19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪ੍ਰਵਾਸੀ ਵਲੋਂ ਆਪਣੇ ਰਿਸ਼ਤੇਦਾਰ 'ਤੇ ਲੋਹੇ ਦੇ ਪਾਈਪ ਨਾਲ ਹਮਲਾ ਕਰ ਦੇਣ 'ਤੇ ਹੋਈ ਮੌਤ, ਪੁਲਿਸ ਵਲੋਂ ਮਾਮਲਾ ਦਰਜ਼

Ad Position 21
No active advertisement
ਅਜੀਤ ਡੈਸਕ 24-02-2026
ਭਵਾਨੀਗੜ੍ਹ, 23 ਫਰਵਰੀ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਪਿੰਡ ਘਰਾਚੋਂ ਵਿਖੇ ਇਕ ਪ੍ਰਵਾਸੀ ਵਲੋਂ ਆਪਣੇ ਰਿਸ਼ਤੇਦਾਰ 'ਤੇ ਲੋਹੇ ਦੇ ਪਾਈਪ ਨਾਲ ਹਮਲਾ ਕਰ ਦੇਣ 'ਤੇ ਉਸ ਦੀ ਮੌਤ ਹੋ ਜਾਣ 'ਤੇ ਪੁਲਿਸ ਵਲੋਂ ਮਾਮਲਾ ਦਰਜ਼ ਕਰਨ ਦਾ ਸਮਾਚਾਰ ਹੈ | ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਨਿਤਿਨ ਕੁਮਾਰ ਸੈਣੀ (32) ਪੁੱਤਰ ਲਾਲ ਬਹਾਦੁਰ ਉਰਫ਼ ਛੋਟੇ ਵਾਸੀ ਮੁਹੱਲਾ ਮੈਦਾਨਪੁਰਾ ਜ਼ਿਲ੍ਹਾ ਹਰਦੋਈ (ਉੱਤਰ ਪ੍ਰਦੇਸ਼), ਨੇ ਦੱਸਿਆ ਕਿ ਉਸ ਦਾ ਪਿਤਾ ਲਾਲ ਬਹਾਦੁਰ (60) ਮੂਨਕ ਦੇ ਪਿੰਡ ਹਮੀਰਗੜ੍ਹ ਵਿਖੇ ਕਿਸੇ ਦੇ ਕੰਮ ਕਰਦਾ ਸੀ | ਲੰਘੀ ਰਾਤ ਉਹ ਆਪਣੇ ਪਿਤਾ ਨਾਲ ਰਿਸ਼ਤੇਦਾਰ ਸ਼ਾਮੂ ਪੁੱਤਰ ਲੰਕੁਸ਼ ਨਾਰਾਇਣ ਵਾਸੀ ਛੋਛਪੁਰ ਜ਼ਿਲ੍ਹਾ ਹਰਦੋਈ (ਉੱਤਰ ਪ੍ਰਦੇਸ਼) ਕੋਲ ਪਿੰਡ ਘਰਾਚੋਂ ਸਥਿਤ ਪੋਲਟਰੀ ਫਾਰਮ 'ਤੇ ਆਏ ਸਨ | ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਲਾਲ ਬਹਾਦੁਰ ਨੇ ਸ਼ਾਮੂ ਤੋਂ ਪੈਸੇ ਲੈਣੇ ਸਨ | ਉਸ ਨੇ ਪੈਸਿਆਂ ਦੀ ਮੰਗ ਕੀਤੀ ਤਾਂ ਸ਼ਾਮੂ ਗੁੱਸੇ ਵਿੱਚ ਆ ਕੇ ਉਸ 'ਤੇ ਪਾਈਪ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਜਿਸ ਦੌਰਾਨ ਉਸ ਦੀ ਮੌਤ ਹੋ ਗਈ | ਪੁਲਿਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ 'ਤੇ ਮਾਮਲਾ ਦਰਜ਼ ਕਰਦਿਆਂ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਪਾਰਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਇਆ <br/> ਅਗਲੀ ਖ਼ਬਰ ਗੁਰਦੁਆਰਾ ਸਾਹਿਬ ਭਾਈ ਲਾਲੋ ਵਿਖੇ ਕੀਰਤਨ ਸਮਾਗਮ ਕਰਵਾਇਆ
Ad Position 24