19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪਾਰਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 24-02-2026
ਕੌਹਰੀਆਂ, 23 ਫਰਵਰੀ (ਸੁਨੀਲ ਕੁਮਾਰ ਗਰਗ) - ਹਲਕਾ ਦਿੜ੍ਹਬਾ ਦੇ ਪਿੰਡ ਹਰੀਗੜ੍ਹ ਵਿਖੇ ਗ੍ਰਾਮ ਪੰਚਾਇਤ ਨੇ ਪਿੰਡ ਨੂੰ ਸੁੰਦਰ ਬਣਾਉਣ ਲਈ ਬੀੜਾ ਚੁੱਕਿਆ ਹੋਇਆ ਹੈ ਤੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਯਤਨਾਂ ਸਦਕਾ ਦਿੜ੍ਹਬਾ ਦੇ ਪਿੰਡਾਂ ਵਿਚ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਹੋਈ ਹੈ | ਇਸ ਲੜੀ ਤਹਿਤ ਪਿੰਡ ਹਰੀਗੜ੍ਹ ਵਿਖੇ ਲੱਖਾਂ ਰੁਪਏ ਨਾਲ ਤਿਆਰ ਹੋਣ ਵਾਲੇ ਪਾਰਕ ਦੇ ਨਵੀਨੀਕਰਨ ਦਾ ਕੰਮ ਪੌਦੇ ਲਗਾ ਕੇ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਕੁਲਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧਤਾ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਵਿਚ ਅਨੇਕਾਂ ਵਿਕਾਸ ਕਾਰਜ ਚੱਲ ਰਹੇ ਹਨ | ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਓ.ਐਸ.ਡੀ ਤਪਿੰਦਰ ਸਿੰਘ ਸੋਹੀ ਦਾ ਪਿੰਡ ਵਾਸੀਆਂ ਵਲੋਂ ਧੰਨਵਾਦ ਕੀਤਾ ਗਿਆ | ਇਸ ਸਮੇਂ ਮਾ ਦੇਸਰਾਜ ਸਿੰਘ, ਮਨਜੀਤ ਸਿੰਘ ਭੂਰਾ , ਪ੍ਰਧਾਨ ਰਾਜਵੀਰ ਸਿੰਘ, ਗਗਨਦੀਪ ਸਿੰਘ, ਮਾਲਵਿੰਦਰ ਸਿੰਘ, ਗੁਰਵਿੰਦਰ ਸਿੰਘ ਫ਼ੌਜੀ, ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ, ਫੋਰਮੈਨ ਪਰਮਜੀਤ ਸਿੰਘ, ਆਕਾਸ਼ਦੀਪ ਸਿੰਘ, ਅਮਨਦੀਪ ਸਿੰਘ, ਸੁਖਦੀਪ ਸਿੰਘ, ਕਾਕਾ, ਕੁਲਵਿੰਦਰ ਸਿੰਘ, ਮਿੱਠੂ ਸਿੰਘ, ਗੁਰਵਿੰਦਰ ਸਿੰਘ ਪੰਚ, ਕਿ੍ਸ਼ਨ ਸਿੰਘ ਪੰਚ, ਮਨਵੀਰ ਸਿੰਘ, ਪੰਚ ਮੰਜੀ ਸਿੰਘ ਪੰਚ, ਸਰੇਸ ਕੁਮਾਰ ਪੰਚ, ਗੁਰਵਿੰਦਰ ਸਿੰਘ ਕਾਕਾ, ਕੁਲਦੀਪ ਸਿੰਘ ਪੰਚ, ਕੈਪਟਨ ਲਾਭ ਸਿੰਘ, ਤਰਨਜੀਤ ਸਿੰਘ ਫ਼ੌਜੀ, ਡਾ. ਰਘਵਿੰਦਰ ਸਿੰਘ, ਡਾ. ਲੱਖਵਿੰਦਰ ਸਿੰਘ, ਸੁਖਪ੍ਰੀਤ ਸਿੰਘ ਹਰੀਕਾ, ਅਵਤਾਰ ਸਿੰਘ ਸੁਪਰਡੈਂਟ, ਕੁਲਦੀਪ ਸਿੰਘ ਪੰਚ, ਹੈਪੀ ਸਟੂਡੀਓ, ਕਾਕਾ ਸਿੰਘ ਤੇ ਸਮੂਹ ਆਪ ਵਰਕਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮੁੰਡੇ ਅਹਿਮਦਗੜ੍ਹ ਦੇ ਵੈਲਫੇਅਰ ਕਲੱਬ ਵਲੋਂ 119ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ <br/> ਅਗਲੀ ਖ਼ਬਰ ਪ੍ਰਵਾਸੀ ਵਲੋਂ ਆਪਣੇ ਰਿਸ਼ਤੇਦਾਰ 'ਤੇ ਲੋਹੇ ਦੇ ਪਾਈਪ ਨਾਲ ਹਮਲਾ ਕਰ ਦੇਣ 'ਤੇ ਹੋਈ ਮੌਤ, ਪੁਲਿਸ ਵਲੋਂ ਮਾਮਲਾ ਦਰਜ਼
Ad Position 24