼ੀਅਰ ਅਮਰਜੀਤ ਸਿੰਘ ਹੁੰਜਣ, ਹਰਜਿੰਦਰ ਸਿੰਘ ਖੁਰਲ, ਜਨਰਲ ਸਕੱਤਰ ਚਰਨਦਾਸ ਸੌਂਦ ਵੱਲੋਂ ਤੇਜਿੰਦਰ ਸਿੰਘ ਸੋਖੀ, ਸੂਬੇਦਾਰ ਸੁਦਾਗਰ ਸਿੰਘ ਲੁਧਿਆਣਾ, ਜਸਪ੍ਰੀਤ ਸਿੰਘ ਚਾਨਾ ਸਪੁੱਤਰ ਜਸਵੀਰ ਸਿੰਘ ਅਤੇ ਪੱਤਰਕਾਰ ਭੁਪਿੰਦਰ ਸਿੰਘ ਪਨੇਸਰ ਨੂੰ ਸਨਮਾਨਿਤ ਕੀਤਾ ਗਿਆ | ਪ੍ਰਧਾਨ ਅਮਰ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮਹਿੰਦਰ ਸਿੰਘ ਕੇ.ਕੇ., ਤਿਰਲੋਚਨ ਸਿੰਘ ਜਗਦੇਵ, ਇੰਦਰਜੀਤ ਸਿੰਘ ਐਲ.ਆਈ.ਸੀ., ਰਾਜਿੰਦਰ ਸਿੰਘ ਸੋਖੀ, ਸੁਖਵਿੰਦਰ ਸਿੰਘ ਸੋਖੀ (ਰਾਜਾ), ਜਗਜੀਤ ਸਿੰਘ ਮਠਾੜੂ, ਸੁਖਪਾਲ ਸਿੰਘ, ਤੇਜਿੰਦਰ ਸਿੰਘ ਚਾਨਾ, ਬਲਜਿੰਦਰ ਸਿੰਘ ਆਦਿ ਹਾਜ਼ਰ ਸਨ |